ਪੰਥ ਰਤਨ ਭਾਈ ਜਸਬੀਰ ਸਿੰਘ ਖਾਲਸਾ ਦੀ ਯਾਦ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਆਯੋਜਿਤ

ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ “ਚ ਭਾਈ ਸਾਹਿਬ ਦਾ ਵੱਡਮੁੱਲਾ ਯੋਗਦਾਨ- ਗਿਆਨੀ ਸਾਹਿਬ ਸਿੰਘ

ਲੁਧਿਆਣਾ,14 ਅਕਤੂਬਰ( ਆਰ ਐੱਸ ਖ਼ਾਲਸਾ ) ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਗੁਰੂ ਸਾਹਿਬਾਨ ਤੇ ਭਗਤਾਂ ਦੀ ਬਾਣੀ ਜਿੱਥੇ ਸਾਨੂੰ ਅਧਿਆਤਮਕ ਤੇ ਰੂਹਾਨੀਅਤ ਦਾ ਸਕੂਨ ਪ੍ਰਦਾਨ ਕਰਦੀ ਹੈ ,ਉੱਥੇ ਨਾਲ ਹੀ ਅਕਾਲ ਪੁਰਖ ਦੀ ਬੰਦਗੀ ਕਰਨ ਅਤੇ ਸਮੁੱਚੀ ਲੋਕਾਈ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਵੀ ਦਿੰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਵਾਲਿਆਂ ਨੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਦੀ ਯਾਦ ਵਿੱਚ ਪੰਥ ਰਤਨ ਭਾਈ ਜਸਬੀਰ ਸਿੰਘ ਖਾਲਸਾ (ਖੰਨੇ ਵਾਲੇ ) ਚੈਰੀਟੇਬਲ ਟਰੱਸਟ ਵੱਲੋ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤੇ ਗਏ ਸਲਾਨਾ ਗੁਰਮਤਿ ਸਮਾਗਮ ਅੰਦਰ ਇੱਕਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।ਉਨ੍ਹਾਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਕਿਹਾ ਕਿ ਸੇਵਾ ਤੇ ਸਿਮਰਨ ਦੇ ਸਿਧਾਂਤ ਉਪਰ ਪਹਿਰਾ ਦੇਣ ਵਾਲੇ ਪੰਥ ਰਤਨ ਭਾਈ ਜਸਬੀਰ ਸਿੰਘ ਖਾਲਸਾ ਜੀ ਵੱਲੋ ਆਰੰਭ ਕੀਤੀ ਗਈ ਧਰਮ ਪ੍ਰਚਾਰ ਦੀ ਲਹਿਰ ਨੂੰ ਨਿਰੰਤਰ ਜਾਰੀ ਰੱਖਣ ਅਤੇ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਗੁਰਮਤਿ ਦੇ ਸਿਧਾਂਤਾਂ ਖਾਸ ਕਰਕੇ ਗੁਰਬਾਣੀ ਕੀਰਤਨ ਦੀ ਸ਼ੈਲੀ ਨਾਲ ਜੋੜਨ ਦਾ ਜੋ ਉਪਰਾਲਾ ਉਕਤ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ।ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ। ਸਮਾਗਮ ਦੌਰਾ ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਪ੍ਰਸਿੱਧ ਬੁਲਾਰੇ ਸ.ਤੇਜਿੰਦਰਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਭਾਈ ਜਸਬੀਰ ਸਿੰਘ ਖਾਲਸਾ ਨੂੰ ਕੌਮ ਦਾ ਦਰਵੇਸ਼ ਪ੍ਰਚਾਰਕ ਦੱਸਦਿਆਂ ਕਿਹਾ ਕਿ ਉਨ੍ਹਾਂ ਵੱਲੋ ਸਿੱਖੀ ਦੀ ਫੁਲਵਾੜੀ ਨੂੰ ਹੋਰ ਪ੍ਰਫੁੱਲਤ ਕਰਨ ਹਿੱਤ ਨਿਸ਼ਕਾਮ ਤੌਰ ਤੇ ਚਲਾਈ ਗਈ ਧਰਮ ਪ੍ਰਚਾਰ ਦੀ ਲਹਿਰ ਸਮੁੱਚੇ ਪੰਥ ਲਈ ਇੱਕ ਚਾਨਣ ਮੁਨਾਰਾ ਸੀ।
ਇਸ ਤੋ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤੇ ਗਏ ਸਲਾਨਾ ਗੁਰਮਤਿ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਂਮ੍ਰਿਤਸਰ ਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦੇ ਸ਼ਬਦੀ ਜੱਥਿਆਂ ਨੇ ਵਿਸ਼ੇਸ਼ ਤੌਰ ਤੇ ਆਪਣੀਆਂ ਹਾਜਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਟਰੱਸਟ ਦੇ ਪ੍ਰਮੁੱਖ ਅਹੁਦੇਦਾਰਾਂ ਸ.ਹਰਪਾਲ ਸਿੰਘ ਖਾਲਸਾ (ਖਾਲਸਾ ਫਰਨੀਚਰ ਵਾਲੇ ) ਸ.ਜਗਮੋਹਨ ਸਿੰਘ ਸ.ਜਤਿੰਦਰ ਮੋਹਨ ਸਿੰਘ, ਡਾ.ਪਰਮਜੀਤ ਸਿੰਘ, ਡਾ.ਨਾਗਪਾਲ ਬਠਿੰਡਾ, ਜਗਜੀਤ ਸਿੰਘ, ਬਲਬੀਰ ਸਿੰਘਕਨੇਡਾ,ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ.ਇੰਦਰਜੀਤ ਸਿੰਘ ਮੱਕੜ ਨੇ ਸਾਂਝੇ ਤੌਰ ਤੇ ਸਮੂਹ ਕੀਰਤਨੀ ਜੱਥਿਆਂ ਦੇ ਮੈਬਰਾਂ ਨੂੰ ਸਿਰਪਾਉ ਭੇਟ ਕੀਤੇ। ਇਸ ਸਮੇਂ ਗੁਰਮਤਿ ਸਮਾਗਮ ਅੰਦਰ ਐਚ.ਐਸ ਸੂਰੀ,ਇੰਦਰਜੀਤ ਸਿੰਘ ਸੁਖੀਜਾ,ਸ.ਮਹਿੰਦਰ ਸਿੰਘ ਡੰਗ, ਸ.ਜਗਜੀਤ ਸਿੰਘ ਆਹੂਜਾ, ਅੱਤਰ ਸਿੰਘ ਮੱਕੜ, ਸ.ਰਜਿੰਦਰ ਸਿੰਘ ਡੰਗ ,ਬਲਜੀਤ ਸਿੰਘ ਬਾਵਾ ,ਸ. ਰਜਿੰਦਰਪਾਲ ਸਿੰਘ ਡੰਗ ,ਸ.ਭੁਪਿੰਦਰ ਸਿੰਘ ਮਨੀ ਜਿਊਲਰਜ਼,ਸ.ਕਰਨੈਲ ਸਿੰਘ ਬੇਦੀ,ਸ.ਪ੍ਰਿਤਪਾਲਸਿੰਘ,ਸ.ਰਣਜੀਤ ਸਿੰਘ ਖਾਲਸਾ,ਸ.ਕੁਲਵਿੰਦਰ ਸਿੰਘ ਬੈਨੀਪਾਲ, ਸ.ਜਤਿੰਦਰਪਾਲ ਸਿੰਘ ਗਲਹੋਤਰਾ, ਇੰਦਰਬੀਰ ਸਿੰਘ ਬੱਤਰਾ, ਸ.ਗੁਰਦੀਪ ਸਿੰਘ ਡੀਮਾਰਟੇ,ਪਰਮਜੀਤ ਸਿੰਘ ਸੇਠੀ,ਹਰਪਾਲਸਿੰਘ ਟੀਟੂ,ਸ.ਨਵਜੋਤ ਸਿੰਘ, ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਪ੍ਰਧਾਨ ਗੁਰਦਵਾਰਾ ਸਿੰਘ ਸਭਾ ਦੁਗਰੀ ਵੀ ਹਾਜਰ ਸਨ।