ਸਕੂਲ ਬੱਸ ਅਤੇ ਟਰੱਕ ਦੁਰਘਟਨਾ ਵਿੱਚ ਦੋ ਮੌਤਾਂ

ਜਿਲ੍ਹਾ ਤਰਨ ਤਾਰਨ ਦੇ ਪਿੰਡ ਸ਼ੇਖਚੱਕ ਨੇੜੇ ਸਵੇਰੇ ਬੱਚਿਆਂ ਨੂੰ ਲੈ ਕੇ ਜਾਂ ਰਹੀ ਸਕੂਲ ਅਤੇ ਟਰੱਕ ਵਿੱਚ ਹੋਈ ਟੱਕਰ ਦੌਰਾਨ ਸਕੂਲ ਬੱਸ ਦੇ ਡਰਾਈਵਰ ਸਮੇਤ ਇੱਕ ਬੱਚੀ ਦੀ ਮੌਤ ਹੋਣ ਦਾ ਸਮਾਚਾਰ ਹੈ ਜਦੋਂ ਕਿ ਕਈ ਬੱਚਿਆਂ ਨੂੰ ਸੱਟਾ ਲੱਗੀਆਂ ਹਨ ਮੋਕੇ ਉੱਤੋ ਟਰੱਕ ਡਰਾਈਵਰ ਫਰਾਰ ਹੋ ਗਿਆ I ਸੂਚਨਾ ਮਿਲਦਿਆਂ ਹੀ ਫਤਿਆਬਾਦ ਦੀ ਪੁਲਿਸ ਚੋਕੀ ਇੰਨਚਾਰਜ ਇਕਬਾਲ ਸਿੰਘ ਪੁਲਿਸ ਫੋਰਸ ਨਾਲ ਮੌਕੇ ਤੇ ਪੁੱਜੇ, ਪਿੰਡ ਵਾਸੀਆਂ ਅਤੇ ਪੁਲਿਸ ਨੇ ਡਾਕਟਰੀ ਸਹਾਇਤਾ ਲਈ ਬੱਚਿਆਂ ਦੀ ਮੌਕੇ ਤੇ ਮੱਦਦ ਕੀਤੀ I

ਪੁਲਿਸ ਨੇ ਕੇਸ ਦਰਜ਼ ਕਰਕੇ ਮਾਮਲੇ ਦੀ ਜਾਚ ਸ਼ੁਰੂ ਕਰ ਦਿੱਤੀ ਹੈ