ਮੰਜੂ ਸਿਨਮਾ ਚੋਂਕ ਦਾ ਨਾਮ ਹੁਣ ਹੋਵੇਗਾ ਗੁਰਦਵਾਰਾ ਸ਼ਹੀਦਾਂ ਫੇਰੂਮਾਨ ਚੌਂਕ – ਸੋਨੂ ਡੀਕੋ ਦੇ ਯਤਨਾ ਨਾਲ ਚੌਂਕ ਨੂੰ ਮਿਲਿਆ ਨਵਾਂ ਨਾਮ

ਅੱਜ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਨਿਗਮ ਹਾਊਸ ਨੇ ਮਤਾ ਪਾਸ ਕਰਦਿਆਂ ਇਸ ਦਾ ਨਾਮ ਗੁਰਦਵਾਰਾ ਸ਼ਹੀਦਾਂ ਫੇਰੂਮਾਨ ਚੌਂਕ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੋਨੂ ਡੀਕੋ ਨੇ ਨਗਰ ਨਿਗਮ ਦੇ ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ ਅਤੇ ਸਮੂਹ ਕੌਂਸਲਰ ਸਹਿਬਾਨ ਦਾ ਧੰਨਵਾਦ ਕੀਤਾ ਹੈ।

 

ਨਿਊਜ਼ ਪੰਜਾਬ

ਲੁਧਿਆਣਾ , 4 ਅਕਤੂਬਰ – ਲੁਧਿਆਣਾ ਦੇ ਮੰਜੂ ਸਿਨਮਾ ਦੇ ਸਾਹਮਣੇ ਵਾਲੇ ਟੀ ਪੁਆਇੰਟ ਚੌਂਕ ਦਾ ਨਾਮ ਹੁਣ ਗੁਰਦਵਾਰਾ ਸ਼ਹੀਦਾਂ ਫੇਰੂਮਾਨ ਹੋਵੇਗਾ। ਵਾਰਡ ਨੰਬਰ 51 ਦੇ ਕੌਂਸਲਰ ਪਤੀ ਅਤੇ ਨੌਜਵਾਨ ਆਗੂ ਸ੍ਰ.ਇਕਬਾਲ ਸਿੰਘ ਸੋਨੂ ਡੀਕੋ ਨੇ ਉਕਤ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਚੌਂਕ ਦਾ ਪਹਿਲਾਂ ਕੋਈ ਸਪਸ਼ਟ ਨਾਮ ਨਾ ਹੋਣ ਕਾਰਨ ਰਾਹਗੀਰਾਂ ਲਈ ਉਲਝਣ ਬਣੀ ਰਹਿੰਦੀ ਸੀ ,ਇਲਾਕੇ ਦੇ ਇਸ ਪ੍ਰਸਿੱਧ ਚੌਂਕ ਦੀ ਆਪਣੀ ਹੋਂਦ ਪ੍ਰਗਟਾਉਣ ਲਈ ਅੱਜ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਨਿਗਮ ਹਾਊਸ ਨੇ ਮਤਾ ਪਾਸ ਕਰਦਿਆਂ ਇਸ ਦਾ ਨਾਮ ਗੁਰਦਵਾਰਾ ਸ਼ਹੀਦਾਂ ਫੇਰੂਮਾਨ ਚੌਂਕ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੋਨੂ ਡੀਕੋ ਨੇ ਨਗਰ ਨਿਗਮ ਦੇ ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ ਅਤੇ ਸਮੂਹ ਕੌਂਸਲਰ ਸਹਿਬਾਨ ਦਾ ਧੰਨਵਾਦ ਕੀਤਾ ਹੈ।

ਨਿਊਜ਼ ਪੰਜਾਬ
ਲੁਧਿਆਣਾ ਦੇ ਮੰਜੂ ਸਿਨਮਾ ਦੇ ਸਾਹਮਣੇ ਵਾਲੇ ਟੀ ਪੁਆਇੰਟ ਚੌਂਕ ਦਾ ਨਾਮ ਹੁਣ ਗੁਰਦਵਾਰਾ ਸ਼ਹੀਦਾਂ ਫੇਰੂਮਾਨ ਚੌਂਕ ਰੱਖਣ ਤੇ ਗੁਰਦਵਾਰਾ ਸ਼ਹੀਦਾਂ ਫੇਰੂਮਾਨ ਦੇ ਪ੍ਰਧਾਨ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ , ਉਹਨਾਂ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਦੀ ਚਿਰੋਕਣੀ ਮੰਗ ਸੀ ਜੋ ਨਗਰ ਨਿਗਮ ਨੇ ਹੁਣ ਮੰਨ ਕੇ ਮਤਾ ਪਾਸ ਕਰਦਿਆਂ ” ਗੁਰਦਵਾਰਾ ਸ਼ਹੀਦਾਂ ਫੇਰੂਮਾਨ ਚੌਂਕ ” ਰੱਖ ਦਿੱਤਾ ਹੈ , ਉਹਨਾਂ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ , ਇਲਾਕਾ ਕੌਂਸਲਰ ਬੀਬਾ ਅੰਮ੍ਰਿਤ ਕੌਰ ਡੀਕੋ ਅਤੇ ਨੌਜਵਾਨ ਆਗੂ ਕੌਂਸਲਰ ਪਤੀ ਇਕਬਾਲ ਸਿੰਘ ਡੀਕੋ ਦਾ ਧੰਨਵਾਦ ਕੀਤਾ ਹੈ

ਹੋਰ ਖਬਰਾਂ ਪੜ੍ਹਣ ਲਈ ਇਸ ਲਿੰਕ ਤੇ ਜਾਓ 🙏🏻 https://newspunjab.net/