ਹਿਰਾਸਤ ਵਿੱਚ ਲਏ ਪਹਿਲਵਾਨਾਂ ਨੂੰ ਰੱਖਣ ਲਈ ਦਿੱਲੀ ਪੁਲਿਸ ਨੇ ਆਰਜ਼ੀ ਜੇਲ੍ਹ ਕੀਤੀ ਸਥਾਪਿਤ – ਦੋ ਮੈਟਰੋ ਰੇਲਵੇ ਸਟੇਸ਼ਨਾਂ ਦੇ ਗੇਟ ਬੰਦ
ਅੱਜ ਨਵੀਂ ਸੰਸਦ ਭਵਨ ਦੇ ਉਦਘਾਟਨ ਸਮੇ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਲੀ ਵਿੱਚ ਹਿਰਾਸਤ ਵਿੱਚ ਲਏ ਪਹਿਲਵਾਨਾਂ ਅਤੇ ਕਿਸਾਨਾਂ ਨੂੰ ਰੱਖਣ ਲਈ ਦਿੱਲੀ ਪੁਲਿਸ ਬਾਹਰੀ ਦਿੱਲੀ ਦੇ ਪੁਰਾਣੇ ਬਵਾਨਾ ਵਿੱਚ ਇੱਕ ਐਮਸੀਡੀ ਸਕੂਲ ਵਿੱਚ ਇੱਕ ਅਸਥਾਈ ਜੇਲ੍ਹ ਦੀ ਸਥਾਪਨਾ ਕਰੇਗੀ।
ਦਿੱਲੀ ਮੈਟਰੋ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਅਤੇ ਪਹਿਲਵਾਨਾਂ ਦੀ ਮਹਾਪੰਚਾਇਤ ਕਾਰਨ ਸਥਿਤੀ ਵੇਖਦਿਆਂ ਦਿੱਲੀ ਮੈਟਰੋ ਰੇਲ ਦੇ ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨਾਂ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸੀ ਗੇਟਾਂ ਨੂੰ ਯਾਤਰੀਆਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ਪਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਵਿਚ ਇੰਟਰਚੇਂਜ ਸਹੂਲਤਾਂ ਉਪਲਬਧ ਹਨ। ਪਹਿਲਵਾਨਾਂ ਦੇ ਸੰਘਰਸ਼ ਨੂੰ ਦੇਖਦਿਆਂ ਸਿੰਘੂ ਬਾਰਡਰ ‘ਤੇ ਇੱਕ ਸਕੂਲ ਵਿੱਚ ਆਰਜ਼ੀ ਜੇਲ੍ਹ ਬਣਾ ਦਿੱਤੀ ਗਈ ਹੈ।ਮੀਡੀਆ ਨੂੰ ਇਹ ਜਾਣਕਾਰੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਦਿੱਤੀ ਹੈ।
ਤਸਵੀਰਾਂ – ਟਵੀਟਰ