ਵਿਗੜੇ ਨਿਆਣੇ – ਹੁੱਕੇ ਅਤੇ ਸ਼ਰਾਬ ਦੀ ਪਾਰਟੀ ਕਰ ਰਹੇ ਸਨ ਦੋ ਦਰਜਨ ਬੱਚੇ – ਪੁਲਿਸ ਨੇ ਛਾਪਾ ਮਾਰਕੇ ਕਾਬੂ ਕੀਤੇ ਹੋਟਲ ਮਾਲਕ – ਬੱਚਿਆਂ ਪ੍ਰਤੀ ਰਹੋ ਸੁਚੇਤ – ਪੁਲਿਸ ਅਧਿਕਾਰੀਆਂ ਨੇ ਦਿੱਤੀ ਚਿਤਾਵਨੀ

ਨਿਊਜ਼ ਪੰਜਾਬ
ਲੁਧਿਆਣਾ ਪੁਲਿਸ ਨੇ ਇੱਕ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ ਦੋ ਦਰਜਨ ਦੇ ਕਰੀਬ ਬੱਚਿਆਂ ਨੂੰ ਨਸ਼ੇ ਦੇ ਆਦੀ ਬਣਨ ਤੋਂ ਪਹਿਲਾਂ ਹੀ ਰੋਕ ਲਿਆ। ਇੱਹ ਕਾਰਵਾਈ ਥਾਣਾ ਪੀ.ਏ.ਯੂ.ਲੁਧਿਆਣਾ ਦੀ ਪੁਲਿਸ ਪਾਰਟੀ ਵਲੋਂ ਕੀਤੀ ਗਈ , ਹੋਟਲ ਵਿੱਚ ਹੋ ਰਹੀ ਉਕਤ ਪਾਰਟੀ ਸਮੇ ਹੁੱਕੇ ਵਰਤੇ ਜਾ ਰਹੇ ਸਨ , ਪੁਲਿਸ ਨੇ 4 ਹੁੱਕੇ ਕਬਜ਼ੇ ਵਿੱਚ ਲੈਕੇ ਹੋਟਲ ਦੇ ਮਾਲਕ ਅਤੇ ਮੈਨੇਜਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਮਾਨਯੋਗ ਅਦਾਲਤ ਨੇ ਦੋਸ਼ੀਆਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਰਾਹੀਂ ਜੇਲ੍ਹ ਭੇਜ ਦਿੱਤਾ ਹੈ।

ਬੱਚਿਆਂ ਨੂੰ ਕੀਤਾ ਮਾਪਿਆਂ ਦੇ ਹਵਾਲੇ
ਉੱਚ ਪੁਲਿਸ ਅਧਿਕਾਰੀਆਂ ਨੇ ਬੱਚਿਆਂ ਦੇ ਭਵਿੱਖ ਨੂੰ ਵੇਖਦਿਆਂ ਉਹਨਾਂ ਦੇ ਮਾਪਿਆਂ ਦੇ ਹਵਾਲੇ ਕਰਦਿਆਂ ਉਹਨਾਂ ਨੂੰ ਬੱਚਿਆਂ ਦਾ ਧਿਆਨ ਰੱਖਣ ਦੀ ਪ੍ਰੇਰਨਾ ਕੀਤੀ। ਅਧਿਕਾਰੀਆਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਪ੍ਰਤੀ ਵੀ ਸਮਾਂ ਕੱਢਣ ਅਤੇ ਚੰਗੀ ਸੁਸਾਇਟੀ ਵਿਚ ਵਿਚਰਨ ਲਈ ਸਮਝਾਉਣ। ਦੂਜੇ ਪਾਸੇ ਉਹਨਾਂ ਸਾਰੇ ਰੈਸਟੋਰੈਟ ਅਤੇ ਹੋਟਲਾਂ ਦੇ ਮਾਲਕਾ ਅਤੇ ਮੈਨੇਜਰਾ ਨੂੰ ਸਖਤ ਹਦਾਇਤ ਕੀਤੀ ਹੈ ਕਿ ਇਹੋ ਜਿਹਾ ਗੈਰ ਕਾਨੂੰਨੀ ਕੰਮ ਕਰਨ ਦੀ ਸੂਰਤ ਵਿੱਚ ਉਹਨਾ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਚੈਕਿੰਗ ਦੌਰਾਨ ਜੇਕਰ ਬਾਕੀ ਹੋਟਲ ਮਾਲਕਾਂ ਵੱਲੋਂ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਤਾਂ ਉਹਨਾਂ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਗੈਰ ਜਮਾਨਤੀ ਧਾਰਾਵਾਂ ਅਧੀਨ ਮੁਕੱਦਮੇ ਦਰਜ ਕੀਤੇ ਜਾਣਗੇ।

———
ਪ੍ਰੈਸ ਨੋਟ

ਮੁਕੱਦਮਾ ਨੰ: 24 ਮਿਤੀ 15-03-2023 ਅ/ਧ 188 ਭ:ਦੰਡ,77 ਜੁਵਨਾਇਲ ਜਸਟਿਸ ਐਕਟ 2015 ਵਾਧਾ ਜੁਰਮ 6,7,20,24 ਤੰਬਾਕੂ ਐਕਟ 2003, 21-ਏ COTPA, ਐਕਟ 2018 ਥਾਣਾ ਪੀ.ਏ.ਯੂ.ਲੁਧਿਆਣਾ।

ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ ਕਮਿਸਨਰ ਪੁਲਿਸ ਲੁਧਿਆਣਾ ਨੇ ਦੱਸਿਆ ਕਿ ਬੱਚਿਆ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਸ਼੍ਰੀਮਤੀ ਸੋਮਿਆ ਮਿਸ਼ਰਾ ਆਈ.ਪੀ.ਐਸ. ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ ਲੁਧਿਆਣਾ ਦੀ ਅਗਵਾਈ ਵਿਚ ਸ੍ਰੀ ਸੁਭਮ ਅਗਰਵਾਲ ਆਈ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜਨ-3 ਲੁਧਿਆਣਾ, ਸ਼੍ਰੀ ਮਨਦੀਪ ਸਿੰਘ ਸੰਧੂ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ, ਪੱਛਮੀ, ਲੁਧਿਆਣਾ ਸਮੇਤ ਥਾਣਾ ਪੀ.ਏ.ਯੂ. ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਹੁੱਕਾਬਾਰ ਚਲਾਉਣ ਵਾਲੇ ਰੈਸਟੋਰੈਂਟਾ ਖਿਲਾਫ ਮੁਹਿੰਮ ਚਲਾਈ ਗਈ ਸੀ। ਮੁਖਬਰ ਖਾਸ ਦੀ ਇਤਲਾਹ ਪਰ ਲੀ-ਅੰਤਰਾ ਰੈਸਟੋਰੈਂਟ ਲੁਧਿਆਣਾ ਦੇ ਮਾਲਕ ਅੰਕੁਰ ਕੁਮਾਰ ਪੁੱਤਰ ਸੁਰਜੀਤ ਕੁਮਾਰ ਅਤੇ ਮੈਨੇਜਰ ਸਲਾਮਤ ਅਲੀ ਵੱਲੋ 18 ਸਾਲ ਤੋਂ ਘੱਟ ਉਮਰ ਦੇ ਜੀਵਨਾਇਲ ਬੱਚਿਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹੁਕਿਆ ਰਾਹੀ ਫਲੈਵਰ ਅਤੇ ਸ਼ਰਾਬ ਪਿਆ ਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ ਵਿੱਚ ਪੈਸੇ ਵਸੂਲ ਕਰਦੇ ਹੋਣ ਤੇ ਲੀ-ਅੰਤਰਾ ਰੈਸਟੋਰੈਂਟ ਪਰ ਰੇਡ ਕਰਨ ਪਰ ਰੈਸਟੋਰੈਂਟ ਦੀ ਪਹਿਲੀ ਮੰਜਿਲ ਪਰ ਪਾਰਟੀ ਚਲ ਰਹੀ ਸੀ। ਜਿਸ ਵਿੱਚ ਕਰੀਬ 20-25 ਬੱਚੇ 17, 18 ਅਤੇ 19 ਸਾਲ ਦੀ ਉਮਰ ਦੇ ਪਾਰਟੀ ਕਰ ਰਹੇ ਸੀ। ਜਿਹਨਾਂ ਨੂੰ ਰੈਸਟੋਰੈਂਟ ਵੱਲੋਂ ਹੁੱਕਾ ਅਤੇ ਸ਼ਰਾਬ ਸਰਬ ਕੀਤੀ ਜਾ ਰਹੀ ਸੀ ਜੋ ਮੌਕਾ ਤੋ 04 ਚੁੱਕੇ, (04 ਫਲੈਵਰ ਅਤੇ 01 ਬੁਕਿੰਗ ਰਜਿਸਟਰ ਬ੍ਰਾਮਦ ਕਰਕੇ ਉਕਤ ਦੋਸ਼ੀਆਂ ਖਿਲਾਫ ਗੈਰ ਜਮਾਨਤੀ ਜੁਰਮ ਅ/ਧ 188 ਭ:ਦੰਡ, 77 ਵਨਾਇਲ ਜਸਟਿਸ ਐਕਟ 2015 ਵਾਧਾ ਜੁਰਮ 6,7,20,24 ਤੰਬਾਕੂ ਐਕਟ 2003, 21-ਏ COTPA. ਐਕਟ 2018 ਤਹਿਤ ਮੁੱਕਦਮਾ ਦਰਜ ਕਰਕੇ ਦੋਸ਼ੀਆ ਮਾਲਕ ਅਤੇ ਮੈਨੇਜਰ ਉਪਰੋਕਤ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

ਅੱਗੇ ਤੋ ਸਾਰੇ ਰੈਸਟੋਰੈਟ ਮਾਲਕਾ ਅਤੇ ਮੈਨੇਜਰਾ ਨੂੰ ਸਖਤ ਹਦਾਇਤ ਕੀਤੀ ਜਾਦੀ ਹੈ ਕਿ ਇਹੋ ਜਿਹਾ ਗੈਰ ਕਾਨੂੰਨੀ ਕੰਮ ਕਰਨ ਦੀ ਸੂਰਤ ਵਿੱਚ ਉਹਨਾ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਚੈਕਿੰਗ ਦੌਰਾਨ ਜੇਕਰ ਬਾਕੀ ਹੋਟਲ ਮਾਲਕਾਂ ਵੱਲੋਂ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਤਾਂ ਉਹਨਾਂ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਗੈਰ ਜਮਾਨਤੀ ਧਾਰਾਵਾਂ ਅਧੀਨ ਮੁਕੱਦਮੇ ਦਰਜ ਕੀਤੇ ਜਾਣਗੇ। ਇਸਤੋਂ ਇਲਾਵਾ ਸਾਰੇ ਹੋਟਲ ਮਾਲਕਾਂ ਅਤੇ ਮੰਨੇਜਰਾਂ ਨੂੰ ਦੋਬਾਰਾ ਫਿਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਪਾਰ ਦੇ ਨਾਲ-ਨਾਲ ਆਮ ਲੋਕਾਂ ਦੀ ਸਿਹਤ ਦਾ ਵੀ ਧਿਆਨ ਰੱਖਣ ਤੇ ਚੰਦ ਪੈਸਿਆਂ ਦੇ ਲਾਲਚ ਕਰਕੇ ਬੱਚਿਆ ਦੀ ਸਿਹਤ ਨਾਲ ਖਿਲਵਾੜ ਨਾ ਕਰਨ।

ਬ੍ਰਾਮਦਗੀ :- 4 ਹੁੱਕੇ, 4 ਫਲੇਵਰ ਅਤੇ ਇਕ ਰਜਿਸਟਰ।

ਗ੍ਰਿਫਤਾਰ ਦੋਸ਼ੀ :-1) ਰੈਸਟੋਰੈਟ ਮਾਲਕ ਅੰਕੁਰ ਕੁਮਾਰ ਉਰਫ ਅੰਕੁਰ ਪੁੱਤਰ ਸੁਰਜੀਤ ਕੁਮਾਰ ਵਾਸੀ ਪਿੰਡ ਕਹਿਰੀਆਂ ਥਾਣਾ ਜਵਾਲਾ ਜੀ ਜਿਲਾ ਕਾਂਗੜਾ (ਹਿਮਾਚਲ ਪ੍ਰਦੇਸ਼) 1

2) ਰੈਸਟੋਰੈਂਟ ਮੈਨੇਜਰ ਸਲਾਮਤ ਅਲੀ ਉਰਫ ਅਲੀ ਪੁੱਤਰ ਸਵ: ਬੀਰਬਲ ਖਾਨ ਵਾਸੀ ਪਿੰਡ ਬਰਸਾਲ ਤਹਿਸੀਲ ਜਗਰਾਉਂ ਜਿਲਾ ਲੁਧਿਆਣਾ।