ਚੰਡੀਗੜ੍ਹ ਰੋਡ ਵਿਖੇ ਬੀ ਬੀ ਐਮ ਬੀ ਨੇੜੇ ਇਲਾਕੇ ਦੇ ਨੌਜਵਾਨਾਂ ਵਲੋਂ ਲੰਗਰ ਲਾਇਆ ਗਿਆ – ਕਰਨ ਨਨਚਾਹਲ ਨੇ ਕਿਹਾ ਸਾਹਿਬਜਾਦਿਆਂ ਦੀ ਸ਼ਹੀਦੀ ਜ਼ੁਲਮ ਦਾ ਟਾਕਰਾ ਕਰਨ ਦੀ ਸੇਧ ਦੇਂਦੀ ਹੈ

 

ਲੁਧਿਆਣਾ , 29 ਦਸੰਬਰ – ਸਾਹਿਬਜਾਦਿਆਂ ਦੀ ਯਾਦ ਵਿੱਚ ਚੰਡੀਗੜ੍ਹ ਰੋਡ ਵਿਖੇ ਬੀ ਬੀ ਐਮ ਬੀ ਨੇੜੇ ਇਲਾਕੇ ਦੇ ਨੌਜਵਾਨਾਂ ਵਲੋਂ ਲੰਗਰ ਲਾਇਆ ਗਿਆ।
ਇਸ ਸਮੇ ਗੋਬਿੰਦ ਕਲੱਬ ਦੇ ਪ੍ਰਧਾਨ ਕਰਨ ਨਨਚਾਹਲ ਨੇ ਇਸ ਸਮੇ ਕਿਹਾ ਕਿ ਸਾਹਿਬਜਾਦਿਆਂ ਦੀ ਸ਼ਹੀਦੀ ਨੇ ਮੁਗਲ ਸਮਰਾਜ ਦੀਆਂ ਜੜ੍ਹਾਂ ਹਲਾ ਦਿਤੀਆਂ ਅਤੇ ਉਹਨਾਂ ਕੌਮ ਨੂੰ ਜ਼ੁਲਮ ਦਾ ਟਾਕਰਾ ਕਰਨ ਲਈ ਸੇਧ ਦਿੱਤੀ। ਇਸ ਸਮੇ ਯੁਵਰਾਜ ਸਿੰਘ ਪ੍ਰਧਾਨ ਯੂਥ ਵਿੰਗ ਆਪ ਪਾਰਟੀ ਵਾਰਡ ਨੰ.24 , ਸਿਮਰਨ ਸਿੰਘ , ਦੀਪ ਸੈਣੀ , ਪਾਰਸ , ਸੁਖੀ ਸੰਧੂ , ਜਸ਼ਨ ਦੀਪ ਸਿੰਘ , ਰਿੱਕੀ, ਹਰਜੋਤ , ਗੁਰਪ੍ਰੀਤ ਸਿੰਘ , ਸਵਰਨ ਸਿੰਘ ਬੋਪਾਰਾਏ , ਡਿੰਪੀ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਮੌਜ਼ੂਦ ਸਨ।