ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਨਫ਼ਰਤੀ ਹਮਲੇ ਦੌਰਾਨ 21 ਸਾਲਾ ਸਿੱਖ ਵਿਦਿਆਰਥੀ ਦੀ ਕੁੱਟਮਾਰ – ਪੁਲਿਸ ਵਲੋਂ ਦੋਸ਼ੀਆਂ ਦੀ ਭਾਲ

ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਮਲੇ ਦੇ ਤੁਰੰਤ ਮਗਰੋਂ ਇਸ ਬਾਰੇ ਜਾਣਕਾਰੀ ਮਿਲੀ ਅਤੇ ਉਹ ਗਗਨਦੀਪ ਸਿੰਘ ਨੂੰ ਮਿਲਣ ਪੁੱਜੇ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਅਤੇ ਉਹ ਕਾਫ਼ੀ ਤਕਲੀਫ਼ ਵਿੱਚ ਸੀ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਨਫ਼ਰਤੀ ਹਮਲੇ ਦੌਰਾਨ ਕੁੱਝ ਅਣਪਛਾਤੇ ਵਿਅਕਤੀਆਂ ਨੇ 21 ਸਾਲਾ ਸਿੱਖ ਵਿਦਿਆਰਥੀ ਦੀ ਪੱਗ ਲਾਹ ਦਿੱਤੀ ਅਤੇ ਉਸ ਨੂੰ ਕੇਸਾਂ ਤੋਂ ਫੜ ਕੇ ਧੂਹਿਆ। ਸੀਟੀਵੀ ਨਿਊਜ਼ ਦੀ ਖ਼ਬਰ ਅਨੁਸਾਰ ਗਗਨਦੀਪ ਸਿੰਘ ’ਤੇ ਸ਼ੁੱਕਰਵਾਰ ਦੇਰ ਰਾਤ ਉਦੋਂ ਹਮਲਾ ਹੋਇਆ, ਜਦੋਂ ਉਹ ਘਰ ਮੁੜ ਰਿਹਾ ਸੀ। ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਮਲੇ ਦੇ ਤੁਰੰਤ ਮਗਰੋਂ ਇਸ ਬਾਰੇ ਜਾਣਕਾਰੀ ਮਿਲੀ ਅਤੇ ਉਹ ਗਗਨਦੀਪ ਸਿੰਘ ਨੂੰ ਮਿਲਣ ਪੁੱਜੇ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਅਤੇ ਉਹ ਕਾਫ਼ੀ ਤਕਲੀਫ਼ ਵਿੱਚ ਸੀ। ਕੌਂਸਲਰ ਨੇ ਦੱਸਿਆ ਕਿ ਗਗਨਦੀਪ ਸਿੰਘ ਰਾਤ ਕਰੀਬ ਸਾਢੇ 10 ਵਜੇ ਕਰਿਆਨੇ ਦੀ ਖਰੀਦਦਾਰੀ ਕਰਕੇ ਬੱਸ ਰਾਹੀਂ ਘਰ ਮੁੜ ਰਿਹਾ ਸੀ। ਇਸੇ ਦੌਰਾਨ 12-15 ਜਣਿਆਂ ਨੇ ਬੱਸ ਵਿੱਚ ਉਸ ’ਤੇ ਵਿਗ ਸੁੱਟੀ ਅਤੇ ਉਸ ਨੂੰ ਪ੍ਰੇਸ਼ਾਨ ਕਰਨ ਲੱਗੇ। ਗਗਨਦੀਪ ਸਿੰਘ ਵੱਲੋਂ ਪੁਲੀਸ ਨੂੰ ਸੂਚਿਤ ਕਰਨ ਦਾ ਡਰਾਵਾ ਦੇਣ ’ਤੇ ਵੀ ਉਹ ਉਸ ਨੂੰ ਪ੍ਰੇਸ਼ਾਨ ਕਰਦੇ ਰਹੇ। ਇਸ ਮਗਰੋਂ ਗਗਨਦੀਪ ਸਿੰਘ ਬੱਸ ਤੋਂ ਉੱਤਰ ਗਿਆ। ਹਮਲਾਵਰ ਵੀ ਬੱਸ ਤੋਂ ਉੱਤਰ ਗਏ ਅਤੇ ਬੱਸ ਦੇ ਜਾਂਦਿਆਂ ਹੀ ਉਸ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਪੱਗ ਲਾਹ ਦਿੱਤੀ ਅਤੇ ਉਸ ਨੂੰ ਵਾਲਾਂ ਤੋਂ ਧੂਹ ਕੇ ਸੜਕ ਕੰਢੇ ਪਈ ਗੰਦੀ ਬਰਫ਼ ’ਤੇ ਸੁੱਟ ਦਿੱਤਾ। ਹਮਲਾਵਰ ਨੌਜਵਾਨ ਦੀ ਪੱਗ ਆਪਣੇ ਨਾਲ ਲੈ ਗਏ। ਗਗਨਦੀਪ ਨੇ ਹੋਸ਼ ਵਿੱਚ ਆਉਣ ਮਗਰੋਂ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ। ਵਿਦਿਆਰਥੀ ਦੀਆਂ ਪਸਲੀਆਂ, ਮੂੰਹ, ਬਾਹਾਂ ਅਤੇ ਲੱਤਾਂ ’ਤੇ ਕਾਫ਼ੀ ਸੱਟਾਂ ਲੱਗੀਆਂ ਹਨ ਤੇ ਉਸ ਦਾ ਹਸਪਤਾਲ ਵਿੱਚ ਇਲਾਜ ਕੀਤਾ ਗਿਆ।

ਤਸਵੀਰ – ਸ਼ੋਸ਼ਲ ਮੀਡੀਆ ਟਵੀਟਰ

Tweet

Harwinder Sandhu
@MLA_Sandhu
globalnews.ca
‘Horrible attack’: International student assaulted near bus stop in Kelowna, B.C. | Globalnews.ca
The assault happened following an altercation between the man and a group on a city transit bus.