ਸਫ਼ਰ ਏ ਸ਼ਾਹਦਤ – 6 ਪੋਹ – ਪਰਿਵਾਰ ਵਿਛੋੜਾ (ਇਤਿਹਾਸ ਦੀ ਵੀਡਿਉ) ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 21 ਦਸੰਬਰ 2022
ਨਿਊਜ਼ ਪੰਜਾਬ
ਸਫ਼ਰ ਏ ਸ਼ਾਹਦਤ – 6 ਪੋਹ – ਪਰਿਵਾਰ ਵਿਛੋੜਾ (ਇਤਿਹਾਸ ਦੀ ਵੀਡਿਉ)
ਇਸ ਤੋਂ ਪਿਛਲਾ ਇਤਿਹਾਸ ਸਰਵਣ ਕਰਨ ਲਈ ਇਸ ਲਿੰਕ ਨੂੰ ਟੱਚ ਕਰਕੇ ਖੋਹਲਣ ਦੀ ਕ੍ਰਿਪਾਲਤਾ ਕਰੋ ਜੀ 🙏🏻🙏🏻https://newspunjab.net/?p=34406
Amrit vele da Hukamnama,
Sri Darbar Sahib Sri Amritsar,
Ang-554,21-12-2022
*ਸਲੋਕ ਮ: ੩ ॥*
*ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥*_
*सलोक मः ३ ॥*
माणसु भरिआ आणिआ माणसु भरिआ आइ ॥ जितु पीतै मति दूरि होइ बरलु पवै विचि आइ ॥ आपणा पराइआ न पछाणई खसमहु धके खाइ ॥ जितु पीतै खसमु विसरै दरगह मिलै सजाइ ॥ झूठा मदु मूलि न पीचई जे का पारि वसाइ ॥ नानक नदरी सचु मदु पाईऐ सतिगुरु मिलै जिसु आइ ॥ सदा साहिब कै रंगि रहै महली पावै थाउ ॥१॥
Shalok, Third Mehl: One person brings a full bottle, and another fills his cup. Drinking the wine, his intelligence departs, and madness enters his mind; he cannot distinguish between his own and others, and he is struck down by his Lord and Master. Drinking it, he forgets his Lord and Master, and he is punished in the Court of the Lord. Do not drink the false wine at all, if it is in your power. O Nanak, the True Guru comes and meets the mortal; by His Grace, one obtains the True Wine. He shall dwell forever in the Love of the Lord Master, and obtain a seat in the Mansion of His Presence. ||1||
ਮਾਣਸੁ = ਮਨੁੱਖ। ਆਣਿਆ = ਲਿਆਂਦਾ ਗਿਆ (ਭਾਵ, ਜੰਮਿਆ)। ਆਇ = ਆ ਕੇ (ਭਾਵ, ਜਨਮ ਲੈ ਕੇ)। ਭਰਿਆ = ਲਿਬੜਿਆ ਹੋਇਆ; (ਸ਼ਰਾਬ ਆਦਿਕ ਦੀ ਭੈੜੀ ਵਾਦੀ ਵਿਚ) ਫਸਿਆ ਹੋਇਆ। ਬਰਲੁ = ਝੱਲਪੁਣਾ। ਪੀਚਈ = ਪੀਣਾ ਚਾਹੀਦਾ। ਜੇ ਕਾ = ਜਿਥੋਂ ਤਕ। ਪਾਰਿ ਵਸਾਇ = ਵੱਸ ਚੱਲੇ।
ਮਨੁੱਖ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਆਉਂਦਾ ਹੈ ਜਿਸ ਵਿਚੋਂ ਹੋਰ ਆ ਕੇ ਪਿਆਲਾ ਭਰ ਲੈਂਦਾ ਹੈ। ਪਰ (ਸ਼ਰਾਬ) ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ, ਐਸਾ ਚੰਦਰਾ ਸ਼ਰਾਬ, ਜਿਥੋਂ ਤਕ ਵੱਸ ਚੱਲੇ ਕਦੇ ਨਹੀਂ ਪੀਣਾ ਚਾਹੀਦਾ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ‘ਨਾਮ’-ਰੂਪ ਨਸ਼ਾ (ਉਸ ਮਨੁੱਖ ਨੂੰ) ਮਿਲਦਾ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪਏ। ਐਸਾ ਮਨੁੱਖ ਸਦਾ ਮਾਲਕ ਦੇ (ਨਾਮ ਦੇ) ਰੰਗ ਵਿਚ ਰਹਿੰਦਾ ਹੈ ਤੇ ਦਰਗਾਹ ਵਿਚ ਉਸ ਨੂੰ ਥਾਂ (ਭਾਵ, ਇੱਜ਼ਤ) ਮਿਲਦੀ ਹੈ ॥੧॥
मनुख शराब से भरा हुवा बर्तन लता है जिस में से कोई और आ कर पियाला भर लेता है । पर (शराब) जिस के पीने से अकल दूर हो जाती है और बोलने का जोश आ जाता है, अपने पराये की पहचान नहीं रहती, मालिक की तरफ से ढके पड़ते है, जिस के पीने से खसम (भगवान) विसरदा है और दरगाह में सजा मिलती है, ऐसी गलत शराब, जहा तक हो सके नहीं पीनी चाहिए । गुरू नानक जी कहते हैं, हे नानक ! प्रभु की मेहर नजर से नाम रूप नशा ( उस मनुख को ) मिलता है, जिस को गुरु आ के मिल जाये । ऐसा मनुख सदा मालिक के (नाम दे) रंग में रंगा रहता है और दरगाह में उस को जगह मिलती है ॥੧॥
ਗੱਜ-ਵੱਜ ਕੇ ਫਤਹਿ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!