ਵਿਜ਼ਟਰ ਵੀਜ਼ੇ ਤੇ ਕੈਨੇਡਾ ਜਾਣ ਵਾਲੇ ਵੀ ਵਰਕ ਪਰਮਿਟ ਲੈ ਸਕਣਗੇ – ਪੜ੍ਹੋ ਕਦੋਂ ਤੱਕ ਲਾਗੂ ਰਹੇਗਾ ਇਹ ਕਾਨੂੰਨ

ਨਿਊਜ਼ ਪੰਜਾਬ ਕੈਨੇਡਾ ਦੀ ਸਰਕਾਰ ਵੱਲੋਂ ਵਰਕ ਪਰਮਿਟ ਸਬੰਧੀ ਵੱਡਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਮੁਤਾਬਕ ਅਸਥਾਈ ਨੀਤੀ ਨੂੰ 2 ਸਾਲਾਂ ਤੱਕ ਵਧਾਉਣ ਦਾ ਫੈਂਸਲਾ ਕੀਤਾ ਹੈ I ਕੈਨੇਡਾ ਵਿੱਚ ਸੈਰ ਕਰਨ ਗਏ ਵਿਅਕਤੀ ਵਰਕ ਪਰਮਿਟ ਲਈ ਅਰਜ਼ੀ ਦੇਣਾ ਜਾਰੀ ਰੱਖ ਸਕਦੇ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ ਇਕ ਮਹੱਤਵਪੂਰਨ ਐਲਾਨ ਕਰਦਿਆਂ ਦੱਸਿਆ ਕਿ ਵਿਦੇਸ਼ਾਂ ਤੋਂ ਕੈਨੇਡਾ ‘ਚ ਘੁੰਮਣ ਫਿਰਨ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਦਾ ਵੀਜ਼ਾ ਲੈ ਕੇ ਪੁੱਜੇ ਲੋਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਤਾਰੀਖ਼ ‘ਚ ਦੋ ਸਾਲਾਂ ਦਾ ਵਾਧਾ ਕਰ ਦਿੱਤਾ ਗਿਆ ਹੈ।
ਆਰਜੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਜਨਤਕ ਨੀਤੀ ਬੀਤੇ ਦਿਨ ਖ਼ਤਮ ਹੋਣੀ ਸੀ, ਪਰ ਇਸੇ ਦੌਰਾਨ ਮੰਤਰਾਲੇ ਵਲੋਂ ਇਸ ਨੂੰ 28 ਫਰਵਰੀ, 2025 ਤੱਕ ਹੋਰ ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਵਰਕ ਪਰਮਿਟ ਅਪਲਾਈ ਕਰਨ ਲਈ ਕੈਨੇਡਾ ਸਰਕਾਰ ਤੋਂ ਮਨਜ਼ੂਰਸ਼ੁਦਾ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ (ਐਲ. ਐਮ. ਆਈ. ਏ), ਜਿਸ ਨੂੰ ਜੌਬ ਆਫਰ ਵਜੋਂ ਵੀ ਜਾਣਿਆ ਜਾਂਦਾ ਹੈ ਦਾ ਹੋਣਾ ਜ਼ਰੂਰੀ ਹੈ ਅਤੇ ਕੈਨੇਡਾ ‘ਚ ਦਾਖਲ ਹੋਣ ਸਮੇਂ ਉੱਥੇ ਠਹਿਰਣ ਦਾ ਮਿਲਿਆ ਸਮਾਂ (ਸਟੇਅ) ਖ਼ਤਮ ਨਹੀਂ ਹੋਣਾ ਚਾਹੀਦਾ।