ਜੀ ਐਨ ਈ ਕਾਲਜ ਚ ਅੰਤਰ ਕਾਲਜ ਮਲਟੀ ਈਵੈਂਟ ਮੁਕਾਬਲਿਆਂ ਦਾ ਆਯੋਜਨ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਵਿਖੇ ਸੈਂਟਰ ਫਾਰ ਮਲਟੀਫੇਸਟੇਡ ਲਰਨਿੰਗ (ਸੀ.ਐੱਮ.ਐੱਲ.) ਅਤੇ ਕਾਸਮਿਕ ਕਲੱਬ ਵੱਲੋਂ ਅੰਤਰ-ਕਾਲਜ ਮਲਟੀ-ਈਵੈਂਟ ਮੁਕਾਬਲੇ “GNE’S ACME-2023” ਦਾ ਆਯੋਜਨ ਕੀਤਾ ਗਿਆ। ਸ਼ਹਿਰ ਅਤੇ ਆਲੇ-ਦੁਆਲੇ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਪ੍ਰਤਿਯੋਗਿਤਾਵਾਂ ਜਿਵੇਂ ਕਿ ਐਡ-ਮੈਡ ਸ਼ੋਅ (Ad-Mad show), ਪੋਸਟਰ ਮੇਕਿੰਗ (Poster making), ਮੌਖਿਕ ਪੇਸ਼ਕਾਰੀ (Oral presentation), ਅਸੰਪਸ਼ਨ ਅਡਵਾੰਟੇਜ (Assumption advantage), ਫਲੇਮਲੈਸ ਕੁਕਿੰਗ (Flameless cooking), ਸਾਇੰਸ ਕਵਿਜ਼ (Science quiz) ਅਤੇ ਬੇਸਟ ਆਊਟ ਆਫ ਵੇਸਟ (Best out of waste) ਵਿੱਚ ਭਾਗ ਲਿਆ। ਡਾ: ਸਹਿਜਪਾਲ ਸਿੰਘ, ਪ੍ਰਿੰਸੀਪਲ ਜੀ.ਐਨ.ਡੀ.ਈ.ਸੀ. ਲੁਧਿਆਣਾ ਨੇ ਸਾਰੇ ਭਾਗੀਦਾਰਾਂ ਅਤੇ ਹੋਰ ਮਾਣਯੋਗ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਦੀਪਕ ਸ਼ਰਮਾ ਚਨਾਰਥਲ ਮੁੱਖ ਮਹਿਮਾਨ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਤੇ ਮਾਣ ਮਹਿਸੂਸ ਕਰਨ ਲਈ ਪ੍ਰੇਰਿਤ ਕੀਤਾ ਅਤੇ ਹੋਰ ਭਾਸ਼ਾਵਾਂ ਸਿੱਖਣ ਦੇ ਨਾਲ-ਨਾਲ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਕਿਹਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਟੀਚਿਆਂ ਤੇ ਕੇਂਦ੍ਰਿਤ ਰਹਿਣ ਅਤੇ ਲੀਡਰਸ਼ਿਪ ਅਤੇ ਟੀਮ ਭਾਵਨਾ ਦੇ ਗੁਣਾਂ ਨੂੰ ਸਿੱਖਣ ਲਈ ਅਜਿਹੇ ਪ੍ਰਤੀਯੋਗੀ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ, ਜੋ ਕਿ ਜੀਵਨ ਦੇ ਹਰ ਖੇਤਰ ਵਿੱਚ ਉੱਤਮ ਹੋਣ ਲਈ ਜ਼ਰੂਰੀ ਹਨ। ਇਸ ਮੌਕੇ ਐਨ.ਐਸ.ਈ.ਟੀ. (NSET) ਦੇ ਡਾਇਰੈਕਟਰ ਸ੍ਰੀ ਇੰਦਰਪਾਲ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਨੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ‘ਤੇ ਜ਼ੋਰ ਦਿੱਤਾ। ਬੀ.ਸੀ.ਐਮ. ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ (BCM College of Education, Ludhiana) ਨੂੰ ਇਸ ਬਹੁ-ਅਨੁਸ਼ਾਸਨੀ ਈਵੈਂਟ ਦਾ ਓਵਰਆਲ ਜੇਤੂ ਐਲਾਨਿਆ ਗਿਆ।
ਪ੍ਰੋਗਰਾਮ ਦੀ ਸਮਾਪਤੀ ਧੰਨਵਾਦ ਦੇ ਮਤੇ ਨਾਲ ਹੋਈ।