ਰਾਜਧਾਨੀ ਦਿੱਲੀ ਵਿੱਚ ਮੇਅਰ ਦੀ ਚੋਣ ਆਮ ਆਦਮੀ ਪਾਰਟੀ ਨੇ ਜਿੱਤੀ – ਭਾਜਪਾ ਨੇ ਤੋੜੇ ਕਈ ਕੌਂਸਲਰ- ਸੁਣੋ ਨਵੀ ਮੇਅਰ ਨੇ ਕੀ ਕਿਹਾ
ਰਾਜਧਾਨੀ ਦਿੱਲੀ ਵਿੱਚ ਮੇਅਰ ਦੀ ਚੋਣ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ੈਲੀ ਓਬਰਾਏ ਨੇ ਵੱਡੇ ਫਰਕ ਨਾਲ ਜਿੱਤ ਲਈ ਹੈ।ਆਪ ਦੀ ਸ਼ੈਲੀ ਓਬਰਾਏ ਨੂੰ 150 ਅਤੇ ਭਾਜਪਾ ਉਮੀਦਵਾਰ ਰੇਖਾ ਗੁਪਤਾ ਨੂੰ 116 ਵੋਟਾਂ ਮਿਲੀਆਂ ਹਨ। ਆਮ ਆਦਮੀ ਪਾਰਟੀ ਦੇ ਮੁਹੰਮਦ ਇਕਬਾਲ ਡਿਪਟੀ ਮੇਅਰ ਬਣੇ। ਉਨ੍ਹਾਂ ਨੇ ਭਾਜਪਾ ਦੇ ਕਮਲ ਬਾਗੜੀ ਨੂੰ ਹਰਾਇਆ। ਭਾਜਪਾ ਭਾਵੇਂ ਇਹ ਚੋਣ ਹਾਰ ਗਈ ਹੈ, ਪਰ ਕਾਂਗਰਸ ਅਤੇ ‘ਆਪ’ ਦੇ ਖੇਮੇ ‘ਚ ਪਕੜ ਬਣਾਉਣ ‘ਚ ਜ਼ਰੂਰ ਕਾਮਯਾਬ ਹੋਈ ਹੈ। ‘ਆਪ’ ਅਤੇ ਕਾਂਗਰਸ ਦੇ ਇਕ-ਇਕ ਕੌਂਸਲਰ ਨੇ ਭਾਜਪਾ ਨੂੰ ਕਰਾਸ ਵੋਟ ਦਿੱਤੀ ਹੈ। ਇਸ ਦੇ ਨਾਲ ਹੀ ਇੱਕ ਆਜ਼ਾਦ ਕੌਂਸਲਰ ਨੇ ਵੀ ਭਾਜਪਾ ਨੂੰ ਵੋਟ ਪਾਈ ਹੈ।
ਸ਼ੈਲੀ ਓਬਰਾਏ ਨੂੰ 150 ਵੋਟਾਂ ਮਿਲੀਆਂ
‘ਆਪ’ ਦੀ ਕੌਂਸਲਰ ਸ਼ੈਲੀ ਓਬਰਾਏ ਨੇ ਮੇਅਰ ਦਾ ਅਹੁਦਾ ਜਿੱਤ ਲਿਆ ਹੈ। ਸ਼ੈਲੀ ਓਬਰਾਏ ਨੂੰ 150 ਅਤੇ ਭਾਜਪਾ ਉਮੀਦਵਾਰ ਰੇਖਾ ਗੁਪਤਾ ਨੂੰ 116 ਵੋਟਾਂ ਮਿਲੀਆਂ। ਵੋਟਿੰਗ ਦੇ ਅਧਿਕਾਰ ਵਾਲੇ 266 ਮੈਂਬਰਾਂ ਨੇ ਵੋਟ ਪਾਈ। ਆਮ ਆਦਮੀ ਪਾਰਟੀ ਦੀਆਂ ਕੁੱਲ 151 ਵੋਟਾਂ ਸਨ। ਜਿਸ ਵਿੱਚ ‘ਆਪ’ ਨੇ ਇੱਕ ਆਜ਼ਾਦ, ਤਿੰਨ ਰਾਜ ਸਭਾ ਮੈਂਬਰ ਅਤੇ 13 ਨਾਮਜ਼ਦ ਵਿਧਾਇਕਾਂ ਸਮੇਤ 134 ਜਿੱਤੇ ਹਨ। ਜਦੋਂਕਿ ਭਾਜਪਾ ਦੀਆਂ ਕੁੱਲ 113 ਵੋਟਾਂ ਸਨ। ਇਨ੍ਹਾਂ ਵਿੱਚ 105 ਕੌਂਸਲਰ , ਸੱਤ ਲੋਕ ਸਭਾ ਮੈਂਬਰ ਅਤੇ ਇੱਕ ਨਾਮਜ਼ਦ ਵਿਧਾਇਕ ਸ਼ਾਮਲ ਹਨ।