ਕਾਰਵਾਈ – ਭਾਈ ਅੰਮ੍ਰਿਤਪਾਲ ਸਿੰਘ ਦਾ ਇੰਸਟਾਗ੍ਰਾਮ ਖਾਤਾ ਬੰਦ – ਅਭਿਨੇਤਰੀ ਕੰਗਨਾ ਰਨੌਤ ਨੇ ਕਿਹਾ ਜੇ ਮੈਨੂੰ ਕੁੱਟਿਆ ਨਾ ਜਾਵੇ ਤੇ ਗੋਲੀ ਵੀ ਨਾ ਮਾਰੀ ਜਾਵੇ ਤਾਂ ਮੈ ਭਾਈ ਅੰਮ੍ਰਿਤਪਾਲ ਸਿੰਘ ਨਾਲ ਚਰਚਾ ਕਰਾਂਗੀ
ਅਜਨਾਲਾ ਘਟਨਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ’ਤੇ ਵੱਡਾ ਐਕਸ਼ਨ ਲਿਆ ਗਿਆ ਹੈ।ਮੀਡੀਆ ਰਿਪੋਰਟਾਂ ਮੁਤਾਬਿਕ ਭਾਈ ਅੰਮ੍ਰਿਤਪਾਲ ਸਿੰਘ ਇੰਸਟਾਗ੍ਰਾਮ ਖਾਤਾ ਬੰਦ ਕਰ ਦਿੱਤਾ ਗਿਆ ਹੈ।
ਅਭਿਨੇਤਰੀ ਕੰਗਨਾ ਰਨੌਤ ਨੇ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਭਾਈ ਅਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਦੇ ਰੋਸ ਪ੍ਰਗਟਾਵੇ ਤੇ ਪ੍ਰਤੀਕ੍ਰਿਆ ਦਿੱਤੀ ਹੈ.
ਹੁਣ ਕੰਗਨਾ ਰਣੌਤ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਸਿੰਘ ਦੇ ਖਾਲਿਸਤਾਨ ਦੇ ਮੁੱਦੇ ਤੇ ਬੌਧਿਕ ਚਰਚਾ ਕਰਨ ਦੇ ਚੈਲਿੰਜ ਨੂੰ ਮੰਨਣ ਲਈ ਤਿਆਰ ਹੈ। ਹਾਲਾਂਕਿ ਕੰਗਨਾ ਦੀ ਸ਼ਰਤ ਹੈ ਕਿ ਉਸ ਨੂੰ ਕੁੱਟਿਆ ਨਾ ਜਾਵੇ, ਉਸ ‘ਤੇ ਹਮਲਾ ਨਾ ਕੀਤਾ ਜਾਵੇ ਤੇ ਉਸ ਨੂੰ ਗੋਲੀ ਵੀ ਨਾ ਮਾਰੀ ਜਾਵੇ।ਇਹ ਗੱਲ ਕੰਗਨਾ ਰਣੌਤ ਨੇ ਆਪਣੇ ਟਵੀਟ ‘ਚ ਆਖੀ ਹੈ। ਕੰਗਨਾ ਨੇ ਇਹ ਵੀ ਲਿਖਿਆ ਕਿ ਪੰਜਾਬ ’ਚ ਜੋ ਕੁਝ ਹੋ ਰਿਹਾ ਹੈ, ਇਸ ਦੀ ਦੋ ਸਾਲ ਪਹਿਲਾਂ ਉਸ ਨੇ ਭਵਿੱਖਵਾਣੀ ਕੀਤੀ ਸੀ। ਉਸ ’ਤੇ ਕਈ ਮਾਮਲੇ ਦਰਜ ਕੀਤੇ ਗਏ ਸਨ, ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਉਸ ਦੀ ਕਾਰ ‘ਤੇ ਪੰਜਾਬ ‘ਚ ਹਮਲਾ ਕੀਤਾ ਗਿਆ ਸੀ ਪਰ ਉਹੀ ਹੋਇਆ ਜੋ ਉਸ ਨੇ ਕਿਹਾ ਸੀ।
Kangana Ranaut
@KanganaTeam
Amrit pal has openly challenged the nation if anyone ready to have intellectual discussion with him he can justify the demand of #Khalistan I am shocked no one has accepted this challenge not even any politician. If I am not beaten/attacked or shot dead by Khalistanis I am ready