ਅੰਮ੍ਰਿਤਸਰ ਤੋਂ ਕੋਲਕਾਤਾ ਲਈ ਸਿੱਧੀ ਉਡਾਣ ਪਹਿਲੀ ਤੋਂ
ਅੰਮ੍ਰਿਤਸਰ: ਪੰਜਾਬ ਦੇ ਸੈਲਾਨੀਆਂ ਨੂੰ ਹੁਣ ਕੋਲਕਾਤਾ ਦਾ ਸਫਰ ਕਰਨ ਲਈ ਦਿੱਲੀ ਨਹੀਂ ਜਾਣਾ ਪਵੇਗਾ। ਪਹਿਲੀ ਦਸੰਬਰ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੰਡੀਗੋ ਦੀ ਸ਼ੁਰੂ ਹੋਣ ਵਾਲੀ ਫਲਾਈਟ ‘ਚ 4500 ਰੁਪਏ ‘ਚ ਉਥੇ ਪਹੁੰਚਿਆਂ ਜਾ ਸਕੇਗਾ। ਜਦਕਿ ਇਸ ਤੋਂ ਪਹਿਲਾਂ ਯਾਤਰੀਆਂ ਨੂੰ ਕੋਲਕਾਤਾ ਤਕ ਦਾ ਸਫਲ ਕਰਨ ਲਈ ਪਹਿਲਾਂ ਦਿੱਲੀ ਹਵਾਈ ਅੱਡੇ ਜਾਣਾ ਪੈਂਦਾ ਸੀ। ਕੇਂਦਰੀ ਹਵਾਬਾਜ਼ੀ ਵਿਭਾਗ ਵੱਲੋਂ ਕੋਲਕਾਤਾ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਮਨਜੂਰੀ ਦੇਣ ਤੋਂ ਬਾਅਦ ਇੰਡੀਗੋ ਏਅਰਲਾਇੰਸ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।
ਇਸ ਨਵੀਂ ਉਡਾਣ ਸ਼ੁਰੂ ਹੋਣ ਨਾਲ ਜਿਥੇ ਯਾਤਰੀਆਂ ਦੇ ਪੈਸੇ ਬਚਣਗੇ ਉਥੇ ਹੀ ਉਨ੍ਹਾਂ ਦਾ ਸਮਾਂ ਵੀ ਬਚੇਗਾ। ਐੱਸਜਆਰਡੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਫਲਾਈਟ ਦੋ ਘੰਟੇ 40 ਮਿਨਟ ‘ਚ ਕੋਲਕਾਤਾ ਹਵਾਈ ਅੱਡੇ ‘ਤੇ ਪਹੁੰਚਾ ਦੇਵੇਗੀ। ਜਦਕਿ ਦਿੱਲੀ ਦੇ ਰਸਤੇ ਘਟ ਤੋਂ ਘਟ 7 ਤੋਂ 8 ਘੰਟੇ ਤਕ ਦਾ ਸਮਾਂ ਲੱਗ ਜਾਂਦਾ ਸੀ। ਅੰਮ੍ਰਿਤਸਰ ਤੋਂ ਦਿੱਲੀ ਹਵਾਈ ਅੱਡੇ ਤਕ 55 ਮਿਨਟ ਤੇ ਅੱਗੇ ਕੋਲਕਾਤਾ ਲਈ 2.15 ਮਿਨਟ ਦਾ ਹਵਾਈ ਸਫ਼ਰ ਕਰਨਾ ਪੈਂਦਾ ਸੀ। ਇਸ ਤੋਂ ਇਲਾਵਾ ਦਿੱਲੀ ਪੁੱਜ ਕੇ ਕੋਲਕਾਤਾ ਦੀ ਫਲਾਈਟ ਲਈ 4 ਤੋਂ 5 ਘੰਟੇ ਇਤਜਾਰ ਕਰਨਾ ਪੈਂਦਾ ਹੈ। ਉਥੇ ਹੀ ਦਿੱਲੀ ਲਈ ਲਗਪਗ ਤਿੰਨ ਹਜ਼ਾਰ ਤੇ ਉਥੋਂ ਕੋਲਕਾਤਾ ਲਈ ਪੰਜ ਹਜ਼ਾਰ ਰੁਪਏ ਖਰਚ ਕਰਨੇ ਪੈਂਦੇ ਹਨ।
ਅੰਮ੍ਰਿਤਸਰ ਵਿਕਾਸ ਮੰਚ ਦੇ ਸੈਕਟਰੀ ਯੋਗੇਸ਼ ਕਾਮਰਾ ਨੇ ਕਿਹਾ ਕਿ ਉਡਾਣ ਸਕੀਮ ਤਹਿਤ ਅੰਮਿ੍ਤਸਰ ਤੋਂ ਸਿੱਧੀ ਕੋਲਕਾਤਾ ਲਈ ਸ਼ੁਰੂ ਹੋਣ ਵਾਲੀ ਫਲਾਈਟ ਗੋਹਾਟੀ, ਸਿਲੀਗੁੜੀ, ਅਗਰਤਲਾ, ਭੁਵਨੇਸ਼ਵਰ, ਰਾਂਚੀ, ਬੰਗਲਾਦੇਸ਼ ਤੇ ਬੈਂਕਾਕ ਨਾਲ ਵੀ ਕਨੈਕਟ ਹੋ ਜਾਵੇਗਾ।
——–
ਇਹ ਸਮਾਂ ਹੋਵੇਗਾ ਫਲਾਈਟ ਦਾ
ਫਲਾਈਟ ਨੰਬਰ – ਕਿਥੋਂ – ਪ੍ਰਸਥਾਨ – ਮੰਜ਼ਿਲ – ਪਹੁੰਚ ਸਮਾਂ
6ਈ5926 – ਅੰਮਿ੍ਤਸਰ – 10.45 ਸਵੇਰੇ – ਕੋਲਕਾਤਾ – 1.25 ਦੁਪਹਿਰ
6ਈ5925- ਕੋਲਕਾਤਾ – 4.30 ਤੜਕੇ – ਅੰਮਿ੍ਤਸਰ – 7.10 ਸਵੇਰੇ