ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਮਹਾਂਮਾਰੀ ਖਤਮ ਕਰਨ ਲਈ ਦਿੱਤਾ ‘ ਰਾਮਬਾਣ ‘ – ਪੜ੍ਹੋ ਪ੍ਰੋਗਰਾਮ ਦਾ ਵੇਰਵਾ
ਨਵੀ ਦਿੱਲੀ , 3 ਮਾਰਚ ( ਨਿਊਜ਼ ਪੰਜਾਬ ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਨਾਲ ਲੜਣ ਲਈ ਦ੍ਰਿੜ ਸੰਕਲਪ ਕਰਨ ਦੀ ਅਪੀਲ ਕਰਦਿਆਂ 5 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ਲਈ ਦੇਸ਼ ਦੇ 130 ਕਰੋੜ ਲੋਕ ਪ੍ਰਕਾਸ਼ ਕਰ ਕੇ ਆਪਣੀ ਮਹਾਂ-ਸ਼ਕਤੀ ਦਾ ਪ੍ਰਗਟਾਵਾ ਕਰਨਗੇ | ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਸੰਬੋਧਿਨ ਕਰਦਿਆਂ ਕਿਹਾ ਕਿ ਤੁਸੀਂ 9 ਮਿੰਟ ਲਈ ਘਰ ਦੇ ਦਰਵਾਜ਼ੇ ਬੰਦ ਕਰਕੇ ਲਾਈਟਾਂ ਬੰਦ ਕਰਨ ਤੋਂ ਬਾਅਦ ਦੀਵੇ , ਮੋਮਬਤੀਆਂ , ਟਾਰਚ ,ਮੋਬਾਈਲ ਦੀਆਂ ਫਲੈਸ਼ ਲਾਈਟਾਂ ਜਗਾਓ ਜਿਸ ਨਾਲ ਪ੍ਰਕਾਸ਼ ਦੀ ਮਹਾਂਸ਼ਕਤੀ ਦਾ ਅਹਿਸਾਸ ਹੋਵੇਗਾ | ਉਨ੍ਹਾਂ ਦੇਸ਼ ਵਾਸੀਆਂ ਨੂੰ ਕਿਹਾ ਕਿ ਉਸ ਪ੍ਰਕਾਸ਼ ਸ਼ਕਤੀ ਦੇ ਸਾਹਮਣੇ ਆਪਣੇ ਮਨ ਵਿਚ ਸੰਕਲਪ ਕਰਨ ਕਿ ਦੇਸ਼ ਵਿਚ ਕੋਈ ਵੀ ਇੱਕਲਾ ਨਹੀਂ ਹੈ , ਦੇਸ਼ ਵਾਸੀ ਇਸ ਸੰਕਲਪ ਦੇ ਨਾਲ ਕੋਰੋਨਾ ਦੇ ਹਨੇਰੇ ਨੂੰ ਚਣੋਤੀ ਦੇਣਗੇ | ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇ ਤੁਸੀਂ ਆਪੋ-ਆਪਣੇ ਘਰਾਂ ਵਿੱਚ ਰਹਿ ਕੇ ਉਕਤ ਪ੍ਰਗਟਾਵਾ ਕਰਨਾ ਹੈ , ਕਿਸੇ ਨੇ ਵੀ ਗਲੀਆਂ ,ਮੁਹਲਿਆਂ ਜਾਂ ਰਸਤਿਆਂ ਵਿੱਚ ਨਹੀਂ ਜਾਣਾ | ਉਨ੍ਹਾਂ ਕਿਹਾ ਕਿ ਕੋਰੋਨਾ ਦੀ ਚੇਨ ਤੋੜਣ ਦਾ ਇਹੀ ਰਾਮਬਾਣ ਹੈ |