ਪਾਕਿ ਅਦਾਲਤ ਵਿਚ ਹੋਈ 5 ਗਧਿਆਂ ਦੀ ਪੇਸ਼ੀ – ਪੁਲਿਸ ਨੇ ਕੀਤੀ ਵੱਡੀ ਕਾਰਵਾਈ – ਪੜ੍ਹੋ ਕੀਮਤੀ ਲੱਕੜ ਦੀ ਸਮਗਲਿੰਗ ਦੇ ਦੋਸ਼ ਵਿੱਚ ਕਿਵੇਂ ਹੋਏ 6 ਗਧੇ ਗ੍ਰਿਫਤਾਰ

 

ਨਿਊਜ਼ ਪੰਜਾਬ

26 ਅਕਤੂਬਰ – ਗਧੇ ਪੂਰੀ ਦੁਨੀਆ ਵਿਚ ਆਰਾਮ ਨਾਲ ਰਹਿੰਦੇ ਹਨ, ਮਨੁੱਖੀ ਚਿੰਤਾਵਾਂ ਅਤੇ ਅਪਰਾਧਾਂ ਤੋਂ ਬੇਪ੍ਰਵਾਹ ਅਤੇ ਅਣਜਾਣ। ਤੁਸੀਂ ਕਦੇ ਅਜਿਹਾ ਸੁਣਿਆ ਹੈ ਕਿ ਜਾਨਵਰ ਨੂੰ ਵੀ ਜੱਜ ਦੇ ਸਾਹਮਣੇ ਪੇਸ਼ ਹੋਣਾ ਪਵੇ। ਜੀ ਹਾਂ, ਅਜਿਹਾ ਪਾਕਿਸਤਾਨ ਵਿੱਚ ਹੋਇਆ ਹੈ। ਪਾਕਿਸਤਾਨ ਵਿੱਚ ਛੇ ਗਧਿਆਂ ਦਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਗਧੇ ਲੱਕੜ ਦੀ ਸਮਗਲਿੰਗ ਕਰਨ ਵਿੱਚ ਸ਼ਾਮਲ ਪਾਏ ਗਏ , ਜਿਨ੍ਹਾਂ ਨੂੰ ਦੇਸ਼ ਦੇ ਲੱਕੜ ਮਾਫੀਆ ਦੇ ਕਾਰਕੁਨਾਂ ਵਜੋਂ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਗਧਿਆਂ ਨੂੰ ਅਦਾਲਤ ਵਿੱਚ ਪੇਸ਼ ਵੀ ਕਰ ਦਿੱਤਾ।ਇੱਕ ਅਜੀਬ ਘਟਨਾ ਵਿਚ ਲੱਕੜ ਦੀ ਤਸਕਰੀ ਦੇ ਇੱਕ ਮਾਮਲੇ ਜੁੜੀ ਹੋਈ ਹੈ।

ਪਾਕਿ ਮੀਡੀਆ ਜੀਓ ਨਿਊਜ਼ ਮੁਤਾਬਕ ਚਿਤਰਾਲ ਦੇ ਦਰੋਸ਼ ਇਲਾਕੇ ਵਿੱ ਲੱਕੜ ਦੀ ਤਸਕਰੀ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਗਧਿਆਂ ਨੂੰ ਪਹਿਲਾਂ ਪੁਲਿਸ ਨੇ ਹਿਰਾਸਤ ਵਿੱਚ ਲਿਆ ਤੇ ਬਾਅਦ ਵਿਚ ਸਹਾਇਕ ਕਮਿਸ਼ਨਰ ਤੌਸੀਫੁੱਲਾ ਦੀ ਅਦਾਲਤ ਵਿਚ ਪੇਸ਼ ਕੀਤਾ। ਲੱਕੜ ਤਸਕਰੀ ਮਾਮਲੇ ਵਿਚ ਸਹਾਇਕ ਕਮਿਸ਼ਨਰ ਨੇ ਇਨ੍ਹਾਂ ਛੇ ਗਧਿਆਂ ਨੂੰ ਸੰਪਤੀ ਵਜੋਂ ਤਲਬ ਕੀਤਾ ਸੀ। ਤਸੱਲੀਬਖਸ਼ ਜਾਂਚ ਤੋਂ ਬਾਅਦ ਗਧੇ ਅਤੇ ਲੱਕੜ ਦੇ ਸਲੀਪਰ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਉਰਦੂ ਨਿਊਜ਼ ਦੀ ਰਿਪੋਰਟ ਮੁਤਾਬਕ ਖੈਬਰ ਪਖਤੂਨਖਵਾ ਦੇ ਚਿਤਰਾਲ ਜ਼ਿਲੇ ‘ਚ ਲੱਕੜ ਦੀ ਤਸਕਰੀ ਦੇ ਮਾਮਲੇ ‘ਚ 6 ਗਧਿਆਂ ਨੂੰ ਪੁਲਸ ਥਾਣੇ ਲੈ ਗਈ। ਜਦੋਂ ਕਿ ਅਪਰਾਧ ਦਾ ਦੋਸ਼ੀ ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਿਆ, ਸਥਾਨਕ ਪ੍ਰਸ਼ਾਸਨ ਗਧਿਆਂ ਨੂੰ ਫੜਨ ਵਿਚ ਕਾਮਯਾਬ ਹੋ ਗਿਆ।

ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਹ ਗਧੇ ਸੁਰੱਖਿਅਤ ਹਨ ਅਤੇ ਇਨ੍ਹਾਂ ਨੂੰ ਕਿਸੇ ਦੇ ਹਵਾਲੇ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਗਧਿਆਂ ਦੀ ਤਸਕਰੀ ਲਈ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਅਦਾਲਤ ਦੀ ਤਸੱਲੀ ਸੀ ਕਿ ਗਧੇ ਸਬੰਧਤ ਅਧਿਕਾਰੀਆਂ ਦੀ ਹਿਰਾਸਤ ਵਿਚ ਸਨ।
ਦਿਲਚਸਪ ਗੱਲ ਇਹ ਹੈ ਕਿ ਇਹ ਗਧੇ ਬੇਹੱਦ ਹੁਸ਼ਿਆਰ ਸਨ, ਕਿਉਂਕਿ ਉਹ ਆਪਣੇ ਦਮ ‘ਤੇ ਲੱਕੜ ਦੀ ਸਹੀ ਥਾਂ ਉਤੇ ਤਸਕਰੀ ਕਰਦੇ ਸਨ। ਸਮਗਲਰ ਗਧਿਆਂ ਤੇ ਮਾਲ ਬੰਨ ਦਿੰਦੇ ਸਨ ਕਿ ਉਹ ਸਿਧੇ ਆਪਣੇ ਟਿਕਾਣੇ ਤੇ ਪੁੱਜਦੇ ਸਨ। ਇਹ ਘਟਨਾ ਮੰਗਲਵਾਰ ਰਾਤ ਦੀ ਹੈ, ਜਦੋਂ ਸਹਾਇਕ ਕਮਿਸ਼ਨਰ ਦੇ ਕਹਿਣ ‘ਤੇ ਜੰਗਲਾਤ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤਸਕਰਾਂ ਨੂੰ ਫੜਨ ਲਈ ਦਾਰੋਸ਼ ਗੋਲ ਵਿਖੇ ਪਹੁੰਚੇ ਸੀ।