ਭਾਰਤੀ ਹਵਾਈ ਸੈਨਾ ‘ਚ ਅਗਨੀਵੀਰ ਵਾਯੂ ਦੀ ਭਰਤੀ ਲਈ ਉਮੀਦਵਾਰ 23 ਤੱਕ ਆਨਲਾਈਨ ਮਾਧਿਅਮ ਰਾਹੀਂ ਕਰ ਸਕਦੇ ਹਨ ਅਪਲਾਈ

ਨਿਊਜ਼ ਪੰਜਾਬ

ਮੋਗਾ, 11 ਨਵੰਬਰ: ਭਾਰਤੀ ਹਵਾਈ ਸੈਨਾ ਵਲੋਂ ਅਗਨੀਪੱਥ ਸਕੀਮ ਦੇ ਤਹਿਤ ਅਗਨੀਵੀਰ (ਵਾਯੂ) ਦੀ ਚਾਰ ਸਾਲਾਂ ਲਈ ਭਰਤੀ ਕੀਤੀ ਜਾ ਰਹੀ ਹੈ। ਅਗਨੀਵੀਰ ਵਾਯੂ ‘ਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰ 23 ਨਵੰਬਰ 2022 ਤੱਕ ਆਨ-ਲਾਇਨ ਮਾਧਿਅਮ ਰਾਹੀਂ ਅਪਲਾਈ ਕਰ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਸਾਂਝੀ ਕੀਤੀ। ਇਸ ਸੰਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਗਨੀਪੱਥ ਸਕੀਮ ਦੇ ਤਹਿਤ ਅਗਨੀਵੀਰ ਵਾਯੂ ਦੀ ਚਾਰ ਸਾਲਾਂ ਲਈ ਭਰਤੀ ਦੀ ਰਜਿਸਟ੍ਰੇਸ਼ਨ ਲਈ ਬਿਨੈਕਾਰ https://agnipathvayu.cdac.in ਵੈੱਬਸਾਈਟ ‘ਤੇ ਲਾਗ ਇੰਨ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਭਾਰਤੀ ਹਵਾਈ ਸੈਨਾ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਇਹ ਭਰਤੀ ਟੈਸਟ ਕਮਿਸ਼ਨਡ ਅਫ਼ਸਰ/ਪਾਈਲਟ ਅਤੇ ਨੈਵੀਗੇਟਰ ਵਾਸਤੇ ਨਹੀਂ ਹੈ।
ਉਨ੍ਰਾਂ ਦੱਸਿਆ ਕਿ ਬਿਨੈਕਾਰ ਅਗਨਵੀਰ ਵਾਯੂ ਦੀ ਭਰਤੀ ਹੋਣ ਲਈ ਆਪਣਾ ਬਿਨੈਕਾਰ ਕੇਵਲ ਆਨ ਲਾਈਨ ਮਾਧਿਅਮ ਰਾਹੀਂ ਹੀ ਭੇਜਣ। ਹਦਾਇਤਾਂ ਅਨੁਸਾਰ ਰਜਿਸਟ੍ਰੇਸ਼ਨ ਦੀ ਮਿਤੀ ‘ਚ ਵਾਧਾ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਉਮੀਦਵਾਰਾਂ ਦੀ ਜਨਮ ਮਿਤੀ 27 ਜੂਨ 2002 ਜਾਂ 27 ਨਵੰਬਰ 2005 ਵਿਚਕਾਰ (ਦੋਵੇਂ ਤਰੀਕਾਂ ਮਿਲਾ ਕੇ) ਹੋਵੇ, ਉਹ ਅਪਲਾਈ ਕਰ ਸਕਦਾ ਹੈ। ਇਸ ਭਰਤੀ ਲਈ ਕੇਵਲ ਅਣਵਿਆਹੇ ਲੜਕੇ ਜਾਂ ਲੜਕੀਆਂ ਹੀ ਅਪਲਾਈ ਕਰ ਸਕਦੇ ਹਨ ਤੇ ਬਿਨੈਕਾਰ ਨੂੰ ਭਰਤੀ ਸਮੇਂ ਅਣਵਿਆਹੇ ਦਾ ਸਰਟੀਫਿਕੇਟ ਵੀ ਦੇਣਾ ਹੋਵੇਗਾ। ਵਧੇਰੇ ਜਾਣਕਾਰੀ ਲਈ ਬਿਨੈਕਾਰ ਭਾਰਤੀ ਵਾਯੂ ਸੈਨਾ ਦੀ ਵੈੱਬਸਾਈਟ https://agnipathvayu.cdac.in/AV/  ‘ਤੇ ਹਾਸਲ ਕਰ ਸਕਦਾ ਹੈ।