ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅੱਜ ਸ਼ਾਮ ਪਟਿਆਲਾ ਜੇਲ੍ਹ ਤੋਂ ਹੋਏ ਰਿਹਾਅ – ਜੇਲ੍ਹ ਵਿੱਚੋ ਬਾਹਰ ਆਉਂਦਿਆਂ ਕਿਹਾ ਲੋਕਤੰਤਰ ਨੂੰ ਖਤਰਾ – ਸਮਰਥਕਾਂ ਨੇ ਕੀਤਾ ਸਵਾਗਤ
ਚਰਚਾ ਵਿੱਚ ਰਹਿਣ ਵਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ 10 ਮਹੀਨਿਆਂ ਤੋਂ ਬਾਅਦ ਅੱਜ ਸ਼ਾਮ ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਗਏ। ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕਾਂ ਵੱਲੋਂ ਸਵਾਗਤ ਕੀਤਾ ਗਿਆ ।ਇਸ ਮੌਕੇ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਨੂੰ 1988 ਵਿੱਚ ਵਾਪਰੇ ਰੋਡਰੇਜ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਬੀਤੇ ਸਾਲ 20 ਮਈ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਸੀ।ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਖੌਫ਼ ਵਿੱਚ ਹੈ ਤੇ ਉਹ ਸੱਚ ਨਹੀਂ ਸੁਣਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਕ ਕ੍ਰਾਂਤੀ ਦਾ ਨਾਂ ਹੈ। ਉਨ੍ਹਾਂ ਦੀ ਰਿਹਾਈ ਸ਼ਾਮ 6 ਵਜੇ ਦੇ ਕਰੀਬ ਜੇਲ ਤੋਂ ਬਾਹਰ ਆਏ ਸਿੱਧੂ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ‘ਚ ਕਿਹਾ ਕਿ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕਦੀ। ਅੱਜ ਲੋਕਤੰਤਰ ਜ਼ੰਜੀਰਾਂ ਵਿੱਚ ਹੈ।
ਸਿੱਧੂ ਨੇ ਕਿਹਾ ਕਿ ਇਸ ਦੇਸ਼ ਵਿੱਚ ਜਦੋਂ ਵੀ ਤਾਨਾਸ਼ਾਹੀ ਆਈ ਹੈ, ਕ੍ਰਾਂਤੀ ਵੀ ਆਈ ਹੈ। ਇਸ ਵਾਰ ਉਸ ਕ੍ਰਾਂਤੀ ਦਾ ਨਾਂ ਰਾਹੁਲ ਗਾਂਧੀ ਹੈ। ਉਹ ਸਰਕਾਰ ਨੂੰ ਹਿਲਾ ਦੇਵੇਗਾ।
ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਿਆਉਣ ਦੀ ਸਾਜ਼ਿਸ਼ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਿਆਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਮਜ਼ੋਰ ਹੋ ਜਾਵਾਂਗੇ। ਹੁਣ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਰਹੀ।