ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਵਲੋਂ 10 ਵੀ ਅਤੇ 12ਵੀਂ ਜਮਾਤ ਦਾ ਨਤੀਜਾ ਜਾਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 10 ਵੀ ਅਤੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਸਾਲ 12ਵੀਂ ਜਮਾਤ ਵਿੱਚ 87.33 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਲੜਕਿਆਂ ਦੇ ਮੁਕਾਬਲੇ ਛੇ ਪ੍ਰਤੀਸ਼ਤ ਅੰਕ ਵੱਧ ਹੈ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 90.68 ਅਤੇ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 84.67 ਰਹੀ ਹੈ। CBSE ਦੇ 38 ਲੱਖ ਵਿਦਿਆਰਥੀ ਆਪਣੇ ਇਮਤਿਹਾਨ ਦੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ
CBSE ਬੋਰਡ ਨੇ ਸ਼ੁੱਕਰਵਾਰ ਨੂੰ 10ਵੀਂ ਦਾ ਨਤੀਜਾ ਜਾਰੀ ਕੀਤਾ। ਇਸ ਵਿੱਚ 93.12% ਵਿਦਿਆਰਥੀ ਪਾਸ ਹੋਏ ਹਨ। ਸੀਬੀਐਸਈ 10ਵੀਂ ਵਿੱਚ 16 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। 10ਵੀਂ ਦੀ ਪ੍ਰੀਖਿਆ 5 ਫਰਵਰੀ ਤੋਂ 21 ਮਾਰਚ ਤੱਕ ਹੋਈ ਸੀ। ਇਸ ਪ੍ਰੀਖਿਆ ਲਈ 21,86,940 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਜਦਕਿ 16 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ।