“ਮੇਰੇ ਜਿਉਂਦੇ ਜੀਅ ਇਹ ਘਟਨਾ ਕਿਤੇ ਨਾ ਲਿਖੀਂ”…ਪੜ੍ਹੋ – ਭਾਈ ਨਿਰਮਲ ਸਿੰਘ ਬਾਰੇ ‘ਵਿਚਾਰ – ਚਰਚਾ ‘ —— ਸ਼੍ਰੋਮਣੀ ਕਮੇਟੀ ਨਿਭਾਏਗੀ ਅੰਤਿਮ ਰਸਮਾਂ

ਅੰਮ੍ਰਿਤਸਰ, 3 ਅਪ੍ਰੈਲ ( ਨਿਊਜ਼ ਪੰਜਾਬ ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਨਮਿਤ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਦਾ ਅਖੰਡ ਪਾਠ ਸਾਹਿਬ ਇਥੇ ਸਥਿਤ ਗੁਰਦੁਆਰਾ ਬਿਬੇਕਸਰ ਸਾਹਿਬ ਵਿਖੇ ਆਰੰਭ  ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਵਿਸ਼ਵ ਪ੍ਰਸਿੱਧ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਸਬੰਧੀ 9 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਵੇਗਾ, ਜਿਸ ਦੇ ਭੋਗ 11 ਅਪ੍ਰੈਲ ਨੂੰ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਅੰਤਿਮ ਸੰਸਕਾਰ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਅਰਦਾਸ ਲਈ ਮੁੱਖ ਗ੍ਰੰਥੀ ਭਾਈ ਮਲਕੀਤ ਸਿੰਘ ਨੂੰ ਭੇਜਿਆ ਗਿਆ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਦੁਸ਼ਾਲੇ ਤੇ ਸਿਰੋਪਾਓ ਨਾਲ ਵੀ ਭਾਈ ਸਾਹਿਬ ਨੂੰ ਅੰਤਿਮ ਸਮੇਂ ਸਤਿਕਾਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਭਾਈ ਨਿਰਮਲ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਮੌਕੇ ਭਾਈ ਸਾਹਿਬ ਨਾਲ ਸਬੰਧਤ ਬਿਲਕੁਲ ਚੋਣਵੇਂ ਮੈਂਬਰ ਹੀ ਹਾਜ਼ਰ ਰਹਿਣਗੇ।                                                                                                                                                                                                                        ਦੂਜੇ ਪਾਸੇ ਭਾਈ ਨਿਰਮਲ ਸਿੰਘ ਦੇ ਅੰਤਿਮ ਸੰਸਕਾਰ ਰੋਕੇ ਜਾਣ ਕਾਰਨ ਸਬੰਧਿਤ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਆਵਾਜ਼ ਉੱਠ ਰਹੀਂ ਹੈ, ਕੁਝ ਲੋਕਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਿਕ ਕਮੇਟੀ ਤੋਂ ਪਿੰਡ ਵੇਰਕਾ ਵਿਰੁੱਧ ਪੰਥਕ ਕਾਰਵਾਈ ਕਰਨ ਦੀ ਮੰਗ ਕੀਤੀ ਹੈ ,ਕੁਝ ਨੇ ਸਰਕਾਰ ਨੂੰ ਕਿਹਾ ਕਿ ਉਹ ਵਿਰੋਧ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰੇ |                                                                                                                  ‘ਨਿਊਜ਼ ਪੰਜਾਬ ‘ ਨੂੰ ਵੱਖ-ਵੱਖ ਸੱਜਣਾ ਵਲੋਂ ਭਾਈ ਸਾਹਿਬ ਦੇ ਜੀਵਨ ਬਾਰੇ ਯਾਦਾਂ ਭੇਜ ਰਹੇ ਹਨ | ਪੁਰਾਣੇ ਪੱਤਰਕਾਰ ਸ੍ਰ. ਪ੍ਰਿਤਪਾਲ ਸਿੰਘ ਪਾਲੀ ਨੇ ਸਾਨੂੰ ਸ੍ਰ.ਜਗਦੀਪ ਸਿੰਘ ਫਰੀਦਕੋਟ ਦੀਆਂ ਭਾਈ ਸਾਹਿਬ ਬਾਰੇ ਯਾਦਾਂ ਭੇਜੀਆਂ ਹਨ ਜੋ ਅੱਸੀ ਹੂ-ਬ-ਹੂ ਤੁਹਾਡੀ ਜਾਣਕਾਰੀ ਲਈ ਛਾਪ ਰਹੇ ਹਾਂ|                                                                                                                                                                                                                   ਇਕ ਨਿੱਕਾ ਜਿਹਾ ਪਾਲੀ ਸਤਲੁਜ ਦਰਿਆ ਦੇ ਕੰਢੇ ਮੰਡ ਇਲਾਕੇ ਵਿਚ ਮੱਝਾਂ ਚਾਰ ਰਿਹਾ ਹੈ ਤੇ ਇਕ ਰੁੱਖ ਨਾਲ ਢੋਅ ਲਾਈ ਬੈਠਾ ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਵਿਚ ਹੀਰ ਗਾ ਰਿਹਾ ਹੈ। ਕੁਝ ਰਾਹਗੀਰ ਲੰਘ ਰਹੇ ਹਨ ਤੇ ਛੋਟੇ ਜਹੇ ਪਾਲੀ ਦੀ ਆਵਾਜ਼ ਉਹਨਾਂ ਨੂੰ ਅੱਗੇ ਲੰਘਣ ਹੀ ਨਹੀਂ ਦਿੰਦੀ। ਜਦ ਬਾਲ ਗਾਉਂਦਾ ਗਾਉਂਦਾ ਚੁੱਪ ਕਰਦਾ ਹੈ ਤਾਂ ਇਕ ਰਾਹਗੀਰ ਦੇ ਮੂੰਹੋਂ “ਵਾਹ” ਨਿਕਲਦਾ ਹੈ।
“ਤੇਰੀਆਂ ਮੱਝਾਂ ਕਿਧਰੇ ਦੂਰ ਨਿਕਲ ਜਾਣਗੀਆਂ ਸ਼ੇਰਾ, ਉਹਨਾਂ ਨੂੰ ਏਧਰ ਹੱਕ ਲਿਆ?”, ਇਕ ਰਾਹਗੀਰ ਬੋਲਿਆ।
“ਇਹ ਵੀ ਹੀਰ ਨੂੰ ਪਿਆਰ ਕਰਦੀਆਂ ਨੇ, ਸੋ ਓਨੀ ਕੁ ਦੂਰ ਜਾਂਦੀਆਂ ਨੇ ਜਿੱਥੋਂ ਤਕ ਆਵਾਜ਼ ਸੁਣਦੀ ਰਹੇ”, ਪਾਲੀ ਹੱਸਦਾ ਹੋਇਆ ਬੋਲਿਆ।
“ਕੁਝ ਹੋਰ ਵੀ ਸੁਣਾ ਸ਼ੇਰਾ”, ਰਾਹਗੀਰਾਂ ਦਾ ਓਥੋਂ ਜਾਣ ਦਾ ਚਿੱਤ ਨਹੀਂ ਕਰ ਰਿਹਾ ਸੀ।
ਮੁੰਡੇ ਨੇ ਸੱਸੀ ਦੇ ਕੁਝ ਬੈਂਤ ਸੁਣਾਏ।
ਇਸੇ ਤਰ੍ਹਾਂ ਸੱਥ ਵਿਚ ਬੈਠੇ ਬਾਬੇ ਇਸ ਬਾਲ ਨੂੰ ਬਿਠਾ ਕੇ ਹੀਰ, ਸੋਹਣੀ, ਸੱਸੀ ਸੁਣਦੇ ਰਹਿੰਦੇ। ਕਿਸੇ ਬਜ਼ੁਰਗ ਨੇ ਇਕ ਦਿਨ ਕਿਹਾ, “ਪੁੱਤਰਾ ਜੇ ਤੂੰ ਰਾਗ ਵਿੱਦਿਆ ਕਿਸੇ ਉਸਤਾਦ ਕੋਲੋਂ ਸਿਖ ਲਵੇਂ ਤਾਂ ਸੋਨੇ ‘ਤੇ ਸੁਹਾਗਾ ਹੋ ਜਾਊ”
ਉਸ ਬਾਲ ਨੇ ਕਿਸੇ ਦੇ ਰਾਹੀਂ ਸ਼ਹੀਦ ਸਿਖ ਮਿਸ਼ਨਰੀ ਕਾਲਜ ਦਾਖਲੇ ਲਈ ਪੱਤਰ ਭੇਜ ਦਿੱਤਾ। ਇੰਟਰਵਿਊ ਲਈ ਸੱਦਾ ਪੱਤਰ ਆ ਗਿਆ। ਪਰ ਅੰਮ੍ਰਿਤਸਰ ਜਾਣ ਦਾ ਕਿਰਾਇਆ ਕੋਲ ਨਹੀਂ ਸੀ।
ਮਾਂ ਨੇ ਆਪਣੀ ਮੁੰਦਰੀ ਬਾਲ ਨੂੰ ਦਿੰਦਿਆਂ ਕਿਹਾ, “ਪੁੱਤਰ ਦਾਖਲੇ ਲਈ ਖਰਚਾ, ਕੱਪੜੇ ਤੇ ਆਉਣ ਜਾਣ ਦਾ ਪ੍ਰਬੰਧ ਤਾਂ ਹੋ ਹੀ ਜਾਊ?”
ਇੰਟਰਵਿਊ ਲੈਣ ਵਾਲਿਆਂ ਵਿਚ ਜਥੇਦਾਰ ਟੌਹੜਾ, ਪ੍ਰਿ. ਹਰਿਭਜਨ ਸਿੰਘ, ਪ੍ਰੋ. ਅਵਤਾਰ ਸਿੰਘ ਨਾਜ਼ ਬੈਠੇ ਸਨ। ਉਹਨਾਂ ਕਿਹਾ, “ਬੇਟਾ ਕੋਈ ਸ਼ਬਦ ਸੁਣਾ”
ਪਾਲੀ ਬਾਲ ਨੇ ਉੱਚੀ ਹੇਕ ਵਿਚ ਗਾਉਣਾ ਸ਼ੁਰੂ ਕੀਤਾ, “ਕਲਗੀਧਰ ਪੰਥ ਪਿਆਰੇ ਦਾ ਇਕ ਹੁਕਮ ਵਜਾ ਕੇ ਤੁਰ ਚੱਲਿਆ,
ਚਮਕੌਰ ਗੜੀ ਦੀਆਂ ਕੰਧਾ ਨੂੰ ਸੋਚਾਂ ਵਿਚ ਪਾ ਕੇ ਤੁਰ ਚੱਲਿਆ”
“ਕੋਈ ਸ਼ਬਦ ਨਹੀਂ ਆਉਂਦਾ?”, ਜਥੇਦਾਰ ਟੌਹੜਾ ਬੋਲੇ।
“ਚੰਨ ਮਾਤਾ ਗੁਜ਼ਰੀ ਦਾ ਸੁੱਤਾ ਕੰਡਿਆਂ ਦੀ ਸੇਜ਼ ਵਿਛਾਈ,
ਸੀਨੇ ਨਾਲ ਤੇਗ ਲਾ ਲਈ ਜਦ ਯਾਦ ਪੁੱਤਰਾਂ ਦੀ ਆਈ”, ਬਾਲ ਨੇ ਇਕ ਹੋਰ ਗੀਤ ਗਾਇਆ। ਉਸ ਲਈ ਤਾਂ ਇਹ ਧਾਰਮਿਕ ਗੀਤ ਸ਼ਬਦ ਹੀ ਸਨ।
ਪਰ ਫਿਰ ਵੀ ਇੰਟਰਵਿਊ ਵਾਲੇ ਗੁਣੀ ਬੰਦਿਆਂ ਨੇ ਇਸ ਭੋਲੇ ਬਾਲ ਦਾ ਗੁਣ ਪਛਾਣਿਆਂ ਤੇ ਦਾਖਲਾ ਦੇ ਦਿੱਤਾ।

ਤੇ ਉਸੇ ਪਾਲੀ ਬਾਲ ਦੀ ਗਾਈ ਹੋਈ ਸਿਰਫ ‘ਆਸਾ ਕੀ ਵਾਰ’ ਦੀ ਟੇਪ ਦੀਆਂ ਹੀ ਸੰਨ 2012 ਤਕ ਕੁਲ 60 ਲੱਖ ਕਾਪੀਆਂ ਵਿਕ ਚੁੱਕੀਆਂ ਸਨ।
ਸਤਲੁਜ ਦੇ ਕੰਢੇ ਮੱਝਾਂ ਚਾਰਦੇ ਫਿਰਦੇ ਇਸੇ ਪਾਲੀ ਬਾਲ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਪਦਮ ਸ੍ਰੀ ਨਾਲ ਨਿਵਾਜ਼ਿਆ ਤੇ ਦੁਨੀਆਂ ਨੇ ਭਾਈ ਨਿਰਮਲ ਸਿੰਘ ਖਾਲਸਾ ਕਰਕੇ ਜਾਣਿਆਂ। ਪਰ ਉਹਨਾਂ ਦੇ ਆਪਣੇ ਬੋਲ ਸਨ, “ਗੁਰੂ ਰਾਮਦਾਸ ਦੇ ਘਰ ਕੀਰਤਨ ਕਰਨ ਤੋਂ ਵੱਡਾ ਸਨਮਾਨ ਕਿਸੇ ਲਈ ਹੋਰ ਕੋਈ ਨਹੀਂ ਹੋ ਸਕਦਾ”।
———————— ਜਗਦੀਪ ਸਿੰਘ ਫਰੀਦਕੋਟ

2 .   ਉਹਨੀਂ ਦਿਨੀਂ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਰਹਿੰਦੇ ਹੁੰਦੇ ਸਾਂ। ਕਰਮ ਏਨੇ ਚੰਗੇ ਕਿ ਦਰਬਾਰ ਸਾਹਿਬ ਦੇ ਦਰਸਨ ਦੀਦਾਰ ਲਗਭਗ ਹਰ ਰੋਜ਼ ਹੋ ਜਾਂਦੇ। ਇਕ ਦੁਪਿਹਰ ਮੈਂ ਤੇ ਮੇਰਾ ਪਰਮ ਮਿੱਤਰ (ਸ਼ਾਇਦ ਉਸਨੂੰ ਵੀ ਇਹ ਘਟਨਾ ਇੰਨ ਬਿੰਨ ਯਾਦ ਹੋਵੇ) ਘੰਟਾ ਘਰ ਵਾਲੇ ਦਰਵਾਜ਼ੇ ਤੋਂ ਅੰਦਰ ਦਾਖਲ ਹੋ ਰਹੇ ਸਾਂ। ਭਾਈ ਨਿਰਮਲ ਸਿੰਘ ਕੀਰਤ ਕਰ ਰਹੇ ਹਨ। ਉਹਨਾਂ ਸੇਵਾ ਆਰੰਭ ਹੀ ਕੀਤੀ ਸੀ ਤੇ ਮੰਗਲ ਗਾ ਰਹੇ ਸਨ।
ਮੈਂ ਮਿੱਤਰ ਨੂੰ ਕਿਹਾ, “ਤੈਨੂੰ ਪਤੈ, ਕਹਿੰਦੇ ਨੇ ਤਾਨਸੇਨ ਜਦ ਰਾਗ ਦੀਪਕ ਗਾਉਂਦਾ ਸੀ ਤਾਂ ਦੀਵੇ ਆਪਣੇ ਆਪ ਬਲ ਪੈਂਦੇ ਸਨ। ਜਦ ਮੇਘ ਗਾਉਂਦਾ ਤਾਂ ਮੀਂਹ ਬਰਸਨ ਲੱਗਦਾ ਸੀ। ਪੰਥ ਵਿਚ ਵੀ ਐਸੇ ਕੀਰਤਨੀਏ ਰਹੇ ਹੋਣਗੇ, ਜਿਹਨਾਂ ਦੁਆਰਾ ਗਾਏ ਜਾਂਦੇ ਰਾਗ ਧੁਰ ਦਰਗਾਹੀਂ ਪਹੁੰਚਦੇ ਹੋਣਗੇ। ਜਿਹਨਾਂ ਦੁਆਰਾ ਗਾਈ ਕੀਰਤ ਅਕਾਲ ਪੁਰਖ ਆਪ ਸੁਣਦੇ ਹੋਣਗੇ”।
“ਹੋਏ ਹੋਣਗੇ ਕਿਉਂ? ਹੁਣ ਵੀ ਨੇ ਤੇ ਅੱਗੋਂ ਵੀ ਆਉਣਗੇ”, ਉਹ ਬੋਲਿਆ ਤੇ ਮੈਨੂੰ ਭਾਈ ਸਮੁੰਦ ਸਿੰਘ, ਭਾਈ ਸੁਰਜਨ ਸਿੰਘ, ਭਾਈ ਬਖਸੀਸ਼ ਸਿੰਘ ਹੁਣਾ ਬਾਰੇ ਦੱਸਣ ਲੱਗਾ।
ਸੂਰਜ ਚਮਕ ਰਿਹਾ ਸੀ ਜਦ ਅਸੀਂ ਘੰਟਾ ਘਰ ਦਰਵਾਜ਼ੇ ਤੋਂ ਅੰਦਰ ਦਾਖਲ ਹੋਏ। ਭਾਈ ਸਾਹਿਬ ਨੇ ਸਬਦ ਆਰੰਭ ਕੀਤਾ, “ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥”
ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਤਕ ਜਾਂਦਿਆਂ ਬੱਦਲ ਹੋ ਗਏ।
ਮੇਰਾ ਮਿੱਤਰ ਹੱਸਦਿਆਂ ਬੋਲਿਆ, “ਇੰਝ ਗਾ ਰਹੇ ਨੇ ਭਾਈ ਸਾਹਿਬ, ਜਿਵੇਂ ਇੰਦਰ ਨੂੰ ਹੁਕਮ ਦੇ ਰਹੇ ਹੋਣ”।
ਕਮਾਲ ਓਦੋਂ ਹੋਈ ਕਿ ਜਦ ਤਕ ਅਸੀਂ ਅਕਾਲ ਤਖਤ ਸਾਹਿਬ ਦੇ ਵਿਹੜੇ ਵਿਚ ਪਹੁੰਚੇ ਤਾਂ ਮੁਸਲਾਧਾਰ ਵਰਖਾ ਸ਼ੁਰੂ ਹੋ ਗਈ ਤੇ ਸਾਡੇ ਦੋਹਾਂ ਦੇ ਹੰਝੂ ਮੀਂਹ ਦੀਆਂ ਕਣੀਆਂ ਵਿਚ ਹੀ ਮਿਲ ਗਏ।

ਮੈਂ ਇਕ ਵਾਰ ਭਾਈ ਸਾਹਿਬ ਨੂੰ ਇਹ ਗੱਲ ਦੱਸੀ।
ਉਹ ਬੋਲੇ, “ਮੇਰੇ ਜਿਉਂਦੇ ਜੀਅ ਇਹ ਘਟਨਾ ਕਿਤੇ ਨਾ ਲਿਖੀਂ”…
ਤੇ ਮੈਂ ਨਹੀਂ ਲਿਖੀ। ਪਰ ਅੱਜ ਮੈਂ ਬੈਠਾ ਸੋਚ ਰਿਹਾ ਸਾਂ ਕਿ ਜਿਵੇਂ ਉਹਨਾਂ ਨੂੰ ਪਤਾ ਹੀ ਸੀ ਕਿ ਮੈਂ ਇਸ ਤੋਂ ਪਹਿਲਾਂ ਦੇਹ ਦਾ ਓਹਲਾ ਕਰਾਂਗਾ ਤੇ ਉਹ ਮੈਨੂੰ ਅਸਿੱਧੇ ਢੰਗ ਨਾਲ ਕਹਿ ਰਹੇ ਸਨ, “ਮੇਰੇ ਜਾਣ ਮਗਰੋਂ ਇਹ ਗੱਲ ਸੰਗਤ ਨੂੰ ਜਰੂਰ ਦੱਸੀਂ, ਸੋਹਣੀ ਲੱਗੇਗੀ”।

ਭਰੇ ਮਨ ਨਾਲ ਅਲਵਿਦਾ ਭਾਈ ਸਾਹਿਬ

ਲਿਖਤ : @ਜਗਦੀਪ ਸਿੰਘ ਫਰੀਦਕੋਟ
[10:53 AM, 4/3/2020] Pali Jagbani Press: ਇਕ ਨਿੱਕਾ ਜਿਹਾ ਪਾਲੀ ਸਤਲੁਜ ਦਰਿਆ ਦੇ ਕੰਢੇ ਮੰਡ ਇਲਾਕੇ ਵਿਚ ਮੱਝਾਂ ਚਾਰ ਰਿਹਾ ਹੈ ਤੇ ਇਕ ਰੁੱਖ ਨਾਲ ਢੋਅ ਲਾਈ ਬੈਠਾ ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਵਿਚ ਹੀਰ ਗਾ ਰਿਹਾ ਹੈ। ਕੁਝ ਰਾਹਗੀਰ ਲੰਘ ਰਹੇ ਹਨ ਤੇ ਛੋਟੇ ਜਹੇ ਪਾਲੀ ਦੀ ਆਵਾਜ਼ ਉਹਨਾਂ ਨੂੰ ਅੱਗੇ ਲੰਘਣ ਹੀ ਨਹੀਂ ਦਿੰਦੀ। ਜਦ ਬਾਲ ਗਾਉਂਦਾ ਗਾਉਂਦਾ ਚੁੱਪ ਕਰਦਾ ਹੈ ਤਾਂ ਇਕ ਰਾਹਗੀਰ ਦੇ ਮੂੰਹੋਂ “ਵਾਹ” ਨਿਕਲਦਾ ਹੈ।
“ਤੇਰੀਆਂ ਮੱਝਾਂ ਕਿਧਰੇ ਦੂਰ ਨਿਕਲ ਜਾਣਗੀਆਂ ਸ਼ੇਰਾ, ਉਹਨਾਂ ਨੂੰ ਏਧਰ ਹੱਕ ਲਿਆ?”, ਇਕ ਰਾਹਗੀਰ ਬੋਲਿਆ।
“ਇਹ ਵੀ ਹੀਰ ਨੂੰ ਪਿਆਰ ਕਰਦੀਆਂ ਨੇ, ਸੋ ਓਨੀ ਕੁ ਦੂਰ ਜਾਂਦੀਆਂ ਨੇ ਜਿੱਥੋਂ ਤਕ ਆਵਾਜ਼ ਸੁਣਦੀ ਰਹੇ”, ਪਾਲੀ ਹੱਸਦਾ ਹੋਇਆ ਬੋਲਿਆ।
“ਕੁਝ ਹੋਰ ਵੀ ਸੁਣਾ ਸ਼ੇਰਾ”, ਰਾਹਗੀਰਾਂ ਦਾ ਓਥੋਂ ਜਾਣ ਦਾ ਚਿੱਤ ਨਹੀਂ ਕਰ ਰਿਹਾ ਸੀ।
ਮੁੰਡੇ ਨੇ ਸੱਸੀ ਦੇ ਕੁਝ ਬੈਂਤ ਸੁਣਾਏ।
ਇਸੇ ਤਰ੍ਹਾਂ ਸੱਥ ਵਿਚ ਬੈਠੇ ਬਾਬੇ ਇਸ ਬਾਲ ਨੂੰ ਬਿਠਾ ਕੇ ਹੀਰ, ਸੋਹਣੀ, ਸੱਸੀ ਸੁਣਦੇ ਰਹਿੰਦੇ। ਕਿਸੇ ਬਜ਼ੁਰਗ ਨੇ ਇਕ ਦਿਨ ਕਿਹਾ, “ਪੁੱਤਰਾ ਜੇ ਤੂੰ ਰਾਗ ਵਿੱਦਿਆ ਕਿਸੇ ਉਸਤਾਦ ਕੋਲੋਂ ਸਿਖ ਲਵੇਂ ਤਾਂ ਸੋਨੇ ‘ਤੇ ਸੁਹਾਗਾ ਹੋ ਜਾਊ”
ਉਸ ਬਾਲ ਨੇ ਕਿਸੇ ਦੇ ਰਾਹੀਂ ਸ਼ਹੀਦ ਸਿਖ ਮਿਸ਼ਨਰੀ ਕਾਲਜ ਦਾਖਲੇ ਲਈ ਪੱਤਰ ਭੇਜ ਦਿੱਤਾ। ਇੰਟਰਵਿਊ ਲਈ ਸੱਦਾ ਪੱਤਰ ਆ ਗਿਆ। ਪਰ ਅੰਮ੍ਰਿਤਸਰ ਜਾਣ ਦਾ ਕਿਰਾਇਆ ਕੋਲ ਨਹੀਂ ਸੀ।
ਮਾਂ ਨੇ ਆਪਣੀ ਮੁੰਦਰੀ ਬਾਲ ਨੂੰ ਦਿੰਦਿਆਂ ਕਿਹਾ, “ਪੁੱਤਰ ਦਾਖਲੇ ਲਈ ਖਰਚਾ, ਕੱਪੜੇ ਤੇ ਆਉਣ ਜਾਣ ਦਾ ਪ੍ਰਬੰਧ ਤਾਂ ਹੋ ਹੀ ਜਾਊ?”
ਇੰਟਰਵਿਊ ਲੈਣ ਵਾਲਿਆਂ ਵਿਚ ਜਥੇਦਾਰ ਟੌਹੜਾ, ਪ੍ਰਿ. ਹਰਿਭਜਨ ਸਿੰਘ, ਪ੍ਰੋ. ਅਵਤਾਰ ਸਿੰਘ ਨਾਜ਼ ਬੈਠੇ ਸਨ। ਉਹਨਾਂ ਕਿਹਾ, “ਬੇਟਾ ਕੋਈ ਸ਼ਬਦ ਸੁਣਾ”
ਪਾਲੀ ਬਾਲ ਨੇ ਉੱਚੀ ਹੇਕ ਵਿਚ ਗਾਉਣਾ ਸ਼ੁਰੂ ਕੀਤਾ, “ਕਲਗੀਧਰ ਪੰਥ ਪਿਆਰੇ ਦਾ ਇਕ ਹੁਕਮ ਵਜਾ ਕੇ ਤੁਰ ਚੱਲਿਆ,
ਚਮਕੌਰ ਗੜੀ ਦੀਆਂ ਕੰਧਾ ਨੂੰ ਸੋਚਾਂ ਵਿਚ ਪਾ ਕੇ ਤੁਰ ਚੱਲਿਆ”
“ਕੋਈ ਸ਼ਬਦ ਨਹੀਂ ਆਉਂਦਾ?”, ਜਥੇਦਾਰ ਟੌਹੜਾ ਬੋਲੇ।
“ਚੰਨ ਮਾਤਾ ਗੁਜ਼ਰੀ ਦਾ ਸੁੱਤਾ ਕੰਡਿਆਂ ਦੀ ਸੇਜ਼ ਵਿਛਾਈ,
ਸੀਨੇ ਨਾਲ ਤੇਗ ਲਾ ਲਈ ਜਦ ਯਾਦ ਪੁੱਤਰਾਂ ਦੀ ਆਈ”, ਬਾਲ ਨੇ ਇਕ ਹੋਰ ਗੀਤ ਗਾਇਆ। ਉਸ ਲਈ ਤਾਂ ਇਹ ਧਾਰਮਿਕ ਗੀਤ ਸ਼ਬਦ ਹੀ ਸਨ।
ਪਰ ਫਿਰ ਵੀ ਇੰਟਰਵਿਊ ਵਾਲੇ ਗੁਣੀ ਬੰਦਿਆਂ ਨੇ ਇਸ ਭੋਲੇ ਬਾਲ ਦਾ ਗੁਣ ਪਛਾਣਿਆਂ ਤੇ ਦਾਖਲਾ ਦੇ ਦਿੱਤਾ।

ਤੇ ਉਸੇ ਪਾਲੀ ਬਾਲ ਦੀ ਗਾਈ ਹੋਈ ਸਿਰਫ ‘ਆਸਾ ਕੀ ਵਾਰ’ ਦੀ ਟੇਪ ਦੀਆਂ ਹੀ ਸੰਨ 2012 ਤਕ ਕੁਲ 60 ਲੱਖ ਕਾਪੀਆਂ ਵਿਕ ਚੁੱਕੀਆਂ ਸਨ।
ਸਤਲੁਜ ਦੇ ਕੰਢੇ ਮੱਝਾਂ ਚਾਰਦੇ ਫਿਰਦੇ ਇਸੇ ਪਾਲੀ ਬਾਲ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਪਦਮ ਸ੍ਰੀ ਨਾਲ ਨਿਵਾਜ਼ਿਆ ਤੇ ਦੁਨੀਆਂ ਨੇ ਭਾਈ ਨਿਰਮਲ ਸਿੰਘ ਖਾਲਸਾ ਕਰਕੇ ਜਾਣਿਆਂ। ਪਰ ਉਹਨਾਂ ਦੇ ਆਪਣੇ ਬੋਲ ਸਨ, “ਗੁਰੂ ਰਾਮਦਾਸ ਦੇ ਘਰ ਕੀਰਤਨ ਕਰਨ ਤੋਂ ਵੱਡਾ ਸਨਮਾਨ ਕਿਸੇ ਲਈ ਹੋਰ ਕੋਈ ਨਹੀਂ ਹੋ ਸਕਦਾ”।
ਜਗਦੀਪ ਸਿੰਘ ਫਰੀਦਕੋਟ