ਅਫਗਾਨਿਸਤਾਨ ਵਿੱਚ ਧਰਤੀ ਕੰਬੀ – ਭਾਰਤ ਤੱਕ ਹਿੱਲ ਗਈ ਧਰਤੀ – ਪਾਕਿ ਵਿੱਚ 9 ਮੌਤਾਂ 100 ਜਖ਼ਮੀ – ਪੜ੍ਹੋ ਕਿਹੜੇ ਕਿਹੜੇ ਦੇਸ਼ ਵਿੱਚ ਲੰਘੀ ਰਾਤ ਆਇਆ ਭੂਚਾਲ
ਦਿੱਲੀ-ਐੱਨਸੀਆਰ ‘ਚ ਮੰਗਲਵਾਰ ਰਾਤ 10.19 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.6 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮਲੋਜੀ ਮੁਤਾਬਕ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਫੈਜ਼ਾਬਾਦ ਸੀ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ। ਦਿੱਲੀ ਸਮੇਤ ਪੰਜਾਬ, ਉਤਰਾਖੰਡ ਦੇ ਕੁੱਝ ਇਲਾਕਿਆਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਰ ਪਾਸੇ ਹਫੜਾ-ਦਫੜੀ ਮਚ ਗਈ। ਭੂਚਾਲ ਦੇ ਝਟਕੇ ਦੋ ਤੋਂ ਤਿੰਨ ਵਾਰ ਮਹਿਸੂਸ ਕੀਤੇ ਗਏ। ਹਾਲਾਂਕਿ ਭੂਚਾਲ ਕਾਰਨ ਭਾਰਤ ਵਿੱਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਜਦੋਂ ਕਿ ਪਾਕਿਸਤਾਨ ਦੇ ਮੀਡੀਆ ਰਿਪੋਰਟਾਂ ਅਨੁਸਾਰ 9 ਵਿਅਕਤੀ ਮਾਰੇ ਗਏ ਅਤੇ 100 ਤੋਂ ਵੱਧ ਜਖ਼ਮੀ ਹੋ ਗਏ ਹਨ I ਜਾਣਕਾਰੀ ਮੁਤਾਬਕ ਅਫਗਾਨਿਸਤਾਨ ਦੇ ਫੈਜ਼ਾਬਾਦ ਤੋਂ 77 ਕਿਲੋਮੀਟਰ ਦੱਖਣ-ਪੂਰਬ ‘ਚ 6.8 ਤੀਬਰਤਾ ਦਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ।
ਇਹਨਾਂ ਦੇਸ਼ਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਫਗਾਨਿਸਤਾਨ, ਪਾਕਿਸਤਾਨ, ਭਾਰਤ, ਕਿਰਗਿਸਤਾਨ, ਤਾਜਿਕਸਤਾਨ, ਉਜ਼ਬੇਕਿਸਤਾਨ ਅਤੇ ਚੀਨ ਦੇ ਕੁੱਝ ਇਲਾਕੇ ਸ਼ਾਮਲ ਹਨ Iਪਾਕਿਸਤਾਨ ਦੇ ਮੌਸਮ ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂ ਕੁਸ਼ ਖੇਤਰ ਸੀ, ਜਦਕਿ ਇਸ ਦੀ ਡੂੰਘਾਈ 180 ਕਿਲੋਮੀਟਰ ਸੀ।