ਇੰਡ:ਏਰੀਆ-ਬੀ ਲੁਧਿਆਣਾ ਦੇ ਏਰੀਆ ਵਿਚ ਪੁਲਿਸ ਵੱਲੋਂ  ਫਲੈਗ ਮਾਰਚ ਕੀਤਾ ਗਿਆ

 

ਨਿਊਜ਼ ਪੰਜਾਬ

-ਰਾਜਿੰਦਰ ਸਿੰਘ ਸਰਹਾਲੀ /  ਨਿਊਜ਼ ਪੰਜਾਬ 

ਸ੍ਰੀ ਮਨਦੀਪ ਸਿੰਘ ਸਿੱਧੂ IPS ਕਮਿਸ਼ਨਰ ਪੁਲਿਸ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਰਵਚਰਨ ਸਿੰਘ ਬਰਾੜ PPS, ਜੁਆਇੰਟ ਕਮਿਸ਼ਨਰ ਪੁਲਿਸ, (ਦਿਹਾਤੀ) ਲੁਧਿਆਣਾ, ਸ਼੍ਰੀ ਸੁਹੇਲ ਕਾਸਿਮ ਮੀਰ IPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2, ਲੁਧਿਆਣਾ, ਸ਼੍ਰੀ ਸੰਦੀਪ ਕੁਮਾਰ ਵਡੇਰਾ pps ਸਹਾਇਕ ਕਮਿਸ਼ਨਰ ਪੁਲਿਸ ਇੰਡ: ਏਰੀਆ-ਬੀ, ਲੁਧਿਆਣਾ ਦੀ ਨਿਗਰਾਨੀ ਹੇਠ ਸ਼ਹਿਰ ਨੂੰ ਕਰਾਇਮ ਫਰੀ ਸ਼ਹਿਰ ਬਣਾਉਣ ਅਤੇ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਮੁੱਖ ਅਫਸਰ ਥਾਣਾ ਸ਼ਿਮਲਾਪੁਰੀ, ਮੁੱਖ ਅਫਸਰ ਥਾਣਾ ਡਾਬਾ, ਥਾਣਾ ਡਵੀਜਨ ਨੰਬਰ 6 ਦੀ ਫੋਰਸ, ਚੋਕੀ ਸ਼ੇਰਪੁਰ, ਚੋਕੀ ਬਸੰਤ ਪਾਰਕ, ਚੋਕੀ ਮਿੱਲਰਗੰਜ ਦੀ ਫੋਰਸ ਅਤੇ ਜੋਨ ਇੰਚਾਰਜ ਪੀ.ਸੀ.ਆਰ, ਟਰੈਫਿਕ ਅਤੇ ਆਈ.ਟੀ.ਬੀ.ਪੀ ਦੀ ਫੋਰਸ ਰਾਹੀਂ ਸਬ ਡਵੀਜਨ ਇੰਡ: ਏਰੀਆ-ਬੀ ਲੁਧਿਆਣਾ ਦੇ ਏਰੀਆ ਗਿੱਲ ਚੋਕ ਤੋ ਗਿੱਲ ਰੋਡ ਹੁੰਦੇ ਹੋਏ ਅਰੋੜਾ ਕੱਟ ਲਾਈਟਾਂ ਤੋਂ ਗਿੱਲ ਨਹਿਰ ਪੁੱਲ ਤੋਂ ਚਿਮਨੀ ਰੋਡ ਹੁੰਦੇ ਹੋਏ ਕੁਆਲਟੀ ਚੌਕ ਤੋਂ ਟੋਡੀ ਰੋਡ ਤੋਂ ਰਾਮਪਾਲ ਪਕੌੜੇ ਵਾਲਾ ਤੋਂ ਬਾਗੀ ਸਟੈਂਡ ਤੋਂ ਜੈਨ ਦਾ ਠੇਕਾ, ਜੈਨ ਦਾ ਠੇਕਾ ਤੋ ਡਾਬਾ ਪਿੰਡ ਤੋ ਡਾਬਾ ਰੋਡ ਹੁੰਦੇ ਹੋਏ ਸ਼ੇਰਪੁਰ ਚੌਕ ਤੋ ਢੋਲੇਵਾਲ ਚੌਕ ਤੋਂ ਵਿਸ਼ਕਰਮਾ ਚੋਕ ਤੋਂ ਗਿੱਲ ਚੋਕ ਤੱਕ ਫਲੈਗ ਮਾਰਚ ਕੀਤਾ ਗਿਆ।