ਮਾਫੀਆ ਅਤੀਕ ਅਹਿਮਦ ਅਤੇ ਅਸ਼ਰਫ ਨੂੰ ਪੁਲਿਸ ਦੀ ਮੋਜ਼ੂਦਗੀ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ – ਪੁਰੇ ਯੂ ਪੀ ਵਿੱਚ ਤਣਾਅ ਨੂੰ ਵੇਖਦਿਆਂ ਧਾਰਾ 144 ਲਾਗੂ – ਪੜ੍ਹੋ ਵਿਸਥਾਰ
ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਘਟਨਾ ਤੋਂ ਕੁੱਝ ਸਮਾਂ ਬਾਅਦ ਹੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਤਲਬ ਕਰ ਲਿਆ। ਏ.ਡੀ.ਜੀ. ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਰਾਤ ਨੂੰ ਸੀ.ਐੱਮ. ਹਾਊਸ ਪਹੁੰਚੇ ਹਨ। ਮਾਮਲੇ ਵਿਚ ਸੂਬਾ ਸਰਕਾਰ ਨੇ ਸਖ਼ਤ ਐਕਸ਼ਨ ਲਿਆ ਹੈ। ਅਤੀਕ ਦੀ ਸੁਰੱਖਿਆ ਵਿਚ ਤਾਇਨਾਤ ਧੂਮਨਗੰਜ ਥਾਣਾ ਮੁਖੀ ਸਮੇਤ 17 ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸੂਬੇ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਉੱਤਰ ਪ੍ਰਦੇਸ਼ ਦੇ ਵੱਡੇ ਮਾਫੀਆ ਅਤੀਕ ਅਹਿਮਦ ਅਤੇ ਅਸ਼ਰਫ ਨੂੰ ਪ੍ਰਯਾਗਰਾਜ ਦੇ ਕੈਲਵਿਨ ਹਸਪਤਾਲ ਵਿੱਚ ਜਾਂਚ ਦੌਰਾਨ ਗੋਲੀ ਮਾਰ ਦਿੱਤੀ ਗਈ ਹੈ । ਦੋਵਾਂ ਨੂੰ ਪੰਜ ਦਿਨਾਂ ਦੇ ਰਿਮਾਂਡ ‘ਤੇ ਲਿਆਂਦਾ ਗਿਆ ਸੀ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਸੀ। ਇਸ ਦੌਰਾਨ ਮੈਡੀਕਲ ਕਾਲਜ ਨੇੜੇ ਦੋਵਾਂ ਦਾ ਕਤਲ ਕਰ ਦਿੱਤਾ ਗਿਆ। ਕੁੱਝ ਦਿਨ ਪਹਿਲਾਂ ਹੀ ਅਤੀਕ ਦੇ ਪੁੱਤਰ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ I
ਹਲਾਤ ਤਣਾਅ ਪੂਰਨ ਹੋਣ ਕਾਰਨ ਸਾਰੇ ਯੂ ਪੀ ਵਿੱਚ ਧਾਰਾ 144 ਲਾ ਦਿੱਤੀ ਗਈ ਹੈ I
ਜ਼ਿਲ੍ਹੇ ਦੀ ਸਰਹੱਦ ਨੂੰ ਸੀਲ ਕਰ ਦਿੱਤਾ ਹੈ। ਮੌਕੇ ‘ਤੇ ਆਰ.ਏ.ਐੱਫ. ਨੂੰ ਵੀ ਬੁਲਾ ਲਿਆ ਗਿਆ ਹੈ। ਨਾਲ ਹੀ ਜ਼ਿਲ੍ਹੇ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਕਤਲਕਾਂਡ ਤੋਂ ਬਾਅਦ ਮੁੱਖ ਮੰਤਰੀ ਰਿਹਾਇਸ਼ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਜ਼ਿਲ੍ਹੇ ਦੀਆਂ ਸੰਵੇਦਨਸ਼ੀਲ ਥਾਵਾਂ ‘ਤੇ ਵੱਡੀ ਗਿਣਤੀ ਵਿਚ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਐੱਸ.ਪੀ. ਨੇ ਥਾਣਾ ਮੁਖੀਆਂ ਨੂੰ ਲਗਾਤਾਰ ਗਸ਼ਤ ਦੇ ਨਿਰਦੇਸ਼ ਦਿੱਤੇ ਹਨ ਤੇ ਐੱਸ.ਪੀ. ਆਦਿਤਿਆ ਲਾਂਘੇ ਵੀ ਜ਼ਿਲ੍ਹੇ ਵਿਚ ਲਗਾਤਾਰ ਗਸ਼ਤ ਕਰ ਰਹੇ ਹਨ। ਸਰਵਿਲਾਂਸ ਟੀਮ, ਸਵਾਟ ਤੇ ਪੁਲਸ ਟੀਮ ਨੂੰ ਵੀ ਅਲਰਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੋਰ ਜ਼ਿਲ੍ਹਿਆਂ ਵਿਚ ਵੀ ਪੁਲਸ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਪੁਲਸ ਵੱਲੋਂ ਲਗਾਤਾਰ ਫ਼ਲੈਗ ਮਾਰਚ ਕੀਤੇ ਜਾ ਰਹੇ ਹਨ।