ਮਹਾਪੰਚਾਇਤ – ਕਿਸਾਨਾਂ ਨੂੰ ਰੋਕਣ ਲਈ ਸਿੰਘੂ ਬਾਰਡਰ ਸਮੇਤ ਦਿੱਲੀ ਦੀਆਂ ਹੱਦਾਂ ਸੀਲ – ਵੱਡੀ ਗਿਣਤੀ ਵਿੱਚ ਕਿਸਾਨ ਹਿਰਾਸਤ ਵਿੱਚ ਲਏ – ਪੰਜਾਬ ਤੋਂ ਪੁੱਜੇ ਕਿਸਾਨਾਂ ਨੂੰ ਵੀ ਰਾਹ ਰੋਕਿਆ – ਵੇਖੋ ਵੀਡੀਓ ਅਤੇ ਤਸਵੀਰਾਂ

 

 

ਪਹਿਲਵਾਨਾਂ ਵੱਲੋਂ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਵੱਲੋਂ ਅੱਜ ਦਿੱਲੀ ਦੇ ਨਵੇਂ ਸੰਸਦ ਭਵਨ ਦੇ ਸਾਹਮਣੇ ਮਹਿਲਾ ਸਨਮਾਨ ਮਹਾਪੰਚਾਇਤ ਬੁਲਾਈ ਗਈ ਹੈ। ਹਰਿਆਣਾ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਕਈ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਅਤੇ ਖਾਪ ਮੈਂਬਰਾਂ ਨੂੰ ਰੋਕਣ ਲਈ ਦਿੱਲ੍ਹੀ ਅਤੇ ਹਰਿਆਣਾ ਪੁਲਿਸ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਲੰਬੇ ਸਮੇ ਬਾਅਦ ਸਿੰਘੂ ਬਾਰਡਰ ਨੂੰ ਸੀਲ ਕੀਤਾ ਗਿਆ ਹੈ।

ਪਹਿਲਵਾਨਾਂ ਨੇ ਐਤਵਾਰ ਨੂੰ ਨਵੇਂ ਸੰਸਦ ਭਵਨ ਦੇ ਸਾਹਮਣੇ ਮਹਿਲਾ ਸਨਮਾਨ ਮਹਾਪੰਚਾਇਤ ਬੁਲਾਈ ਹੈ। ਜਿਸ ਕਾਰਨ ਦਿੱਲੀ ਪੁਲਿਸ ਅਲਰਟ ‘ਤੇ ਹੈ।ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ‘ਤੇ ਬੈਰੀਕੇਡ ਲਗਾ ਕੇ ਸੀਲ ਕਰ ਦਿੱਤਾ ਹੈ। ਪੁਲਿਸ ਦੇ ਨਾਲ ਕਮਾਂਡੋ ਵੀ ਤਾਇਨਾਤ ਕੀਤੇ ਗਏ ਹਨ। ਹਰ ਵਾਹਨ ਨੂੰ ਚੈਕਿੰਗ ਤੋਂ ਬਾਅਦ ਹੀ ਦਿੱਲੀ ਵਿੱਚ ਐਂਟਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੋਨੀਪਤ ਬਾਰਡਰ ‘ਤੇ ਪੁਲਿਸ ਨੇ ਬੈਰੀਕੇਡ ਲਗਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਨੀਪਤ ਰੇਲਵੇ ਸਟੇਸ਼ਨ ‘ਤੇ ਵੀ ਭਾਰੀ ਪੁਲਿਸ ਬਲ ਤਾਇਨਾਤ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਸੋਨੀਪਤ ਬਾਰਡਰ ‘ਤੇ ਪੁਲਿਸ ਦੀਆਂ ਚਾਰ ਕੰਪਨੀਆਂ ਤਾਇਨਾਤ ਹਨ। ਵਰਾਜ ਵਾਹਨ ਦੇ ਨਾਲ ਜਲ ਤੋਪ ਵੀ ਲਗਾਈ ਗਈ ਹੈ। ਪੁਲਿਸ ਅਧਿਕਾਰੀ ਲਗਾਤਾਰ ਨਿਗਰਾਨੀ ਕਰ ਰਹੇ ਹਨ। ਡੀਸੀਪੀ ਅਤੇ ਏਸੀਪੀ ਪੱਧਰ ਦੇ ਅਧਿਕਾਰੀ ਸਰਹੱਦ ’ਤੇ ਮੌਜੂਦ ਹਨ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਆਪਣੇ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ। ਪੁਲੀਸ ਦੇ ਨਾਲ ਕਮਾਂਡੋਜ਼ ਦੀ ਡਿਊਟੀ ਵੀ ਲਗਾਈ ਗਈ ਹੈ। ਸਰਹੱਦ ‘ਤੇ ਵਾਟਰ ਕੈਨਨ, ਰੇਤ ਨਾਲ ਭਰੇ ਡੰਪਰ ਅਤੇ ਕ੍ਰੇਨਾਂ ਵੀ ਖੜ੍ਹੀਆਂ ਕੀਤੀਆਂ ਗਈਆਂ ਹਨ। ਸਾਰੇ ਵਾਹਨਾਂ ਨੂੰ ਚੈਕਿੰਗ ਕਰਕੇ ਹੀ ਦਿੱਲੀ ਭੇਜਿਆ ਜਾ ਰਿਹਾ ਹੈ।

ਸੂਚਨਾ ਅਨੁਸਾਰ ਜੀਂਦ ਵਿਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਜੀਂਦ, ਜੁਲਾਣਾ, ਉਚਾਨਾ ਅਤੇ ਨਰਵਾਣਾ ਦੇ ਥਾਣਿਆਂ ਵਿੱਚ ਬੈਠਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਇਲਾਵਾ ਪੰਜਾਬ ਵਾਲੇ ਪਾਸੇ ਤੋਂ ਜੀਂਦ ਦੇ ਰਸਤੇ ਦਿੱਲੀ ਜਾਣ ਵਾਲੀਆਂ ਟਰੇਨਾਂ ਨੂੰ ਵੀ ਰੋਕ ਦਿੱਤਾ ਗਿਆ। ਜਿਸ ਕਾਰਨ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਨਹੀਂ ਜਾ ਸਕੇ।

 

ਦਿੱਲੀ ਮਹਿਲਾ ਮਹਾਪੰਚਾਇਤ ਲਈ ਪੰਜਾਬ ਤੋਂ ਅੰਬਾਲਾ ਪੁੱਜੇ ਕਿਸਾਨਾਂ ਨੂੰ ਪੁਲਿਸ ਰੋਕ ਰਹੀ ਹੈ

ਰੇਲਵੇ ਸਟੇਸ਼ਨ ‘ਤੇ ਸਖ਼ਤ ਸੁਰੱਖਿਆ
ਸੋਨੀਪਤ ਰੇਲਵੇ ਸਟੇਸ਼ਨ ‘ਤੇ ਸਵੇਰ ਤੋਂ ਹੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ । ਜੰਤਰ-ਮੰਤਰ ਜਾਣ ਵਾਲੇ ਕਿਸਾਨਾਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਸਟੇਸ਼ਨ ‘ਤੇ ਹੀ ਰੋਕਿਆ ਜਾ ਰਿਹਾ ਹੈ। ਭਾਰੀ ਪੁਲੀਸ ਫੋਰਸ ਤਾਇਨਾਤ ਹੈ। ਰੇਲਵੇ ਪੁਲਿਸ ਬਲ ਵੀ ਤਾਇਨਾਤ ਹਨ।ਆਉਣ – ਜਾਣ ਵਾਲੇ ਸਾਰੇ ਮੁਸਾਫ਼ਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਰੇਲਵੇ ਸਟੇਸ਼ਨ ‘ਤੇ ਇਕ ਕੰਪਨੀ ਤਾਇਨਾਤ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

 

ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ ਦੇ ਆਗੂ, ਸੂਬਾ ਮੀਤ ਪ੍ਰਧਾਨ ਰੋਹਤਾਸ ਤੋਸ਼ਾਮ, ਸੂਬਾ ਸੰਯੁਕਤ ਸਕੱਤਰ ਬਸਤੀਰਾਮ, ਕਾਸਿਮ ਜੀ ਸਮੇਤ ਕਈ ਕਿਸਾਨ ਆਗੂ ਕਾਰਕੁੰਨਾਂ ਨੂੰ ਰੇਲਵੇ ਸਟੇਸ਼ਨ ਭਿਵਾਨੀ, ਹਰਿਆਣਾ ਤੋਂ ਗ੍ਰਿਫ਼ਤਾਰ ਕਰਕੇ ਅਣਪਛਾਤੀ ਥਾਂ ‘ਤੇ ਲਿਜਾਇਆ ਜਾ ਰਿਹਾ ਹੈ।

 

 

ਵੀਡੀਓ ਅਤੇ ਤਸਵੀਰਾਂ ਟਵੀਟਰ / ਸ਼ੋਸ਼ਲ ਮੀਡੀਆ