ਵਿਆਜ਼ ਦੀ ਛੋਟ – ਫਲਾਂ ਅਤੇ ਸਬਜ਼ੀਆਂ ਲਈ ਪੈਕ ਹਾਊਸ, ਕੋਲਡ ਸਟੋਰ, ਰਾਈਪਨਿੰਗ ਚੈਂਬਰ, ਵੇਅਰ ਹਾਊਸ, ਅਤੇ ਸਪਲਾਈ ਚੇਨ ਦੇ ਪ੍ਰਾਜੈਕਟ ’ਤੇ ਦੋ ਕਰੋੜ ਰੁਪਏ ਤੱਕ
ਐਗਰੀਕਲਚਰ ਇੰਨਫ੍ਰਾਸਟ੍ਰਕਚਰ ਫੰਡ ਸਕੀਮ ਤਹਿਤ ਜ਼ਿਲ੍ਹਾ ਪੱਧਰੀ ਸੈਮੀਨਾਰ
ਨਿਊਜ਼ ਪੰਜਾਬ
ਨਵਾਂਸ਼ਹਿਰ, 18 ਮਈ, 2023:ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਐਗਰੀਕਲਚਰ ਇੰਨਫ੍ਰਾਸਟ੍ਰੱਕਚਰ ਫੰਡ) ਸਕੀਮ ਅਧੀਨ ਫਲਾਂ/ਸਬਜ਼ੀਆਂ ਅਤੇ ਹੋਰ ਫਸਲਾਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਲਈ ਪੈਕ ਹਾਊਸ, ਕੋਲਡ ਸਟੋਰ, ਰਾਈਪਨਿੰਗ ਚੈਂਬਰ, ਵੇਅਰ ਹਾਊਸ, ਸੀਲੋਜ, ਸਪਲਾਈ ਚੇਨ ਆਦਿ ਦੇ ਲਈ ਬੈਂਕਾਂ ਤੋਂ ਲਏ ਜਾਂਦੇ ਦੋ ਕਰੋੜ ਤੱਕ ਦੇ ਕਰਜੇ ’ਤੇ ਲੱਗਣ ਵਾਲੇ ਵਿਆਜ਼ ’ਤੇ 3 ਫੀਸਦੀ ਛੋਟ ਲੈ ਸਕਦੇ ਹਨ ਉੱਦਮੀ I
ਬਾਗ਼ਬਾਨੀ ਵਿਭਾਗ, ਪੰਜਾਬ ਦੇ ਨਿਰਦੇਸ਼ਕ-ਕਮ-ਨੋਡਲ ਅਫ਼ਸਰ ਏ ਆਈ ਐਫ, ਸ਼ਲਿੰਦਰ ਕੌਰ ਵੱਲੋਂ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਐਗਰੀਕਲਚਰ ਇੰਨਫ੍ਰਾਸਟ੍ਰੱਕਚਰ ਫੰਡ) ਸਕੀਮ ਸਬੰਧੀ ਜਾਗਰੂਕਤਾ ਲਈ ਜ਼ਿਲ੍ਹਾ ਪੱਧਰੀ ਸੈਮੀਨਾਰ ਲਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਦਿੱਤੇ ਨਿਰਦੇਸ਼ਾਂ ਤਹਿਤ ਬਾਗ਼ਬਾਨੀ ਵਿਭਾਗ ਵੱਲੋਂ ਦਫ਼ਤਰ, ਮੁੱਖ ਖੇਤੀਬਾੜੀ ਅਫ਼ਸਰ, ਨਵਾਂਸ਼ਹਿਰ ਵਿਖੇ ਕਰਵਾਇਆ ਗਿਆ।
ਸੈਮੀਨਾਰ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਏ.ਆਈ.ਐਫ. ਟੀਮ ਮੈਂਬਰਾਂ ਯੁਵਰਾਜ ਸਿੰਘ ਅਤੇ ਨਿੱਤਿਆ ਤਿਵਾੜੀ ਵਲੋਂ ਇਸ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆਂ ਕਿ ਇਸ ਸਕੀਮ ਅਧੀਨ ਫਲਾਂ/ਸਬਜ਼ੀਆਂ ਅਤੇ ਹੋਰ ਫਸਲਾਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਲਈ ਪੈਕ ਹਾਊਸ, ਕੋਲਡ ਸਟੋਰ, ਰਾਈਪਨਿੰਗ ਚੈਂਬਰ, ਵੇਅਰ ਹਾਊਸ, ਸੀਲੋਜ, ਸਪਲਾਈ ਚੇਨ ਆਦਿ ਦੇ ਲਈ ਬੈਂਕਾਂ ਤੋਂ ਲਏ ਜਾਂਦੇ ਦੋ ਕਰੋੜ ਤੱਕ ਦੇ ਕਰਜੇ ’ਤੇ ਲੱਗਣ ਵਾਲੇ ਵਿਆਜ਼ ’ਤੇ 3 ਫੀਸਦੀ ਛੋਟ ਦਿੱਤੀ ਜਾਂਦੀ ਹੈ।
ਇਹ ਸਕੀਮ ਜੁਲਾਈ 2020 ਤੋਂ ਬਾਅਦ ਦੇ ਲੱਗੇ ਪ੍ਰੋਜੈਕਟਾਂ ਲਈ ਲਾਗੂ ਹੋਵੇਗੀ ਹੈ ਅਤੇ 7 ਸਾਲ ਦੇ ਸਮੇਂ ਤੱਕ ਲਾਗੂ ਹੁੰਦੀ ਹੈ। ਮਾਹਿਰਾਂ ਨੇ ਇਸ ਸਕੀਮ ਦੇ ਲਈ ਏ.ਆਈ.ਐਫ. ਪੋਰਟਲ ਉੱਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਜਾਣਕਾਰੀ ਦਿੱਤੀ। ਇਸ ਮੌਕੇ ਸਹਾਇਕ ਨਿਰਦੇਸ਼ਕ ਬਾਗ਼ਬਾਨੀ ਰਾਜੇਸ਼ ਕੁਮਾਰ ਨੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦਿੱਤੀ।
ਸੈਮੀਨਾਰ ਵਿੱਚ ਡਾ. ਨਾਰੇਸ਼ ਕਟਾਰੀਆ ਖੇਤੀਬਾੜੀ ਅਫਸਰ, ਦਵਿੰਦਰ ਕੁਮਾਰ ਏ.ਜੀ.ਐਮ. ਨਾਬਾਰਡ, ਡਾ. ਮਨਿੰਦਰ ਸਿੰਘ ਬੌਂਸ ਡਿਪਟੀ ਡਾਇਰੈਕਟਰ ਕਿ੍ਰਸ਼ੀ ਵਿਗਿਆਨ ਕੇਂਦਰ, ਹਰਮੇਸ਼ ਲਾਲ ਜ਼ਿਲ੍ਹਾ ਲੀਡ ਬੈਂਕ ਮੈਨੇਜਰ, ਡਾ. ਰਜਨੀਸ਼ ਕੁਮਾਰ ਭੂਮੀ ਅਤੇ ਜਲ ਸੰਭਾਲ ਵਿਭਾਗ, ਡੇਅਰੀ ਵਿਭਾਗ, ਮਾਰਕਫੈਡ, ਪੰਜਾਬ ਐਗਰੋ ਇੰਡਸਟਰੀ ਦੇ ਅਧਿਕਾਰੀ, ਰੁਪਿੰਦਰ ਮਿਨਹਾਸ ਜ਼ਿਲ੍ਹਾ ਮੰਡੀ ਅਫ਼ਸਰ, ਵੱਖ-ਵੱਖ ਬੈਂਕਾਂ ਦੇ ਨੁਮਾਇੰਦੇ, ਅਮਰਜੀਤ ਸਿੰਘ, ਰਾਜ ਪਾਲ ਸਿੰਘ ਗਾਂਧੀ, ਗੁਰਨੇਕ ਸਿੰਘ, ਨਵਜੀਵਨ ਸਿੰਘ, ਪਿਯੂਸ਼ ਬਤਰਾ, ਹਰਮਨਦੀਪ ਸਿੰਘ, ਸੁਖਦੀਪ ਸਿੰਘ, ਜਸਵਿੰਦਰ ਸਿੰਘ ਸਮੇਤ ਹੋਰ ਵੀ ਅਗਾਂਹਵਧੂ ਕਿਸਾਨ ਅਤੇ ਬਾਗ਼ਬਾਨ ਸ਼ਾਮਿਲ ਸਨ। ਡਾ. ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫ਼ਸਰ-ਕਮ- ਨੋਡਲ ਅਫ਼ਸਰ ਆਲੂ ਨੇ ਆਏ ਹੋਏ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਅਗਾਂਹਵਧੂ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਕਿਹਾ।
ਫ਼ੋਟੋ ਕੈਪਸ਼ਨ:
ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਨੂੰ ਉਤਸ਼ਾਹਿਤ ਕਰਨ ਵਾਸਤੇ ਬਾਗ਼ਬਾਨੀ ਵਿਭਾਗ ਵੱਲੋਂ ਲਾਏ ਗਏ ਜਾਗਰੂਕਤਾ ਸੈਮੀਨਾਰ ਦੀਆਂ ਤਸਵੀਰਾਂ।