ਭਾਰਤੀ ਰੇਲਵੇ ਨੇ ਅੱਜ ਵੱਖ-ਵੱਖ ਕਾਰਨਾਂ ਕਰਕੇ 100 ਤੋਂ ਵੱਧ ਟਰੇਨਾਂ ਨੂੰ ਕੀਤਾ ਰੱਦ – ਪੰਜਾਬ ਸਮੇਤ ਵੱਖ-ਵੱਖ ਰਾਜਾਂ ਦੀਆਂ ਯਾਤਰੀ ਟਰੇਨਾਂ ਅਤੇ ਵਿਸ਼ੇਸ਼ ਟਰੇਨਾਂ ਦਾ ਸਮਾਂ ਬਦਲਿਆ

ਨਿਊਜ਼ ਪੰਜਾਬ
ਭਾਰਤੀ ਰੇਲਵੇ ਨੇ ਅੱਜ ਵੱਖ-ਵੱਖ ਕਾਰਨਾਂ ਕਰਕੇ 100 ਤੋਂ ਵੱਧ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਤਿਉਹਾਰਾਂ ਦੇ ਸੀਜ਼ਨ ਦੇ ਕਾਰਨ ਰੇਲਗੱਡੀਆਂ ਵਿੱਚ ਪਹਿਲਾਂ ਹੀ ਬਹੁਤ ਭੀੜ ਹੈ, ਇਸ ਲਈ ਜੇਕਰ ਤੁਸੀਂ ਅੱਜ ਰੇਲਗੱਡੀ ਵਿੱਚ ਸਫ਼ਰ ਕਰਨ ਜਾ ਰਹੇ ਹੋ, ਤਾਂ ਪਹਿਲਾਂ ਰੱਦ ਕੀਤੀਆਂ ਰੇਲ ਗੱਡੀਆਂ ਦੀ ਸੂਚੀ ਜ਼ਰੂਰ ਦੇਖੋ, ਤਾਂ ਜੋ ਤੁਸੀਂ ਪਰੇਸ਼ਾਨੀ ਤੋਂ ਬਚ ਸਕੋ।ਰੇਲਵੇ ਰੋਜ਼ਾਨਾ ਰੱਦ ਕੀਤੀਆਂ, ਡਾਇਵਰਟ ਕੀਤੀਆਂ ਅਤੇ ਮੁੜ ਸਮਾਂਬੱਧ ਰੇਲਗੱਡੀਆਂ ਦੀ ਸੂਚੀ ਜਾਰੀ ਕਰਦਾ ਹੈ। 26 ਅਕਤੂਬਰ ਨੂੰ ਵੀ ਇਸ ਨੇ 100 ਤੋਂ ਵੱਧ ਟਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਨੇ ਬੁੱਧਵਾਰ ਲਈ  86 ਟਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ 20 ਟਰੇਨਾਂ ਨੂੰ ਅੰਸ਼ਕ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ।

ਰੱਦ ਕੀਤੀਆਂ ਟਰੇਨਾਂ ਬਾਰੇ ਵਿਸਤ੍ਰਿਤ ਜਾਣਕਾਰੀ ਭਾਰਤੀ ਰੇਲਵੇ ਦੀ ਵੈੱਬਸਾਈਟ enquiry.indianrail.gov.in ‘ਤੇ ਲਈ ਜਾ ਸਕਦੀ ਹੈ। ਵੈੱਬਸਾਈਟ ‘ਤੇ ਜਾਰੀ ਸੂਚੀ ਅਨੁਸਾਰ ਅੱਜ ਸਵੇਰੇ 7 ਵਜੇ ਤੱਕ 8 ਟਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ ਅਤੇ 33 ਟਰੇਨਾਂ ਦਾ ਸਮਾਂ ਬਦਲਿਆ ਗਿਆ ਹੈ।

ਜਿਨ੍ਹਾਂ ਟਰੇਨਾਂ ਦਾ ਸਮਾਂ ਬਦਲਿਆ ਗਿਆ ਹੈ, ਉਨ੍ਹਾਂ ‘ਚ ਯੂਪੀ, ਪੰਜਾਬ ਸਮੇਤ ਵੱਖ-ਵੱਖ ਰਾਜਾਂ ਦੀਆਂ ਯਾਤਰੀ ਟਰੇਨਾਂ ਅਤੇ ਵਿਸ਼ੇਸ਼ ਟਰੇਨਾਂ ਸ਼ਾਮਲ ਹਨ। ਇਹ ਜਾਣਕਾਰੀ ਰੇਲਵੇ ਹੈਲਪਲਾਈਨ ਫੋਨ ਨੰਬਰ 139 ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।