ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਅੱਜ ਪ੍ਰਧਾਨ ਦਾ ਅਹੁਦਾ ਸੰਭਾਲਿਆ – ਪੜ੍ਹੋ ਅਹੁਦਾ ਛੱਡਦਿਆਂ ਕੀ ਕਿਹਾ ਸੋਨੀਆ ਗਾਂਧੀ ਨੇ
ਨਿਊਜ਼ ਪੰਜਾਬ
ਨਵੀ ਦਿੱਲੀ , 26 ਅਕਤੂਬਰ – ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਅੱਜ ਕਾਂਗਰਸ ਹੈੱਡਕੁਆਰਟਰ ਪਹੁੰਚ ਕੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ।
ਸੋਨੀਆ ਗਾਂਧੀ ਨੇ ਅੱਜ ਰਸਮੀ ਤੌਰ ‘ਤੇ ਮਲਿਕਾਅਰਜੁਨ ਖੜਗੇ ਨੂੰ ਕਾਂਗਰਸ ਪ੍ਰਧਾਨ ਦਾ ਕਾਰਜਭਾਰ ਸੰਭਾਲਿਆ । ਇਸ ਦੌਰਾਨ ਕਰਵਾਏ ਗਏ ਸਮਾਗਮ ਵਿੱਚ ਸੋਨੀਆ ਗਾਂਧੀ ਨੇ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਟਵੀਟ ਕਰਦਿਆਂ ਕਿਹਾ, ਇਹ ਵੱਡੀ ਗੱਲ ਹੈ ਕਿ ਪਾਰਟੀ ਨੇ ਇੱਕ ਕਮਜ਼ੋਰ ਪਰਿਵਾਰ ਤੋਂ ਆਉਣ ਵਾਲਾ ਆਗੂ ਚੁਣਿਆ ਹੈ। ਉਹ ਆਪਣੀ ਮਿਹਨਤ ਅਤੇ ਲਗਨ ਨਾਲ ਇੱਥੇ ਤੱਕ ਪਹੁੰਚਿਆ ਹੈ।ਸੋਨੀਆ ਗਾਂਧੀ ਨੇ ਕਿਹਾ ਕਾਂਗਰਸ ਸਾਹਮਣੇ ਵੱਡੀਆਂ ਮੁਸ਼ਕਲਾਂ ਆਈਆਂ ਹਨ, ਪਰ ਕਾਂਗਰਸ ਨੇ ਕਦੇ ਹਾਰ ਨਹੀਂ ਮੰਨੀ।ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਉਨ੍ਹਾਂ ਦੀ ਅਗਵਾਈ ‘ਚ ਕਾਂਗਰਸ ਪਹਿਲਾਂ ਨਾਲੋਂ ਜ਼ਿਆਦਾ ਮੌਜੂਦ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣਾ ਨਵਾਂ ਪ੍ਰਧਾਨ ਲੋਕਤੰਤਰੀ ਢੰਗ ਨਾਲ ਚੁਣਿਆ ਹੈ। ਮੈਨੂੰ ਯਕੀਨ ਹੈ ਕਿ ਇਸ ਤਰ੍ਹਾਂ ਕਾਂਗਰਸ ਦੇ ਸਾਰੇ ਆਗੂ ਅਜਿਹੀ ਤਾਕਤ ਬਣ ਜਾਣਗੇ ਜੋ ਦੇਸ਼ ਦੀਆਂ ਸਮੱਸਿਆਵਾਂ ਦਾ ਸਫ਼ਲਤਾਪੂਰਵਕ ਸਾਹਮਣਾ ਕਰ ਸਕਣਗੇ