GST Collection: ਅਪ੍ਰੈਲ 2023 ਵਿੱਚ ਜੀਐਸਟੀ ਮਾਲੀਆ ਕੁਲੈਕਸ਼ਨ ਨੇ ਰਿਕਾਰਡ ਤੋੜੇ – ਰੈਵਨਿਊ ਦਾ ਅੰਕੜਾ ਹੁਣ ਤੱਕ ਦਾ ਸਭ ਤੋਂ ਵੱਧ – ਪੜ੍ਹੋ ਪੰਜਾਬ ਸਮੇਤ ਸਾਰੇ ਰਾਜਾਂ ਦੀ ਜੀਐਸਟੀ ਕੁਲੈਕਸ਼ਨ

ਕੇਂਦਰੀ ਵਿੱਤ ਮੰਤਰਾਲੇ ਅਨੁਸਾਰ ਅਪ੍ਰੈਲ 2023 ਵਿੱਚ ਜੀਐਸਟੀ ਮਾਲੀਆ ਸੰਗ੍ਰਹਿ ( ਰੈਵਨਿਊ ) 1.87 ਲੱਖ ਕਰੋੜ ਰੁਪਏ ਰਿਹਾ, ਜੋ ਹੁਣ ਤੱਕ ਦਾ ਸਭ ਤੋਂ ਵੱਧ ਟੈਕਸ ਸੰਗ੍ਰਹਿ ਅੰਕੜਾ ਹੈ। ਅੰਕੜਿਆਂ ਮੁਤਾਬਕ ਅਪ੍ਰੈਲ ਮਹੀਨੇ ‘ਚ ਜੀਐੱਸਟੀ ਕੁਲੈਕਸ਼ਨ 1.87 ਲੱਖ ਕਰੋੜ ਰੁਪਏ ਰਿਹਾ ਹੈ, ਜੋ ਹੁਣ ਤੱਕ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਮਾਰਚ 2023 ਵਿੱਚ ਦੇਸ਼ ਦਾ ਜੀਐਸਟੀ ਕੁਲੈਕਸ਼ਨ 1,60,122 ਕਰੋੜ ਰੁਪਏ ਸੀ। ਅਪ੍ਰੈਲ 2022 ਵਿਚ ਜੀਐਸਟੀ ਕੁਲੈਕਸ਼ਨ ਪਿਛਲੇ ਸਾਲ 1,67,540 ਕਰੋੜ ਰੁਪਏ ਸੀ, ਜਿਸਦਾ ਮਤਲਬ ਹੈ ਕਿ ਇਸ ਸਾਲ ਅਪ੍ਰੈਲ ਵਿਚ ਜੀਐਸਟੀ ਕੁਲੈਕਸ਼ਨ ਇਕ ਸਾਲ ਪਹਿਲਾਂ ਦੇ ਮੁਕਾਬਲੇ 19,495 ਕਰੋੜ ਰੁਪਏ ਵਧਿਆ ਹੈ। ਇੱਕ ਸਾਲ ਪਹਿਲਾਂ ਦੇ ਮੁਕਾਬਲੇ ਇਸ ਸਾਲ ਜੀਐਸਟੀ ਕੁਲੈਕਸ਼ਨ ਵਿੱਚ 12 ਫੀਸਦੀ ਦਾ ਵਾਧਾ ਹੋਇਆ ਹੈ।

ImageImage