ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼ੇਣੀਆਂ ਦੇ ਨਤੀਜਿਆਂ ਲਈ ਰੀ-ਚੈਕਿੰਗ ਅਤੇ ਰੀ-ਵੈਲੂਏਸ਼ਨ ਲਈ ਸ਼ਡਿਊਲ ਜਾਰੀ – ਪੜ੍ਹੋ ਕਦੋ ਤੱਕ ਕਰ ਸਕਦੇ ਹੋ ਅਪਲਾਈ

ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀ ਜਿਹਨਾਂ ਦਾ ਨਤੀਜਾ ਕ੍ਰਮਵਾਰ 24 ਮਈ 2023 ਅਤੇ 26 ਮਈ 2023 ਨੂੰ ਐਲਾਨਿਆਂ ਗਿਆ ਸੀ। ਆਪਣੇ ਨਤੀਜਿਆਂ ਤੋਂ ਅਸੰਤੁਸ਼ਟ ਪ੍ਰੀਖਿਆਰਥੀ ਰੀਚੈਕਿੰਗ ਜਾਂ ਰੀਵੈਲਿਊਏਸ਼ਨ ਕਰਵਾ ਸਕਦੇ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦਾ ਮਾਰਚ 2023 ਦਾ ਨਤੀਜਾ ਕ੍ਰਮਵਾਰ 24 ਮਈ 2023 ਅਤੇ 26 ਮਈ 2023 ਨੂੰ ਐਲਾਨਿਆਂ ਜਾ ਚੁੱਕਾ ਹੈ। ਆਪਣੇ ਨਤੀਜਿਆਂ ਤੋਂ ਅਸੰਤੁਸ਼ਟ ਜਿਹੜੇ ਪ੍ਰੀਖਿਆਰਥੀ ਰੀਚੈਕਿੰਗ ਜਾਂ ਰੀਵੈਲਿਊਏਸ਼ਨ ਕਰਵਾਉਣਾ ਚਾਹੁੰਦੇ ਹਨ, ਉਹ ਇਸ ਮੰਤਵ ਲਈ 31 ਮਈ 2023 ਤੋਂ 14 ਜੂਨ 2023 ਤੱਕ ਆਨਲਾਈਨ ਫ਼ਾਰਮ ਅਤੇ ਫ਼ੀਸ ਜਮ੍ਹਾਂ ਕਰਵਾ ਸਕਦੇ ਹਨ। ਪ੍ਰੀਖਿਆਰਥੀ ਰੀਚੈਕਿੰਗ ਜਾਂ ਰੀਵੈਲਿਊਏਸ਼ਨ ਫ਼ਾਰਮ/ਫ਼ੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰੱਖਣ ਅਤੇ ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣਾ ਲਾਜ਼ਮੀ ਨਹੀਂ ਹੈ।

ਮੁਕੰਮਲ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ‘ਤੇ ਲਈ ਜਾ ਸਕਦੀ ਹੈ।