ਅਰਦਾਸ ਕਿਵੇਂ ਕਰੀਏ? – ਵਿਚਾਰ ਭਾਈ ਇੰਦਰਜੀਤ ਸਿੰਘ ਜੀ ਗੁਰਾਇਆ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 20 ਅਪ੍ਰੈਲ 2023

ਨਿਊਜ਼ ਪੰਜਾਬ

ਅਰਦਾਸ ਕਿਵੇਂ ਕਰੀਏ? – ਵਿਚਾਰ ਭਾਈ ਇੰਦਰਜੀਤ ਸਿੰਘ ਜੀ ਗੁਰਾਇਆ

Amrit vele da Hukamnama Sri Darbar Sahib Sri Amrisar, Ang-845, 20-Apr.-2023
ਬਿਲਾਵਲੁ ਮਹਲਾ ੫ ਛੰਤ
ੴ ਸਤਿਗੁਰ ਪ੍ਰਸਾਦਿ ॥
ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ ॥    ਅਬਿਨਾਸੀ ਵਰੁ ਸੁਣਿਆ ਮਨਿ ਉਪਜਿਆ ਚਾਇਆ ਰਾਮ ॥   ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ ॥   ਸਹਜੇ ਸਮਾਈਐ ਗੋਵਿੰਦੁ ਪਾਈਐ ਦੇਹੁ ਸਖੀਏ ਮੋਹਿ ਮਤੇ ॥   ਦਿਨੁ ਰੈਣਿ ਠਾਢੀ ਕਰਉ ਸੇਵਾ ਪ੍ਰਭੁ ਕਵਨ ਜੁਗਤੀ ਪਾਇਆ ॥   ਬਿਨਵੰਤਿ ਨਾਨਕ ਕਰਹੁ ਕਿਰਪਾ ਲੈਹੁ ਮੋਹਿ ਲੜਿ ਲਾਇਆ ॥੧॥
Bilaaval Mehalaa 5 Shhantha
Ik Oankaar Sathigur Prasaadh ||
Mangal Saaj Bhaeiaa Prabh Apanaa Gaaeiaa Raam ||
Abinaasee Var Suniaa Man Oupajiaa Chaaeiaa Raam ||
Man Preeth Laagai Vaddai Bhaagai Kab Mileeai Pooran Pathae ||
Sehajae Samaaeeai Govindh Paaeeai Dhaehu Sakheeeae Mohi Mathae ||
Dhin Rain Thaadtee Karo Saevaa Prabh Kavan Jugathee Paaeiaa ||
Binavanth Naanak Karahu Kirapaa Laihu Mohi Larr Laaeiaa ||1||
बिलावलु महला ५ छंत   ੴ सतिगुर प्रसादि ॥
मंगल साजु भइआ प्रभु अपना गाइआ राम ॥   अबिनासी वरु सुणिआ मनि उपजिआ चाइआ राम ॥   मनि प्रीति लागै वडै भागै कब मिलीऐ पूरन पते ॥   सहजे समाईऐ गोविंदु पाईऐ देहु सखीए मोहि मते ॥   दिनु रैणि ठाढी करउ सेवा प्रभु कवन जुगती पाइआ ॥   बिनवंति नानक करहु किरपा लैहु मोहि लड़ि लाइआ ॥१
☬ENGLISH TRANSLATION :- ☬
Bilaaval, Fifth Mehl, Chhant:
One Universal Creator God. By The Grace Of The True Guru:
The time of rejoicing has come; I sing of my Lord God.
I have heard of my Imperishable Husband Lord, and happiness fills my mind.
My mind is in love with Him; when shall I realize my great good fortune, and meet with my Perfect Husband?
If only I could meet the Lord of the Universe, and be automatically absorbed into Him; tell me how, O my companions!
Day and night, I stand and serve my God; how can I attain Him?
Prays Nanak, have mercy on me, and attach me to the hem of Your robe, O Lord. ||1||
☬ ਪੰਜਾਬੀ ਵਿਆਖਿਆ :- ☬
ਰਾਗ ਬਿਲਾਵਲੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ (ਛੰਦ)। ਅਕਾਲ ਪੁਰਖ ਇੱਕ ਹੈ ਅਤੇ  ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸਹੇਲੀਏ! ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ  ਗਾਵਿਆਂ (ਮਨ ਵਿਚ) ਖ਼ੁਸ਼ੀ ਦਾ ਰੰਗ-ਢੰਗ ਬਣ ਜਾਂਦਾ ਹੈ। ਉਸ ਕਦੇ ਨਾਹ ਮਰਨ ਵਾਲੇ ਖਸਮ-ਪ੍ਰਭੂ (ਦਾ ਨਾਮ) ਸੁਣਿਆਂ ਮਨ ਵਿਚ ਚਾਉ ਪੈਦਾ ਹੋ ਜਾਂਦਾ ਹੈ। (ਜਦੋਂ) ਵੱਡੀ ਕਿਸਮਤ ਨਾਲ (ਕਿਸੇ ਜੀਵ-ਇਸਤ੍ਰੀ ਦੇ) ਮਨ ਵਿਚ ਪਰਮਾਤਮਾ-ਪਤੀ ਦਾ ਪਿਆਰ ਪੈਦਾ ਹੁੰਦਾ ਹੈ, (ਤਦੋਂ ਉਹ ਉਤਾਵਲੀ ਹੋ ਹੋ ਪੈਂਦੀ ਹੈ ਕਿ ਉਸ) ਸਾਰੇ ਗੁਣਾਂ ਦੇ ਮਾਲਕ ਪ੍ਰਭੂ-ਪਤੀ ਨੂੰ ਕਦੋਂ ਮਿਲਿਆ ਜਾ ਸਕੇਗਾ। (ਉਸ ਨੂੰ ਅੱਗੋਂ ਇਹ ਉੱਤਰ ਮਿਲਦਾ ਹੈ-ਜੇ) ਆਤਮਕ ਅਡੋਲਤਾ ਵਿਚ ਲੀਨ ਰਹੀਏ ਤਾਂ ਪਰਮਾਤਮਾ-ਪਤੀ ਮਿਲ ਪੈਂਦਾ ਹੈ। (ਉਹ ਭਾਗਾਂ ਵਾਲੀ ਜੀਵ-ਇਸਤ੍ਰੀ ਮੁੜ ਮੁੜ ਪੁੱਛਦੀ ਹੈ-) ਹੇ ਸਹੇਲੀਏ! ਮੈਨੂੰ ਮਤਿ ਦੇਹਿ, ਕਿ ਕਿਸ ਤਰੀਕੇ ਨਾਲ ਪ੍ਰਭੂ-ਪਤੀ ਮਿਲ ਸਕਦਾ ਹੈ (ਹੇ ਸਹੇਲੀਏ! ਦੱਸ) ਮੈਂ ਦਿਨ ਰਾਤ ਖਲੋਤੀ ਤੇਰੀ ਸੇਵਾ ਕਰਾਂਗੀ। ਨਾਨਕ (ਭੀ) ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ, (ਮੈਨੂੰ ਆਪਣੇ) ਲੜ ਨਾਲ ਲਾਈ ਰੱਖ ॥੧॥
ARTH :- ☬
Raag Bilaaval Vich Guru Arjan Dev Ji Di Bani `Shhantha`akal purkh ek Ate Satguru Di Kirpa Naal Milda Hai.
Hey Saheliye ! Piyaare PRABHU di sifat salah da geet gaaia(mann vich)khushi da rang dang ban janda hai.us kadey na maran wale khasam PRABHU(da Naam)suniya mann vich chaau paida ho janda hai.!!(jado) vadi kimat naal (kise jiv istri de)Maan Vich Parmatma – pti da piyar peda hunda hai, (tdo oho utavli ho ho pendi hai Ki Us) sare guna de Malk prabhu – pti nuu kdo milya ja sake ga |(us nuu ago ehe upar milda hai – jo) atmak adolta Vich lin rahie ta Parmatma – Patì mil peda hai | (oho bhaga vali JIV – istrti murd murd puchndi hai) Hey saheliye menu mat deh Ki Kis trikke naal prabhu – pti mil sakda hai (Hey saheli Das) mai Din raat khaloti Teri seva karagi |Nanak (bi) benti krda hai – (Hey prabhu mere ute) mehar kar, (menu Apne) lard nal layi rakh [1]
अर्थ :- ☬
राग बिलावलु  में गुरु अर्जनदेव जी की बाणी ‘छंत’  अकाल पुरख एक है और सतिगुरु
की कृपा द्वारा मिलता है। हे सखी! प्यारे प्रभु की सिफत सलाह का गीत गाने से
(मन में) ख़ुशी का रंग ढंग बन जाता है। उस कभी न मरने वाले खसम-प्रभु (का नाम)
सुनने से मन में चाव पैदा होता है। (जब) बड़ी किस्मत  से (किसी जिव-स्त्री के)
मन में परमात्मा-पति का प्यार पैदा होता है, (तब वह जिव स्त्री उतावली हो जाती
है) सारे गुणों के मालिक प्रभु-पति को कब मिला जा सकेगा। (उस को आगे यह उत्तर
मिलता है- कि) अगर आत्मिक अड़ोलता में लीन रहें तो परमात्मा-पति मिल जाता है। (वह भाग्यवान जीव इस्त्री बार बार पूछती है) हे सखी! मुझे मति दे, कि किस
प्रकार से प्रभु-पति से मिल सकूँ (हे सखी! बता) मैं दिन-रात खड़ी तेरी सेवा
करुँगी। नानक (भी) बेनती करता है-(हे प्रभु! मेरे ऊपर) कृपा कर, (मुझे अपने)
लड़ लगाई रख।१।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..
WAHEGURU JI KA KHALSA
WAHEGURU JI KI FATEH JI