ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਵੱਲੋਂ ਇਮਾਰਤਾਂ ‘ਚ  ਸ਼ੋਰੇ ਦੀ ਸਮੱਸਿਆ ‘ਤੇ ਸੈਮੀਨਾਰ

ਨਿਊਜ਼ ਪੰਜਾਬ
ਪਟਿਆਲਾ, 26 ਫਰਵਰੀ: ਪਟਿਆਲਾ ਜ਼ਿਲ੍ਹੇ ‘ਚ ਇਮਾਰਤਾਂ ਅੰਦਰ ਆਮ ਤੌਰ ‘ਤੇ ਪਾਈ ਜਾਣ ਵਾਲੀ ਸ਼ੋਰੇ ਦੀ ਸਮੱਸਿਆ ‘ਤੇ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਵੱਲੋਂ ਡਾ. ਫਿਕਸਿਟ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਕਰਵਾਇਆ ਗਿਆ। ਹੋਟਲ ਇਕਬਾਲ ਇੰਨ ‘ਚ ਹੋਏ ਸੈਮੀਨਾਰ ‘ਚ ਪਟਿਆਲਾ ਜ਼ਿਲ੍ਹੇ ਦੇ 50 ਦੇ ਕਰੀਬ ਆਰਕੀਟੈਕਟਸ ਨੇ ਹਿੱਸਾ ਲਿਆ।

ਇਸ ਮੌਕੇ ਪੀਡੀਲਾਈਟ ਇੰਡਸਟਰੀਜ਼ ਲਿਮਟਿਡ ਦੀ ਡਾ. ਫਿਕਸਿਟ ਡਵੀਜ਼ਨ ਤੋਂ ਆਈ ਤਕਨੀਕੀ ਟੀਮ ਨੇ ਸ਼ੋਰੇ ਦੀ ਇਮਾਰਤ ਦੇ ਨਿਰਮਾਣ ਸਮੇਂ ਵੱਖ ਵੱਖ ਪੜਾਅ ‘ਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਸੀਨੀਅਰ ਆਰਕੀਟੈਕਟ ਐਲ.ਆਰ. ਗੁਪਤਾ ਨੇ ਸ਼ਹਿਰ ਦੀਆਂ ਇਮਾਰਤਾਂ ਨੂੰ ਰਹਿਣ ਯੋਗ ਅਤੇ ਟਿਕਾਊ ਬਣਾਉਣ ਲਈ ਆਰਕੀਟੈਕਟਸ ਦੇ ਯੋਗਦਾਨ ‘ਤੇ ਗੱਲ ਕੀਤੀ
ਚੇਅਰਮੈਨ ਆਈਆਈਏ ਪਟਿਆਲਾ ਆਰ.ਐਸ. ਸੰਧੂ ਨੇ ਆਪਣੇ ਸੰਬੋਧਨ ਵਿੱਚ ਖੇਤਰ ਦੇ ਸਾਰੇ ਆਰਕੀਟੈਕਟਾਂ ਨੂੰ ਅੱਗੇ ਆਉਣ ਲਈ ਕਿਹਾ ਤਾਂ ਜੋ ਆਈਆਈਏ ਸਮਾਜ ਅਤੇ ਖਾਸ ਕਰਕੇ ਪਟਿਆਲਾ ਦੀ ਬਿਹਤਰੀ ਲਈ ਯੋਗਦਾਨ ਪਾਉਣ ਲਈ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਸਕੇ। ਆਰਕੀਟੇਕਟ ਰਾਕੇਸ਼ ਅਰੋੜਾ ਨੇ ਸੈਮੀਨਾਰ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਕੀਤਾ।
ਮੈਡਮ ਇੰਦੂ ਅਰੋੜਾ ਨੇ ਕਿੱਤੇ ਵਿੱਚ ਨੌਜਵਾਨ ਆਰਕੀਟੈਕਟਾਂ ਦੀ ਭੂਮਿਕਾ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਇਸ ਕਿਸਮ ਦੇ ਗਿਆਨ ਸਾਂਝਾ ਕਰਨ ਵਾਲੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਸੰਗੀਤਾ ਗੋਇਲ ਨੇ ਸੈਮੀਨਾਰ ‘ਚ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ।
ਸੈਮੀਨਾਰ ‘ਚ ਚੇਤਨ ਕਾਲੇ, ਵਿਕਾਸ ਮਲਹੋਤਰਾ, ਦਰਪਨ ਕਪੂਰ, ਅਸ਼ਵਨੀ ਕੁਮਾਰ ਅਤੇ ਡਾ ਫਿਕਸਿਟ ਟੀਮ ਦੇ ਤਰੁਣ ਹਾਜ਼ਰ ਸਨ। ਉਨ੍ਹਾਂ ਨੇ ਸ਼ੋਰਾ (ਐਫਲੋਰੇਸੀਨ) ਦੇ ਸਥਾਈ ਹੱਲ ਅਤੇ ਗਾਹਕਾਂ ਨੂੰ ਮਿਆਰੀ ਸੇਵਾ ਦਾ ਭਰੋਸਾ ਦਿੱਤਾ।
ਸੈਮੀਨਾਰ ਵਿੱਚ ਪੀ.ਐੱਸ. ਆਹਲੂਵਾਲੀਆ, ਲੋਕੇਸ਼ ਗੁਪਤਾ, ਅਮਨਦੀਪ ਸਾਹਨੀ, ਅਮਿਤ ਸਿੰਗਲਾ, ਨਰੇਸ਼ ਧਮੀਜਾ, ਸੰਜੀਵ ਗੋਇਲ, ਮੋਹਨ ਸਿੰਘ, ਮਨੀਸ਼ਾ ਸਿੰਗਲਾ, ਜੀ.ਐਸ.ਰਹਿਸੀ, ਅਮਿਤ ਗੁਪਤਾ ਅਤੇ ਖੇਤਰ ਦੇ ਕਈ ਹੋਰ ਉੱਘੇ ਆਰਕੀਟੈਕਟ ਸ਼ਾਮਲ ਹਨ।