ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਨਅਤੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਵਿਚ ਪ੍ਰਦੂਸ਼ਣ ਬੋਰਡ ਦੀਆਂ ਕਾਰਵਾਈਆਂ ਤੇ ਰੋਸ – ਅਧਿਕਾਰੀਆਂ ਨੇ ਵਿਸ਼ਵਾਸ ਦਵਾਇਆ – A meeting was held by Punjab Pollution Control Board with all Associations

ਨਿਊਜ਼ ਪੰਜਾਬ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਨਅਤੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ

ਨਾਲ ਸਨਅਤਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ,

 

ਰਾਜਿੰਦਰ ਸਿੰਘ ਸਰਹਾਲੀ 

 ਮੀਟਿੰਗ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇੰਜ਼ ਗੁਲਸ਼ਨ ਰਾਏ, ਮੁੱਖ ਵਾਤਾਵਰਣ ਇੰਜੀਨੀਅਰ ਅਤੇ ਇੰਜ਼ . ਆਰ.ਕੇ. ਰਤੜਾ ਸੀਨੀਅਰ ਵਾਤਾਵਰਣ ਇੰਜੀਨੀਅਰ ਅਤੇ ਹੋਰ ਅਧਿਕਾਰੀ ਅਤੇ ਸਨਅਤਕਾਰਾਂ ਵਲੋਂ ਸ: ਉਪਕਾਰ ਸਿੰਘ ਆਹੂਜਾ, ਪ੍ਰਧਾਨ, ਸੀ.ਆਈ.ਸੀ.ਯੂ , ਸ੍ਰ.ਗੁਰਮੀਤ ਸਿੰਘ ਕੁਲਾਰ , ਸ੍ਰ.ਡੀ ਐੱਸ ਚਾਵਲਾ, ਸ੍ਰ. ਗੁਰਪ੍ਰਗਟ ਸਿੰਘ ਕਾਹਲੋਂ, ਸ਼੍ਰੀ ਪੰਕਜ਼ ਸ਼ਰਮਾਂ ਸਮੇਤ ਕਈ ਆਗੂ ਸ਼ਾਮਲ ਹੋਏ।

ਸ: ਉਪਕਾਰ ਸਿੰਘ ਆਹੂਜਾ, ਪ੍ਰਧਾਨ, ਸੀ.ਆਈ.ਸੀ.ਯੂ. ਨੇ ਹੇਠ ਲਿਖੇ ਨੁਕਤਿਆਂ ਨੂੰ ਉਜਾਗਰ ਕੀਤਾ , ਆਗੂਆਂ ਨੇ ਰੌਸ ਪ੍ਰਗਟ ਕੀਤਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਗਲਤ ਢੰਗ ਨਾਲ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ , ਇੱਕਾਈਆਂ ਵਿਚਲੇ ਗੈਰ ਪ੍ਰਦੂਸ਼ਤ ਮਸ਼ੀਨਾਂ ਨੂੰ ਵੀ ਨਾਲ ਹੀ ਬੰਦ ਕੀਤਾ ਜਾ ਰਿਹਾ ਹੈ , ਜਿਸ ਨਾਲ ਸੈਕੜੇ ਮਜ਼ਦੂਰ ਵਿਹਲੇ ਕੀਤੇ ਜਾ ਰਹੇ ਹਨ ਅਤੇ ਉਦਯੋਗਿਕ ਉਤਪਾਦਨ ਨੂੰ ਵੀ ਬਰੇਕ ਲੱਗ ਰਹੀ ਹੈ। ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।

A meeting was held by Punjab Pollution Control Board with all Associations, in which S. Upkar Singh Ahuja, President, CICU highlighted the following Points:-

  • Closer of units in Mix land Area with minor objection
  • Standard Operating Procedure for Industry so that they can do self-audit.
  • Grant of Permanent Consent for Green Category Units.
  • Setting up a committee to find new technology & procedures for pollution-free manufacturing (Green Manufacturing).
  • Charges for Issue of Consent Based on Value of Machinery.
  • Rain Water Harvesting in the Industry
  • Prepare Mechanism for use of Husk Ash.
  • Publishing Latest Comprehensive Guidelines on Pollution Clearance for Industrial Units.
  • Control of Pollution from Sources other than Industries like Removal of Sewerage Waste, Noise, Three-Wheeler and Old Vehicles Pollution.
  • Flexibility in the Disposal of Effluent up to 25%. 

Er. Gulshan Rai, Chief Environmental Engineer and Er. R.K. Ratra, Senior Environmental Engineer assured that the issues will be resolved on priority.