ਇਹ ਹਫਤਾ ‘ ਹਿਲ ਸਟੇਸ਼ਨ ‘ ਤੇ ਜਾਣ ਦੀ ਲੋੜ ਨਹੀਂ – ਪੜ੍ਹੋ ਦੇਸ਼ ਦੇ ਮੌਸਮ ਵਿਭਾਗ ਨੇ ਕੀ ਲਾਇਆ ਅਨੁਮਾਨ
ਇਹ ਹਫਤਾ ਤੁਹਾਨੂੰ ਤਪਦੇ ਮੌਸਮ ਤੋਂ ਬਚਾਈ ਰੱਖੇਗਾ ਤੁਹਾਡਾ ਇਲਾਕਾ ਵੀ ਹਿਲ ਸਟੇਸ਼ਨ ‘ ਵਰਗੀ ਦਿੱਖ ਦੇ ਸਕਦਾ I
ਭਾਰਤੀ ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਪੱਛਮੀ ਅਤੇ ਪੂਰਬੀ ਉੱਤਰ ਪ੍ਰਦੇਸ਼, ਪੂਰਬੀ-ਪੱਛਮੀ ਰਾਜਸਥਾਨ ਅਤੇ ਦਿੱਲੀ-ਐਨਸੀਆਰ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ।
ਮੌਸਮ ਅਨੁਮਾਨ ਅਨੁਸਾਰ 30 ਅਪ੍ਰੈਲ ਤੱਕ ਪੱਛਮੀ ਹਿਮਾਲੀਅਨ ਖੇਤਰ (ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ) ਦੇ ਉੱਚੇ ਇਲਾਕਿਆਂ ‘ਚ ਬਰਫਬਾਰੀ ਅਤੇ ਹੋਰ ਖੇਤਰਾਂ ‘ਚ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉੱਤਰ-ਪੱਛਮੀ ਭਾਰਤ ਨੂੰ ਇਸ ਸਮੇਂ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਘੱਟੋ-ਘੱਟ ਪੰਜ ਦਿਨ ਮੌਸਮ ਅਜਿਹਾ ਹੀ ਰਹੇਗਾ, ਜਿਸ ਦਾ ਮਤਲਬ ਹੈ ਕਿ ਕੜਾਕੇ ਦੀ ਗਰਮੀ ਤੋਂ ਰਾਹਤ ਮਿਲਦੀ ਰਹੇਗੀ। ਮੌਸਮ ਦੀ ਇਸ ਤਬਦੀਲੀ ਕਾਰਨ ਅਗਲੇ ਪੰਜ ਦਿਨਾਂ ਤੱਕ ਲਗਭਗ ਪੂਰੇ ਦੇਸ਼ ਵਿੱਚ ਗਰਮੀ ਦੀ ਲਹਿਰ ਮੱਧਮ ਪੈ ਜਾਵੇਗੀ।
ਮੌਸਮ ਵਿਭਾਗ ਅਨੁਸਾਰ, 30 ਅਪ੍ਰੈਲ ਤੱਕ ਪੱਛਮੀ ਹਿਮਾਲੀਅਨ ਖੇਤਰ (ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ) ਦੇ ਉੱਚੇ ਖੇਤਰਾਂ ਵਿੱਚ ਬਰਫਬਾਰੀ ਅਤੇ ਹੋਰ ਖੇਤਰਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦਿੱਲੀ-ਐਨਸੀਆਰ, ਪੰਜਾਬ, ਹਰਿਆਣਾ, ਪੱਛਮੀ ਅਤੇ ਪੂਰਬੀ ਉੱਤਰ ਪ੍ਰਦੇਸ਼ ਅਤੇ ਪੂਰਬੀ-ਪੱਛਮੀ ਰਾਜਸਥਾਨ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਕੁਝ ਥਾਵਾਂ ‘ਤੇ ਗਰਜ ਨਾਲ ਮੀਂਹ ਪਵੇਗਾ ਅਤੇ ਕੁਝ ਥਾਵਾਂ ‘ਤੇ ਬਿਜਲੀ ਵੀ ਡਿੱਗ ਸਕਦੀ ਹੈ। ਕੁਝ ਖੇਤਰਾਂ ਵਿੱਚ ਗਰਜ਼-ਤੂਫ਼ਾਨ ਨਾਲ ਮੀਹ ਵੀ ਆ ਸਕਦਾ ਹੈ।
ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ‘ਚ ਬੁੱਧਵਾਰ ਨੂੰ ਇਕ ਵਾਰ ਫਿਰ ਮੌਸਮ ਬਦਲ ਗਿਆ। ਇਸ ਦੌਰਾਨ ਕਠੂਆ ਦੇ ਬਿਲਾਵੜ ਦੇ ਉਪਰਲੇ ਇਲਾਕਿਆਂ ‘ਚ ਭਾਰੀ ਮੀਂਹ ਨਾਲ ਗੜੇ ਪਏ। ਕਈ ਥਾਵਾਂ ‘ਤੇ ਤੂਫਾਨ ਕਾਰਨ ਫਸਲਾਂ ਦਾ ਨੁਕਸਾਨ ਵੀ ਹੋਇਆ ਹੈ।