ਪਾਕਿਸਤਾਨ ਵਿੱਚ ਹੁਣ ਹੋਵੇਗੀ ‘ ਬੰਦੂਕਾਂ ‘ ਨਾਲ ਖੇਤੀ – ਆਰਥਿਕ ਸੰਕਟ ਵਿੱਚੋਂ ਨਿਕਲਣ ਲਈ ਪਾਕਿ ਸਰਕਾਰ ਨੇ ਬਦਲਿਆ ਰਸਤਾ

ਪਾਕਿਸਤਾਨ ਪਿਛਲੇ ਕੁਝ ਮਹੀਨਿਆਂ ਤੋਂ ਆਰਥਿਕ ਸੰਕਟ ਜੂਝ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਆਟਾ, ਨਮਕ ਅਤੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਹੁਣ ਪਾਕਿਸਤਾਨ ਸਰਕਾਰ ਇਸ ਵਿੱਚੋਂ ਨਿਕਲਣ ਲਈ ਫੌਜ ਦੀ ਮਦਦ ਲੈਣ ਦਾ ਨਿਰਣਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਸਰਕਾਰ ਨੇ ਫੌਜ ਨੂੰ 45 ਹਜ਼ਾਰ ਏਕੜ ਦੇ ਕਰੀਬ ਜ਼ਮੀਨ ਦੇ ਰਹੀ ਹੈ, ਜਿਸ ‘ਚ ਉਹ ‘ਕਾਰਪੋਰੇਟ ਐਗਰੀਕਲਚਰ ਫਾਰਮਿੰਗ’ ਕਰੇਗੀ।

sports shoes: Army to finally get better sports shoes after several delays - The Economic Times

‘ਡਾਨ’ ਦੀ ਰਿਪੋਰਟ ਦਾ ਹਵਾਲਾ ਦੇਂਦਿਆਂ ਮੀਡੀਆ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਪੰਜਾਬ ਦੀ ਨਿਗਰਾਨ ਸਰਕਾਰ ਨੇ ‘ਕਾਰਪੋਰੇਟ ਐਗਰੀਕਲਚਰ ਫਾਰਮਿੰਗ’ ਲਈ ਤਿੰਨ ਜ਼ਿਲ੍ਹਿਆਂ, ਭਾਕਰ, ਖੁਸ਼ਾਬ ਅਤੇ ਸਾਹੀਵਾਲ ਵਿੱਚ ਘੱਟੋ-ਘੱਟ 45,267 ਏਕੜ ਜ਼ਮੀਨ ਪਾਕਿਸਤਾਨੀ ਫੌਜ ਨੂੰ ਸੌਂਪਣ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ।
ਰਿਪੋਰਟ ਅਨੁਸਾਰ, ਫੌਜ ਦੇ ਭੂਮੀ ਡਾਇਰੈਕਟੋਰੇਟ ਨੇ ਪੰਜਾਬ ਦੇ ਮੁੱਖ ਸਕੱਤਰ, ਮਾਲ ਬੋਰਡ ਅਤੇ ਖੇਤੀਬਾੜੀ, ਜੰਗਲਾਤ, ਪਸ਼ੂਧਨ ਅਤੇ ਸਿੰਚਾਈ ਵਿਭਾਗਾਂ ਦੇ ਸਕੱਤਰਾਂ ਨੂੰ ਭਾਕਰ ਦੀ ਕਲੂਰ ਕੋਟ ਅਤੇ ਮਾਨਕੇਰਾ ਦੀਆਂ ਤਹਿਸੀਲਾਂ ਵਿੱਚ 42,724 ਏਕੜ ਜ਼ਮੀਨ, 1,818 ਏਕੜ ਜ਼ਮੀਨ ਸੌਂਪਣ ਲਈ ਪੱਤਰ ਲਿਖਿਆ ਹੈ। ਤਹਿਸੀਲ ਕਾਇਦਾਬਾਦ ਅਤੇ ਖੁਸ਼ਾਬ ਵਿੱਚ ਖੁਸ਼ਾਬ ਵਿੱਚ 725 ਏਕੜ ਅਤੇ ਸਾਹੀਵਾਲ ਦੀ ਤਹਿਸੀਲ ਚੀਚਾਵਾਟਨੀ ਵਿੱਚ 725 ਏਕੜ।ਪੱਤਰ ਵਿੱਚ ਪੰਜਾਬ ਸਰਕਾਰ ਦੀ ਮਿਤੀ 20 ਫਰਵਰੀ, 2023 ਦੀ ਇੱਕ ਨੋਟੀਫਿਕੇਸ਼ਨ ਅਤੇ 8 ਮਾਰਚ ਦੇ ਸਾਂਝੇ ਉੱਦਮ ਸਮਝੌਤੇ ਦਾ ਹਵਾਲਾ ਦਿੱਤਾ ਗਿਆ ਹੈ।

 

ਤਸਵੀਰਾਂ – ਸ਼ੋਸਲ ਮੀਡੀਆ