ਸਟੇਟ ਬੈਂਕ ਆਫ ਇੰਡੀਆ (SBI) ਨੇ ਪ੍ਰੋਬੇਸ਼ਨਰੀ ਅਫਸਰ (PO) ਦੀਆਂ ਅਸਾਮੀਆਂ ਲਈ ਭਰਤੀ ਲਈ ਮੰਗੀਆਂ ਅਰਜ਼ੀਆਂ ਦੀ ਅੰਤਮ ਤਾਰੀਖ਼ ਵਿੱਚ ਤਿੰਨ ਦਿਨ ਬਾਕੀ – ਪੜ੍ਹੋ ਕਿਵੇਂ ਕੀਤਾ ਜਾ ਸਕਦਾ ਅਪਲਾਈ
https://sbi.co.in/hi/web/careers/current-openings
ਨਿਊਜ਼ ਪੰਜਾਬ
ਸਟੇਟ ਬੈਂਕ ਆਫ ਇੰਡੀਆ (SBI) ਨੇ ਪ੍ਰੋਬੇਸ਼ਨਰੀ ਅਫਸਰ (PO) ਦੀਆਂ ਅਸਾਮੀਆਂ ਲਈ ਭਰਤੀ ਲਈ 12 ਅਕਤੂਬਰ ਤੱਕ ਅਰਜ਼ੀਆਂ ਮੰਗੀਆਂ ਹੋਈਆਂ ਹਨ । ਬੈਂਕਿੰਗ ਸੈਕਟਰ ਵਿੱਚ ਨੌਕਰੀ ਕਰਨ ਦੇ ਚਾਹਵਾਨ ਇਸ ਭਰਤੀ ਲਈ ਜਲਦੀ ਹੀ ਅਪਲਾਈ ਕਰਨ। ਅਸਲ ਵਿੱਚ ਇਸ ਭਰਤੀ ਲਈ ਅਰਜ਼ੀ ਦੀ ਪ੍ਰਕਿਰਿਆ 22 ਸਤੰਬਰ 2022 ਤੋਂ ਸ਼ੁਰੂ ਹੋਈ ਹੈ ਅਤੇ ਇਹ 12 ਅਕਤੂਬਰ ਨੂੰ ਖਤਮ ਹੋਵੇਗੀ। ਐਸਬੀਆਈ ਵਿੱਚ ਪ੍ਰੋਬੇਸ਼ਨਰੀ ਅਫਸਰ ਦੀਆਂ 1600 ਰੈਗੂਲਰ ਅਸਾਮੀਆਂ ਨੂੰ ਭਰਨ ਲਈ ਕਰਵਾਈ ਜਾ ਰਹੀ ਇਸ ਭਰਤੀ ਵਿੱਚ ਉਮੀਦਵਾਰਾਂ ਦੀ ਚੋਣ ਤਿੰਨ-ਪੜਾਵੀ ਪ੍ਰੀਖਿਆਵਾਂ ਤੋਂ ਬਾਅਦ ਕੀਤੀ ਜਾਵੇਗੀ। ਇਸ ਭਰਤੀ ਵਿੱਚ ਚੁਣੇ ਜਾਣ ਲਈ, ਉਮੀਦਵਾਰਾਂ ਨੂੰ ਪਹਿਲਾਂ ਮੁਢਲੀ ਪ੍ਰੀਖਿਆ, ਫਿਰ ਮੇਨਜ਼ ਅਤੇ ਆਖਰੀ ਪੜਾਅ ਸਮੂਹ ਅਭਿਆਸ ਅਤੇ ਇੰਟਰਵਿਊ ਵਿੱਚ ਹਿੱਸਾ ਲੈਣਾ ਹੋਵੇਗਾ। ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਇਸ ਭਰਤੀ ਦੀ ਨੋਟੀਫਿਕੇਸ਼ਨ ਦੇਖ ਸਕਦੇ ਹਨ ਅਤੇ ਉਥੋਂ ਵੀ ਇਸ ਲਈ ਅਪਲਾਈ ਕਰ ਸਕਦੇ ਹਨ।
ਸਟੇਟ ਬੈਂਕ ਆਫ ਇੰਡੀਆ (SBI) ਪ੍ਰੋਬੇਸ਼ਨਰੀ ਅਫਸਰ (PO) ਅਤੇ ਹੋਰ jobs ਬਾਰੇ ਇਸ ਲਿੰਕ ਨੂੰ ਖੋਲ੍ਹੋ