ਜੇ ਜੁਗ ਚਾਰੇ ਆਰਜਾ – ਜਿੰਮੇਵਾਰੀ ਸਾਡੀ ਹੈ – ਵਿਚਾਰ ਭਾਈ ਇੰਦਰਜੀਤ ਸਿੰਘ ਜੀ ਗੁਰਾਇਆ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 9 ਫਰਵਰੀ 2023

ਨਿਊਜ਼ ਪੰਜਾਬ

ਜੇ ਜੁਗ ਚਾਰੇ ਆਰਜਾ – ਜਿੰਮੇਵਾਰੀ ਸਾਡੀ ਹੈ – ਵਿਚਾਰ ਭਾਈ ਇੰਦਰਜੀਤ ਸਿੰਘ ਜੀ ਗੁਰਾਇਆ

ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: *੨੭ ਮਾਘ* (ਸੰਮਤ ੫੫੪ ਨਾਨਕਸ਼ਾਹੀ)
09-February-2023
​🌺🌹📖 *”ਅੰਗ (ANG) – ੪੭੨ (472)”*🌹🌺

*ਸਲੋਕੁ ਮਃ ੧ ॥*
*ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥ ਮਃ ੧ ॥ ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥ ਪਉੜੀ ॥ ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥ ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥ ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥ ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥ ਜਰੁ ਆਈ ਜੋਬਨਿ ਹਾਰਿਆ ॥੧੭॥*

*ਪਦ ਅਰਥ: ਮੋਹਾਕਾ = ਠੱਗ, ਚੋਰ। ਜਿਵੇਂ ਸੰਸਕ੍ਰਿਤ ਸ਼ਬਦ ‘ਕਟਕ’ ਦਾ ਅਖ਼ੀਰਲਾ ‘ਕ’ ਪ੍ਰਾਕ੍ਰਿਤ ਵਿਚ ‘ਅ’ ਬਣ ਕੇ ਪੰਜਾਬੀ ਵਿਚ ਰੂਪ ‘ਕੜਾ’ ਬਣ ਗਿਆ ਹੈ, ਤਿਵੇਂ ‘ਮੋਸ਼ਕ’ (mo = k) ਤੋਂ (=) ਦਾ ‘ਹ’ ਹੋ ਕੇ ‘ਮੋਹਾ’ ਬਣ ਗਿਆ। ਸ਼ਬਦ ‘ਮੋਹਕਾ’ ਦਾ ਅਰਥ ਹੈ “ਭੈੜਾ ਜਿਹਾ ਚੋਰ, ਚੰਦਰਾ ਚੋਰ”। ਘਰੁ ਮੁਹੈ– (ਕਿਸੇ ਦਾ) ਘਰ ਠੱਗੇ। ਘਰੁ ਮੁਹਿ = (ਪਰਾਇਆ) ਘਰ ਠੱਗ ਕੇ। ਪਿਤਰ = ਪਿਉ ਦਾਦਾ ਆਦਿਕ ਵੱਡੇ ਜੋ ਮਰ ਚੁਕੇ ਹੋਣ। ਵਸਤੁ = ਚੀਜ਼। ਪਿਤਰੀ ਚੋਰ ਕਰੇਇ = (ਇਸ ਤਰ੍ਹਾਂ ਉਹ ਮਨੁੱਖ ਆਪਣੇ) ਪਿਤਰਾਂ ਨੂੰ ਚੋਰ ਬਣਾਂਦਾ ਹੈ। ਵਢੀਅਹਿ = ਵੱਢੇ ਜਾਂਦੇ ਹਨ। ਹਥ ਦਲਾਲ ਕੇ = ਉਸ ਬ੍ਰਾਹਮਣ ਦੇ ਹੱਥ ਜੋ ਲੋਕਾਂ ਦੇ ਪਿਤਰਾਂ ਨੂੰ ਪਦਾਰਥ ਅਪੜਾਣ ਲਈ ਦਲਾਲ (ਵਿਚੋਲਾ) ਬਣਦਾ ਹੈ। ਮੁਸਫੀ ਏਹ ਕਰੇਇ = (ਪ੍ਰਭੂ) ਇਹ ਨਿਆਉਂ ਕਰਦਾ ਹੈ। ਖਟੇ ਘਾਲੇ ਦੇਇ = (ਮਨੁੱਖ) ਖੱਟਦਾ ਹੈ, ਕਮਾਂਦਾ ਹੈ ਤੇ ਹੱਥੋਂ ਦੇਂਦਾ ਹੈ।1। ਜੋਰੂ = ਇਸਤ੍ਰੀ। ਸਿਰਨਾਵਣੀ = ਨ੍ਹਾਉਣੀ, ਮਾਹਵਾਰੀ ਖ਼ੂਨ। ਵਾਰੋ ਵਾਰ = ਹਰ ਮਹੀਨੇ, ਸਦਾ। ਜੂਠੇ = ਝੂਠੇ ਮਨੁੱਖ ਦੇ। ਜੂਠਾ = ਝੂਠਾ। ਏਹਿ = ਅਜੇਹੇ ਮਨੁੱਖ। ਸੂਚੇ = ਸੁੱਚੇ, ਪਵਿੱਤਰ। ਆਖੀਅਹਿ = ਆਖੇ ਜਾਂਦੇ ਹਨ। ਜਿ = ਜੋ ਮਨੁੱਖ। ਸੋਈ = ਉਹੀ ਮਨੁੱਖ। ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ। ਸੋਇ = ਉਹ ਪ੍ਰਭੂ।2। ਤੁਰੇ = ਘੋੜੇ। ਪਲਾਣੇ = ਕਾਠੀਆਂ (ਸਮੇਤ) । ਵੇਗ = ਤ੍ਰਿਖੀ ਚਾਲ। ਹਰ ਰੰਗੀ = ਹਰੇਕ ਰੰਗ ਦੇ। ਹਰਮ = ਮਹਲ। ਸਵਾਰਿਆ = ਸਜਾਏ ਹੋਏ ਹੋਣ। ਮੰਡਪ = ਮਹਲ, ਸ਼ਾਮੀਆਨੇ। ਲਾਇ……ਪਾਸਾਰਿਆ = ਲਾਇ ਕਰਿ ਪਾਸਾਰਿਆ ਬੈਠੇ, ਪਸਾਰੇ ਲਾ ਕੇ ਬੈਠੇ ਹੋਣ, ਸਜਾਵਟਾਂ ਸਜਾ ਕੇ ਬੈਠੇ ਹੋਣ। ਚੀਜ = ਚੋਜ, ਕੌਤਕ, ਤਮਾਸ਼ੇ। ਮਨਿ ਭਾਵਦੇ ਚੀਜ = ਮਨ-ਭਾਉਂਦੇ ਕੌਤਕ, ਮਨ-ਮੰਨੀਆਂ ਰੰਗ-ਰਲੀਆਂ। ਹਾਰਿਆ = (ਉਹ ਮਨੁੱਖ ਆਪਣਾ ਜਨਮ) ਹਾਰ ਜਾਂਦੇ ਹਨ। ਫੁਰਮਾਇਸਿ = ਹੁਕਮ। ਜਰੁ = ਬੁਢੇਪਾ। ਜੋਬਨਿ ਹਾਰਿਆ = ਜੋਬਨ ਦੇ ਠੱਗੇ ਹੋਇਆਂ ਨੂੰ।1।*

*ਅਰਥ: ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ) । (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ। ਹੇ ਨਾਨਕ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ।1। ਜਿਵੇਂ ਇਸਤ੍ਰੀ ਨੂੰ ਸਦਾ ਹਰ ਮਹੀਨੇ ਨ੍ਹਾਉਣੀ ਆਉਂਦੀ ਹੈ (ਤੇ ਇਹ ਅਪਵਿੱਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ) , ਤਿਵੇਂ ਝੂਠੇ ਮਨੁੱਖ ਦੇ ਮੂੰਹ ਵਿਚ ਸਦਾ ਝੂਠ ਹੀ ਰਹਿੰਦਾ ਹੈ ਤੇ ਇਸ ਕਰਕੇ ਉਹ ਸਦਾ ਦੁੱਖੀ ਹੀ ਰਹਿੰਦਾ ਹੈ। ਅਜੇਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ। ਹੇ ਨਾਨਕ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ।2। ਜਿਨ੍ਹਾਂ ਪਾਸ ਕਾਠੀਆਂ ਸਮੇਤ, (ਭਾਵ, ਸਦਾ ਤਿਆਰ-ਬਰ ਤਿਆਰ) ਘੋੜੇ ਹਵਾ ਵਰਗੀ ਤਿੱਖੀ ਚਾਲ ਵਾਲੇ ਹੁੰਦੇ ਹਨ, ਜੋ ਆਪਣੇ ਹਰਮਾਂ ਨੂੰ ਕਈ ਰੰਗਾਂ ਨਾਲ ਸਜਾਂਦੇ ਹਨ, ਜੋ ਮਨੁੱਖ ਕੋਠੇ ਮਹਲ ਮਾੜੀਆਂ ਆਦਿਕ ਪਸਾਰੇ ਪਸਾਰ ਕੇ (ਅਹੰਕਾਰੀ ਹੋਇ) ਬੈਠੇ ਹਨ, ਜੋ ਮਨੁੱਖ ਮਨ-ਮੰਨੀਆਂ ਰੰਗ-ਰਲੀਆਂ ਮਾਣਦੇ ਹਨ, ਪਰ ਪ੍ਰਭੂ ਨੂੰ ਨਹੀਂ ਪਛਾਣਦੇ, ਉਹ ਆਪਣਾ ਮਨੁੱਖਾ ਜਨਮ ਹਾਰ ਬੈਠਦੇ ਹਨ। ਜੋ ਮਨੁੱਖ (ਗ਼ਰੀਬਾਂ ਉੱਤੇ) ਹੁਕਮ ਕਰ ਕੇ (ਪਦਾਰਥ) ਖਾਂਦੇ ਹਨ (ਭਾਵ, ਮੌਜਾਂ ਮਾਣਦੇ ਹਨ) ਅਤੇ ਆਪਣੇ ਮਹਲਾਂ ਨੂੰ ਤੱਕ ਕੇ ਆਪਣੀ ਮੌਤ ਨੂੰ ਭੁਲਾ ਦੇਂਦੇ ਹਨ, ਉਹਨਾਂ ਜਵਾਨੀ ਦੇ ਠੱਗਿਆਂ ਨੂੰ (ਭਾਵ, ਜੁਆਨੀ ਦੇ ਨਸ਼ੇ ਵਿਚ ਮਸਤ ਪਏ ਹੋਏ ਮਨੁੱਖਾਂ ਨੂੰ) (ਗ਼ਫ਼ਲਤ ਵਿਚ ਹੀ) ਬੁਢੇਪਾ ਆ ਦਬਾਂਦਾ ਹੈ। 17।*

सलोकु मः १ ॥ जे मोहाका घरु मुहै घरु मुहि पितरी देइ ॥ अगै वसतु सिञाणीऐ पितरी चोर करेइ ॥ वढीअहि हथ दलाल के मुसफी एह करेइ ॥ नानक अगै सो मिलै जि खटे घाले देइ ॥१॥
पद्अर्थ: मोहाका = ठॅग, चोर। जैसे संस्कृत का शब्द ‘कटक’ का आखिरी ‘क’ प्राकृत में ‘अ’ बन के पंजाबी में ‘कड़ा’ बन गया है, वैसे ही ‘मोषक’ से ‘ष’ का ‘ह’ हो के ‘मोहा’ बन गया है। शब्द ‘मोहाका’ का अर्थ है ‘बुरा सा चोर, चंदरा चोर’। घरु मुहै = (किसी का) घर ठॅगे। घर मुहि = (पराया) घर ठॅग के। पितर = पिता दादा आदि बड़े जो मर चुके हों। वसतु = चीज। पितरी चोर करेइ = (इस तरह वह मनुष्य अपने) पित्रों को चोर बनाता है। सिञाणीअै = सिंजाणीअै, पहचान ली जाती है। वढीअहि = काटे जाते हैं। हथ दलाल के = उस ब्राहमण के हाथ जो लोगों के पित्रों को पदार्थ पहुँचाने के लिए दलाल (विचोला) बनता है। मुसफी ऐह करेइ = (प्रभू) ये न्याय करता है। खटे घाले देइ = (मनुष्य) कमाता है और हाथों से देता है।1।
अर्थ: अगर कोई ठॅग पराया घर ठॅगे, पराए घर को ठॅग के (वह पदार्थ) अपने पित्रों के नमित्त दे, तो (अगर सचमुच पिछलों का दिया पहुँचता है तो) परलोक में वह पदार्थ पहचान लिया जाता है। इस तरह मनुष्य अपने पित्रों को भी चोर बनाता है (क्योंकि उनके पास चोरी का माल निकल आता है)। (आगे) प्रभू ये न्याय करता है कि (ये चोरी का माल पहुँचाने वाले ब्राहमण) दलाल के हाथ काटे जाते हैं। हे नानक! (किसी का पहुँचाया आगे क्या मिलना है?) आगे तो मनुष्य को वही कुछ मिलता है जो कमाता है और (हाथों से) देता है।1।
मः १ ॥ जिउ जोरू सिरनावणी आवै वारो वार ॥ जूठे जूठा मुखि वसै नित नित होइ खुआरु ॥ सूचे एहि न आखीअहि बहनि जि पिंडा धोइ ॥ सूचे सेई नानका जिन मनि वसिआ सोइ ॥२॥ {पन्ना 472}
पद्अर्थ: जोरू = स्त्री। सिरनावणी = माहवारी खून। वारो वार = हर महीने, सदा। जूठे = झूठे मनुष्य के। जूठा = झूठा। ऐहि = ऐसे मनुष्य। सूचे = स्वच्छ, पवित्र। आखीअहि = कहे जाते हैं। जि = जो मनुष्य। सोई = वही मनुष्य। जिन मनि = जिन के मन में। सोइ = वह प्रभू।2।
अर्थ: जैसे स्त्री को हर महीने माहवारी आती है (और ये अपवित्रता सदा उसके अंदर से ही पैदा हो जाती है), वैसे ही झूठे मनुष्य के मुंह में सदा झूठ ही रहता है और इस करके वह सदा दुखी ही रहता है। ऐसे मनुष्य स्वच्छ नहीं कहे जाते जो सिर्फ शरीर को ही धो के (अपनी ओर से पवित्र बन के) बैठ जाते हैं। हे नानक! केवल वही मनुष्य स्वच्छ हैं, सुच्चे हैं जिनके मन में प्रभू बसता है।2।
पउड़ी ॥ तुरे पलाणे पउण वेग हर रंगी हरम सवारिआ ॥ कोठे मंडप माड़ीआ लाइ बैठे करि पासारिआ ॥ चीज करनि मनि भावदे हरि बुझनि नाही हारिआ ॥ करि फुरमाइसि खाइआ वेखि महलति मरणु विसारिआ ॥ जरु आई जोबनि हारिआ ॥१७॥
पद्अर्थ: तुरे = घोड़े। पलाणे = काठियों (समेत)। वेग = तेज चाल। हर रंगी = हरेक रंग के। हरम = महल। सवारिआ = सजाए हुए हों। मंडप = महल, शामियाने। लाइ…पासारिआ = लाइ करि पासारिआ बैठे, पसारे लगा के बैठे हों, सजावटें सजा के बैठे हों। चीज = तमाशे। मनि भावदे चीज = मन भाते तमाशे, मनमानी रंग रलियां। हारिआ = (वे मनुष्य अपना जन्म) हार जाते हैं। फुरमाइसि = हुकम। जरु = बुढ़ापा। जोबनि हारिआ = यौवन के ठॅगे हुओं को।1।
अर्थ: जिनके पास काठियों समेत (भाव, सदा तैयार भर तैयार) घोड़े हवा जितनी तेज चाल वाले होते हैं, जो अपने हरमों को कई रंगों से सजाते हैं, जो मनुष्य कोठे-महल-माढ़ियां आदि पसारे पसार के (अहंकारी हुए) बैठे हैं, जो मनुष्य मन-मानियां रंग-रलियां करते हैं, पर प्रभू को नहीं पहचानते, वे अपना मानस जन्म हार बैठते हैं। जो मनुष्य (गरीबों पे) हुकम करके (पदार्थ) खाते हैं (भाव, मौजें करते हैं) और अपने महलों को देख के अपनी मौत को भुला देते हैं, उन जवानी से ठॅगे हुओं को (भाव, जवानी के नशे में मस्त हुए मनुष्यों को) (गफलत में ही, पता ही नहीं चलता कब) बुढ़ापा आ दबोचता है।17।
Shalok, First Mehl:

The thief robs a house, and offers the stolen goods to his ancestors.
In the world hereafter, this is recognized, and his ancestors are considered thieves as well.
The hands of the go-between are cut off; this is the Lord’s justice.
O Nanak, in the world hereafter, that alone is received, which one gives to the needy from his own earnings and labor. ||1||

First Mehl:

As a woman has her periods, month after month,
so does falsehood dwell in the mouth of the false; they suffer forever, again and again.
They are not called pure, who sit down after merely washing their bodies.
Only they are pure, O Nanak, within whose minds the Lord abides. ||2||

Pauree:

With saddled horses, as fast as the wind, and harems decorated in every way;
in houses and pavilions and lofty mansions, they dwell, making ostentatious shows.
They act out their minds’ desires, but they do not understand the Lord, and so they are ruined.
Asserting their authority, they eat, and beholding their mansions, they forget about death.
But old age comes, and youth is lost. ||17||
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ ਜੀ।।