ਹੇਮਕੁੰਟ ਸਾਹਿਬ ਯਾਤਰਾ ਦੇ ਰਸਤੇ ‘ਤੇ ਇਕ ਗਲੇਸ਼ੀਅਰ ਡਿਗਣ ਨਾਲ ਆਵਾਜਾਈ ਵਿੱਚ ਪਿਆ ਵਿਘਨ – ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਉੱਤਰੀ ਪੱਛਮੀ ਭਾਰਤ ਵਿਚ ਗਰਜ ਨਾਲ ਤੂਫ਼ਾਨ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ – ਪੜ੍ਹੋ ਮੌਸਮ ਵਿਭਾਗ ਦੀ ਰਿਪੋਰਟ

ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਉੱਤਰੀ ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿੱਚ ਅਗਲੇ ਦੋ ਦਿਨਾਂ ਤੱਕ ਕੁਝ ਥਾਵਾਂ ‘ਤੇ ਗਰਜ ਨਾਲ ਤੂਫ਼ਾਨ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਇਨ੍ਹਾਂ ਰਾਜਾਂ ਦੇ ਨਾਲ-ਨਾਲ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਉੱਚੇ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਨਾਲ ਗੜੇ ਪੈਣ ਦੀ ਭਵਿੱਖਬਾਣੀ ਵੀ ਕੀਤੀ ਹੈ। ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਰਾਜਾਂ ਦੇ ਕੁਝ ਤੱਟਵਰਤੀ ਖੇਤਰਾਂ ਵਿੱਚ ਸੋਮਵਾਰ ਸਵੇਰੇ ਤੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ। ਇਸ ਦੌਰਾਨ ਪੂਰਬੀ ਉੱਤਰ ਪ੍ਰਦੇਸ਼ ਵਿੱਚ 60-70 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲੀਆਂ।
India Meteorological Department
Image
Thunderstorm, lightning and light/moderate spell of rain very likely to continue over parts of Jammu, Kashmir, Ladakh, Himachal Pradesh, Punjab, south Rajasthan, Gujarat state, Karnataka, Kerala, interior Tamilnadu during next 06-08 hours.
ਹੇਮਕੁੰਟ ਸਾਹਿਬ ਯਾਤਰਾ ਦੇ ਰਸਤੇ ‘ਤੇ ਇਕ ਗਲੇਸ਼ੀਅਰ ਦੇ ਡਿਗਣ ਨਾਲ ਰਸਤਾ ਬੰਦ ਹੋ ਗਿਆ
Uttarakhand: Indian Army clearing snow from Hemkunt Sahib route in Chamoli, watch! - The Economic Times Video | ET Now
  • ਸੋਮਵਾਰ ਨੂੰ, ਉੱਤਰਾਖੰਡ ਦੇ ਜੋਸ਼ੀਮਠ ਦੇ ਅਟਲਕੁੜੀ ਵਿਖੇ ਹੇਮਕੁੰਟ ਸਾਹਿਬ ਯਾਤਰਾ ਦੇ ਰਸਤੇ ‘ਤੇ ਇਕ ਗਲੇਸ਼ੀਅਰ ਦੇ ਡਿਗਣ ਨਾਲ ਰਸਤਾ ਬੰਦ ਹੋ ਗਿਆ, ਜਿਸ ਕਾਰਨ ਸਵੇਰੇ ਲਗਭਗ ਦੋ ਘੰਟੇ ਯਾਤਰਾ ਵਿਚ ਵਿਘਨ ਪਿਆ। ਹੇਮਕੁੰਟ ਸਾਹਿਬ ਟਰੱਸਟ ਦੇ ਸੇਵਾਦਾਰਾਂ ਅਤੇ ਐਸਡੀਆਰਐਫ ਦੇ ਜਵਾਨਾਂ ਨੇ ਬਰਫ਼ ਸਾਫ਼ ਕੀਤੀ, ਜਿਸ ਤੋਂ ਬਾਅਦ 1900 ਦੇ ਕਰੀਬ ਸ਼ਰਧਾਲੂਆਂ ਨੂੰ ਹੇਮਕੁੰਟ ਸਾਹਿਬ ਲਈ ਰਵਾਨਾ ਕੀਤਾ ਗਿਆ। 800 ਸ਼ਰਧਾਲੂਆਂ ਦਾ ਜੱਥਾ ਘੰਘੜੀਆ ਤੋਂ ਸਵੇਰੇ 5 ਵਜੇ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ ਸੀ ਪਰ ਸਵੇਰੇ 6 ਵਜੇ ਜਦੋਂ ਚਾਰ ਕਿਲੋਮੀਟਰ ਦੂਰ ਅਟਲਕੁੜੀ ਵਿਖੇ ਗਲੇਸ਼ੀਅਰ ਆ ਗਿਆ ਤਾਂ ਯਾਤਰਾ ਰੋਕ ਦਿੱਤੀ ਗਈ। ਬਰਫ਼ ਹਟਾਉਣ ਵਿੱਚ ਦੋ ਘੰਟੇ ਲੱਗ ਗਏ, ਫਿਰ ਸਵੇਰੇ ਅੱਠ ਵਜੇ ਸਫ਼ਰ ਨਿਰਵਿਘਨ ਹੋ ਸਕਿਆ।