ਮਿਸਾਲੀ ਕਾਰਜ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਦੇ ਸਨਮਾਨ ਲਈ ਵਿਸ਼ੇਸ਼ ਐਵਾਰਡ ਸ਼ੁਰੂ ਕਰਨ ਦਾ ਫੈਸਲਾ

• ਮੁੱਖ ਮੰਤਰੀ ਨੇ ਐਵਾਰਡ ਲਈ ਡੀ.ਜੀ.ਪੀ. ਨੂੰ ਅਧਿਕਾਰਤ ਕੀਤਾ
• ਦਿਨਕਰ ਗੁਪਤਾ ਨੇ ਬੱਚੇ ਦੇ ਜਨਮ ਲੈਣ ਮੌਕੇ ਔਰਤ ਦੀ ਸਹਾਇਤਾ ਕਰਨ ਵਾਲੇ ਮੋਗਾ ਦੇ ਦੋ ਪੁਲੀਸ ਜਵਾਨਾਂ ਨੂੰ ਪਹਿਲੇ ਐਵਾਰਡ ਲਈ ਚੁਣਿਆ
• ਰਾਸ਼ਨ ਦੀ ਸਪਲਾਈ ਲਈ ਲਗਾਤਾਰ ਉਪਰਾਲੇ ਕਰਨ ਬਦਲੇ ਅੰਮ੍ਰਿਤਸਰ ਦੇ ਕੋਟ ਖਾਲਸਾ ਦੇ ਐਸ.ਐਚ.ਓ. ਦੀ ਤੀਜੇ ਐਵਾਰਡ ਲਈ ਚੋਣ

ਚੰਡੀਗੜ•, 5 ਅਪ੍ਰੈਲ  ( ਨਿਊਜ਼ ਪੰਜਾਬ )
ਕੋਵਿਡ-19 ਵਿਰੁੱਧ ਜੰਗ ਵਿੱਚ ਮੂਹਰੀ ਕਤਾਰ ‘ਚ ਲੜ ਰਹੇ ਪੁਲੀਸ ਮੁਲਾਜ਼ਮਾਂ ਦਾ ਸਨਮਾਨ ਕਰਨ ਅਤੇ ਉਤਸ਼ਾਹਤ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਨੂੰ ਮੌਜੂਦਾ ਸੰਕਟ ਵਿੱਚ ਆਪਣੀ ਡਿਊਟੀ ਤੋਂ ਅਗਾਂਹ ਵਧ ਕੇ ਵਿਲੱਖਣ ਕੰਮ ਕਰਨ ਵਾਲੇ ਪੁਲੀਸ ਜਵਾਨਾਂ ਲਈ ਨਵਾਂ ਐਵਾਰਡ ਸ਼ੁਰੂ ਕਰਨ ਲਈ ਅਧਿਕਾਰਤ ਕੀਤਾ ਹੈ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਸਮਾਜ ਪ੍ਰਤੀ ‘ਮਿਸਾਲੀ ਸੇਵਾ ਨਿਭਾਉਣ ਲਈ ਡੀ.ਜੀ.ਪੀ. ਦੇ ਮਾਣ ਤੇ ਸਨਮਾਨ’ ਲਈ ਪਹਿਲੇ ਦੋ ਮੁਲਾਜ਼ਮਾਂ ਵਿੱਚ ਮੋਗਾ ਦੇ ਏ.ਐਸ.ਆਈ. (ਐਲ.ਆਰ) ਬਿੱਕਰ ਸਿੰਘ ਅਤੇ ਕਾਂਸਟੇਬਲ ਸੁਖਜਿੰਦਰ ਪਾਲ ਸਿੰਘ ਨੂੰ ਚੁਣਿਆ ਗਿਆ ਹੈ। ਇਨ•ਾਂ ਦੋਵਾਂ ਪੁਲੀਸ ਜਵਾਨਾਂ ਨੇ ਦੋ ਦਿਨ ਪਹਿਲਾਂ ਧਰਮਕੋਟ ਦੀ ਇਕ ਗਰਭਵਤੀ ਮਹਿਲਾ ਨੂੰ ਦੇਰ ਰਾਤ ਬਹੁਤੇ ਹਸਪਤਾਲਾਂ ਵੱਲੋਂ ਦਾਖਲ ਕਰਨ ਤੋਂ ਇਨਕਾਰ ਕਰ ਦੇਣ ਤੋਂ ਬਾਅਦ ਬੱਚੇ ਦੇ ਜਨਮ ਲੈਣ ਮੌਕੇ ਉਸ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਡੀ.ਜੀ.ਪੀ. ਨੇ ਅੰਮ੍ਰਿਤਸਰ ਦੇ ਕੋਟ ਖਾਲਸਾ ਦੇ ਇੰਸਪੈਕਟਰ ਐਸ.ਐਚ.ਓ. ਸੰਜੀਵ ਕੁਮਾਰ ਨੂੰ ਤੀਜੇ ਐਵਾਰਡ ਲਈ ਚੁਣਿਆ ਜੋ ਸੇਵਾ ਦੀ ਭਾਵਨਾ ਨਾਲ ਗਰੀਬ ਅਤੇ ਭੁੱਖੇ ਲੋਕਾਂ ਨੂੰ ਭੋਜਨ ਛਕਾ ਰਿਹਾ ਹੈ।
ਡੀ.ਜੀ.ਪੀ. ਮੁਤਾਬਕ ਮੁੱਖ ਮੰਤਰੀ ਨੇ ਮੌਜੂਦਾ ਤਾਲਾਬੰਦੀ ਦੌਰਾਨ ਸੂਬੇ ਵਿੱਚ ਲੋਕਾਂ ਦੀ ਸਹਾਇਤਾ ਲਈ ਪੰਜਾਬ ਪੁਲੀਸ ਵੱਲੋਂ ਕੀਤੇ ਜਾ ਰਹੇ ਮਿਸਾਲੀ ਕੰਮਾਂ ਦੀ ਰੌਸ਼ਨੀ ਵਿੱਚ ਇਹ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਵਿੱਚ ਅੱਜ ਕਰਫਿਊ ਦਾ 14ਵਾਂ ਦਿਨ ਹੈ।
ਲਗਪਗ 50,000 ਪੁਲੀਸ ਜਵਾਨ ਲੋਕਾਂ ਖਾਸ ਕਰਕੇ ਗਰੀਬ, ਬੇਸਹਾਰਿਆਂ, ਬੇਰੋਜ਼ਗਾਰਾਂ ਅਤੇ ਬੇਘਰਿਆਂ ਦੀ ਸਹਾਇਤਾਂ ਲਈ ਮੈਦਾਨ ਵਿੱਚ ਉੱਤਰੇ ਹੋਏ ਹਨ ਅਤੇ ਇੱਥੋਂ ਤੱਕ ਉਹ ਆਪਣੀ ਜੇਬ ਵਿੱਚੋਂ ਵੀ ਖਰਚਾ ਕਰ ਰਹੇ ਹਨ। ਇਨ•ਾਂ ਔਖੇ ਸਮਿਆਂ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਸਾਂਝੇ ਅਤੇ ਵਿਅਕਤੀਗਤ ਰੂਪ ਵਿੱਚ ਦਿਹਾੜੀਦਾਰਾਂ ਅਤੇ ਪਰਵਾਸੀ ਮਜ਼ਦੂਰਾਂ ਜਿਨ•ਾਂ ਕੋਲ ਭੋਜਨ ਜਾਂ ਰਹਿਣ ਲਈ ਕੋਈ ਪੈਸਾ ਵੀ ਨਹੀਂ ਹੈ, ਵਾਸਤੇ ਭਾਈਚਾਰੇ ਨੂੰ ਸੰਗਠਿਤ ਕਰਨ ਵਿੱਚ ਅਗਵਾਈ ਕੀਤੀ ਗਈ ਹੈ।
ਕਰਫਿਊ ਕਾਰਨ ਜਦੋਂ ਲੋਕ ਟੀਕਾਕਰਨ, ਡਲਿਵਰੀ ਵਰਗੀਆਂ ਹੰਗਾਮੀ ਸਿਹਤ ਸੇਵਾਵਾਂ ਲਈ ਵੀ ਬਾਹਰ ਨਹੀਂ ਨਿਕਲ ਸਕਦੇ, ਉਸ ਵੇਲੇ ਸਾਰੇ ਰੈਂਕਾਂ ਦੇ ਹਜ਼ਾਰਾਂ ਪੁਲੀਸ ਮੁਲਾਜ਼ਮ ਸਮਾਜਿਕ ਵਰਕਰ ਅਤੇ ਦੇਖਭਾਲ ਕਰਨ ਵਾਲੇ ਬਣੇ ਹੋਏ ਹਨ।
Êਪੁਲੀਸ ਦੇ ਜਵਾਨ ਗੈਰ-ਸਰਕਾਰੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਖਾਸ ਕਰਕੇ ਗੁਰਦੁਆਰਾ ਸਾਹਿਬਾਨ ਨਾਲ ਨੇੜਿਓ ਤਾਲਮੇਲ ਕਰ ਰਹੇ ਹਨ ਤਾਂ ਕਿ ਇਨ•ਾਂ ਸਾਰੇ ਲੋਕਾਂ ਦੀ ਸੁਰੱਖਿਆ ਅਤੇ ਦੇਖਭਾਲ ਨੂੰ ਯਕੀਨੀ ਬਣਾਇਆ ਜਾ ਸਕੇ। ਹੁਣ ਤੱਕ ਸੂਬੇ ਦੇ ਲੋਕਾਂ ਨੂੰ ਲਗਪਗ 3.2 ਕਰੋੜ ਭੋਜਨ ਦੀ ਸਪਲਾਈ ਕੀਤੀ ਜਾ ਚੁੱਕੀ ਹੈ ਜੋ ਸੂਬੇ ਦੀ ਕੁੱਲ ਵਸੋਂ ਤੋਂ ਵੀ ਵੱਧ ਹੈ।
———-