ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ- ਹਾਈਕੋਰਟ ਨੇ ਪ੍ਰੋਬੇਸ਼ਨ ‘ਤੇ ਬੇਸਿਕ ਤਨਖਾਹ ਦਾ ਨੋਟੀਫਿਕੇਸ਼ਨ ਕੀਤਾ ਰੱਦ
ਨਿਊਜ਼ ਪੰਜਾਬ
ਚੰਡੀਗੜ, 16 ਫਰਵਰੀ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਪ੍ਰੋਬੇਸ਼ਨ ਸਮੇਂ ਉਪਰ ਲਾਗੂ 15-01-2015 ਦੇ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਹੈ, ਜਿਸ ਤਹਿਤ ਮੁਲਾਜ਼ਮਾਂ ਨੂੰ ਤਿੰਨ ਸਾਲਾਂ ਦੇ ਪ੍ਰੋਬੇਸ਼ਨ ਦੌਰਾਨ ਸਿਰਫ਼ ਬੇਸਿਕ ਤਨਖਾਹ ਦੇਣ ਦਾ ਫਾਰਮੂਲਾ ਲਾਗੂ ਹੁੰਦਾ ਸੀ। ਹਾਈਕੋਰਟ ਦੇ ਨੋਟੀਫਿਕੇਸ਼ਨ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਮੁਲਾਜ਼ਮਾਂ ਨੂੰ ਇਸ ਸਮੇਂ ਦੌਰਾਨ ਵੀ ਪੂਰੀ ਤਨਖਾਹ ਮਿਲਣ ਲੱਗ ਜਾਵੇਗੀ।
ਦੱਸ ਦੇਈਏ ਕਿ ਸਾਲ 2015 ਵਿੱਚ ਪੰਜਾਬ ਸਰਕਾਰ ਨੇ 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਦਾ ਸਮਾਂ ਤੈਅ ਕੀਤਾ ਸੀ। ਇਸ ਨੋਟੀਫਿਕੇਸ਼ਨ ਵਿਰੁੱਧ ਹਾਈਕੋਰਟ ਨੇ ਫੈਸਲਾ ਸੁਰੱਖਿਆ ਰੱਖਿਆ ਹੋਇਆ ਸੀ। ਪਰੰਤੂ ਹੁਣ ਹਾਈਕੋਰਟ ਦੇ ਇਸ ਫੈਸਲੇ ਨਾਲ ਮੁਲਾਜ਼ਮਾਂ ਨੂੰ 2015 ਤੋਂ ਏਰੀਅਰ ਮਿਲੇਗਾ।
ਹਾਲਾਂਕਿ ਅਦਾਲਤ ਹੁਕਮਾਂ ਦੀ ਪੂਰੀ ਜਾਣਕਾਰੀ ਨਹੀਂ ਆਈ ਹੈ। ਇਹ ਜਾਣਕਾਰੀ ਵਕੀਲ ਐਚ.ਸੀ. ਅਰੋੜਾ ਨੇ ਦਿੱਤੀ। ਇਸ ਫੈਸਲੇ ਦਾ ਅਸਰ ਹਾਈਕੋਰਟ ਪਹੁੰਚ ਕਰਨ ਵਾਲੇ ਮੁਲਾਜ਼ਮਾਂ ਨੂੰ ਹੀ ਹੋ ਸਕਦਾ ਹੈ, ਜਿਸ ਵਿੱਚ 2 ਹਜ਼ਾਰ ਤੋਂ ਵੱਧ ਮੁਲਾਜ਼ਮ ਸ਼ਾਮਲ ਹਨ।