ਪੰਜਾਬ ਵਿਚ ਕਲ 27 ਅਪ੍ਰੈਲ ਨੂੰ ਬੰਦ ਰੱਖੇ ਜਾਣਗੇ ਸਰਕਾਰੀ ਦਫਤਰ

End of an era: Akali Dal patriarch Parkash Singh Badal breaths his last at  95 | India News – India TV

ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਕਈ ਦਹਾਕੇ ਪੰਜਾਬ ਅਤੇ ਅਕਾਲੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿਆਸਤਦਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਵਰਗਵਾਸ ਹੋਣ ਤੇ ਰਾਜ ਸਰਕਾਰ ਵਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਚ ਕਲ 27 ਅਪ੍ਰੈਲ ਨੂੰ ਸਰਕਾਰੀ ਦਫਤਰ ਬੰਦ ਰੱਖੇ ਜਾਣਗੇ। ਪੰਜਾਬ ਸਰਕਾਰ ਨੇ ਇਸ ਸਬੰਧੀ ਆਦੇਸ਼ ਜਾਰੀ ਕਰ ਦਿਤੇ ਹਨ।