ਪ੍ਰਧਾਨ ਮੰਤਰੀ ਨੇ ਸ਼੍ਰੀ ਮਹਾਕਾਲ ਲੋਕ ਨੂੰ ਰਾਸ਼ਟਰ ਨੂੰ ਸਮਰਪਿਤ ਕਰਕੇ ਸੱਭਿਆਚਾਰਕ ਜਾਗਰੂਕਤਾ ਅਤੇ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ: ਜਤਿੰਦਰਾ ਮਿੱਤਲ
ਸੱਭਿਆਚਾਰਕ ਚੇਤਨਾ ਦੇ ਕੇਂਦਰਾਂ ਨੂੰ ਸ਼ਾਨਦਾਰ ਰੂਪ ਦੇਣ ਲਈ ਪ੍ਰਧਾਨ ਮੰਤਰੀ ਦੇ ਯਤਨ ਸ਼ਲਾਘਾ ਯੋਗ – ਜਤਿੰਦਰ ਮਿੱਤਲ
ਨਿਊਜ਼ ਪੰਜਾਬ – ਲੁਧਿਆਣਾ, 13 ਅਕਤੂਬਰ – ਭਾਜਪਾ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਭਾਜਪਾ ਕਾਰਜਕਾਰਨੀ ਦੇ ਮੈਂਬਰ ਜਤਿੰਦਰ ਮਿੱਤਲ ਨੇ ਅਯੁੱਧਿਆ ‘ਚ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦੀ ਉਸਾਰੀ ਲਈ ਨੀਂਹ ਪੱਥਰ ਰੱਖਣ ਅਤੇ ਫਿਰ ਵਾਰਾਣਸੀ ‘ਚ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਉਜੈਨ ਵਿੱਚ ਜਿਸ ਤਰ੍ਹਾਂ ਸ਼੍ਰੀ ਮਹਾਕਾਲ ਲੋਕ ਨੂੰ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ, ਉਸ ਤੋਂ ਇਹ ਸਪਸ਼ਟ ਹੋ ਜਾਂਦਾ ਕਿ ਉਹ ਦੇਸ਼ ਵਾਸੀਆਂ ਦੇ ਵਿਸ਼ਵਾਸ ਅਤੇ ਸੱਭਿਆਚਾਰਕ ਚੇਤਨਾ ਦੇ ਕੇਂਦਰਾਂ ਨੂੰ ਸ਼ਾਨਦਾਰ ਰੂਪ ਦੇਣ ਲਈ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ।
ਇਸ ਗੱਲ ਦੀ ਪੁਸ਼ਟੀ ਕੇਦਾਰਨਾਥ ਧਾਮ ਦੇ ਨਵ-ਨਿਰਮਾਣ ਅਤੇ ਗੁਜਰਾਜ ਦੇ ਪਾਵਾਗੜ੍ਹ ਵਿੱਚ ਕਾਲਿਕਾ ਮੰਦਰ ਦੀ ਚੋਟੀ ਦੇ ਪੁਨਰ ਨਿਰਮਾਣ ਅਤੇ ਉੱਥੇ ਝੰਡਾ ਲਹਿਰਾਉਣ ਤੋਂ ਵੀ ਹੁੰਦੀ ਹੈ। ਇਸ ਮੰਦਿਰ ਦੇ ਸਿਖਰ ਨੂੰ ਢਾਹ ਕੇ ਉੱਥੇ ਇੱਕ ਕਬਰ ਬਣਾ ਦਿੱਤੀ ਗਈ ਸੀ, ਜਿਸ ਕਾਰਨ ਇੱਥੇ 5 ਸਦੀਆਂ ਤੋਂ ਵੱਧ ਸਮੇਂ ਤੋਂ ਝੰਡਾ ਨਹੀਂ ਲਹਿਰਾਇਆ ਜਾ ਰਿਹਾ ਸੀ। ਪ੍ਰਧਾਨ ਮੰਤਰੀ ਦੇ ਇਸ ਕਦਮ ਨਾਲ ਜਿੱਥੇ ਧਾਰਮਿਕ ਸੈਰ-ਸਪਾਟਾ ਵਧੇਗਾ, ਉੱਥੇ ਦੇਸ਼ ਵਾਸੀ ਸੱਭਿਆਚਾਰਕ ਤੌਰ ‘ਤੇ ਇਕ-ਦੂਜੇ ਦੇ ਖੇਤਰਾਂ ਅਤੇ ਲੋਕਾਂ ਤੋਂ ਜਾਣੂ ਹੋਣਗੇ।
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਹਿਮਾਚਲ ਪ੍ਰਦੇਸ਼ ਵਿੱਚ ਕੀਤੇ ਪ੍ਰੋਗਰਾਮ ਨਾਲ ਸਬੰਧਿਤ ਖਬਰਾਂ ਪੜ੍ਹਨ ਲਈ ਹੇਠਲੀ ਖਬਰ ਨੂੰ ਖੋਲ੍ਹੋ