ਕਾਂਗਰਸ ਦਾ ਦਾਹਵਾ – ਮੱਧ ਪ੍ਰਦੇਸ਼ ‘ਚ 150 ਸੀਟਾਂ ਹਾਸਲ ਕਰਕੇ ਕਰਨਾਟਕ ਵਾਂਗ ਜਿੱਤ ਹਾਸਲ ਕਰਾਂਗੇ – ਪੱਛਮੀ ਬੰਗਾਲ ਵਿਚਲੇ ਇੱਕੋ ਇੱਕ ਕਾਂਗਰਸੀ ਵਿਧਾਇਕ ਵੀ ਪਾਰਟੀ ਛੱਡ ਗਿਆ

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇਥੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਵੀ ਆਪਣਾ ਕਰਨਾਟਕ ਵਾਲਾ ਪ੍ਰਦਰਸ਼ਨ ਦੁਹਰਾਏਗੀ। ਉਨ੍ਹਾਂ ਕਿਹਾ ਕਿ ਕਰਨਾਟਕ ‘ਚ ਪਾਰਟੀ ਨੂੰ 136 ਸੀਟਾਂ ਮਿਲੀਆਂ ਸਨ ਤੇ ਮੱਧ ਪ੍ਰਦੇਸ਼ ‘ਚ 150 ਸੀਟਾਂ ਹਾਸਲ ਕਰੇਗੀ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਸਾਲ ਦੇ ਅੰਤ ‘ਚ ਹੋਣ ਵਾਲੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪਾਰਟੀ ਦੀ ਸੂਬਾ ਇਕਾਈ ਦੇ ਸੀਨੀਅਰ ਨੇਤਾਵਾਂ ਨਾਲ ਬੈਠਕ ਕੀਤੀ। ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਸਾਡੀ ਲੰਬੀ ਗੱਲਬਾਤ ਹੋਈ। ਸਾਡਾ ਅੰਦਰੂਨੀ ਮੁਲਾਂਕਣ ਇਹ ਹੈ ਕਿ ਅਸੀਂ ਮੱਧ ਪ੍ਰਦੇਸ਼ ਵਿੱਚ 150 ਸੀਟਾਂ ਜਿੱਤ ਰਹੇ ਹਾਂ।’

ਦੂਜੇ ਪਾਸੇ

ਪੱਛਮੀ ਬੰਗਾਲ ਵਿੱਚ ਕਾਂਗਰਸ ਦੇ ਇਕਲੌਤੇ ਵਿਧਾਇਕ ਬਾਇਰਨ ਬਿਸਵਾਸ, ਅਭਿਸ਼ੇਕ ਬੈਨਰਜੀ ਦੀ ਮੌਜੂਦਗੀ ਵਿੱਚ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ। ਸ੍ਰੀ ਬਿਸਵਾਸ ਨੇ ਕਿਹਾ ਕਿ ਰਾਜ ਵਿੱਚ ਤ੍ਰਿਣਮੂਲ ਕਾਂਗਰਸ ਹੀ ਇਕੋ ਇਕ ਪਾਰਟੀ ਹੈ, ਜਿਹੜੀ ਭਾਜਪਾ ਖ਼ਿਲਾਫ਼ ਮਜ਼ਬੂਤੀ ਨਾਲ ਲੜ ਸਕਦੀ ਹੈਪੱਛਮੀ ਬੰਗਾਲ ਵਿੱਚ ਕਾਂਗਰਸ ਦੇ ਇਕਲੌਤੇ ਵਿਧਾਇਕ ਬਾਇਰਨ ਬਿਸਵਾਸ, ਅਭਿਸ਼ੇਕ ਬੈਨਰਜੀ ਦੀ ਮੌਜੂਦਗੀ ਵਿੱਚ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ। ਸ੍ਰੀ ਬਿਸਵਾਸ ਨੇ ਕਿਹਾ ਕਿ ਰਾਜ ਵਿੱਚ ਤ੍ਰਿਣਮੂਲ ਕਾਂਗਰਸ ਹੀ ਇਕੋ ਇਕ ਪਾਰਟੀ ਹੈ, ਜਿਹੜੀ ਭਾਜਪਾ ਖ਼ਿਲਾਫ਼ ਮਜ਼ਬੂਤੀ ਨਾਲ ਲੜ ਸਕਦੀ ਹੈ।