ਸਤੰਬਰ ਮਹੀਨੇ ਪੰਜਾਬ ਵਿੱਚ 1710 ਕਰੋੜ ਰੁਪਏ ਜ਼ੀ ਐਸ ਟੀ ਮਾਲੀਆ ਹੋਇਆ ਇਕੱਠਾ – ਪੜ੍ਹੋ ਸਾਰੇ ਦੇਸ਼ ਵਿੱਚ GST ਬਾਰੇ ਸਰਕਾਰੀ ਰਿਪੋਰਟ

ਨਿਊਜ਼ ਪੰਜਾਬ
ਦੇਸ਼ ਵਿੱਚ ਸਤੰਬਰ 2022 ਦੇ ਮਹੀਨੇ ਵਿੱਚ ਕੁਲ GST ਮਾਲੀਆ ₹ 1,47,686 ਕਰੋੜ ਇਕੱਠਾ ਹੋਇਆ ਹੈ। ਜਿਸ ਵਿੱਚ CGST ₹ 25,271 ਕਰੋੜ, SGST ₹ 31,813 ਕਰੋੜ, IGST ₹ 80,464 ਕਰੋੜ ਹੈ। ਸਤੰਬਰ 2022 ਦੇ ਮਹੀਨੇ ਵਿੱਚ ਨਿਯਮਤ ਨਿਪਟਾਰੇ ਤੋਂ ਬਾਅਦ ਕੇਂਦਰ ਅਤੇ ਰਾਜਾਂ ਦਾ ਕੁੱਲ ਮਾਲੀਆ CGST ਲਈ ₹ 57,151 ਕਰੋੜ ਅਤੇ SGST ਲਈ ₹ 59,216 ਕਰੋੜ ਹੈ। ਸਤੰਬਰ 2022 ਦੇ ਮਹੀਨੇ ਦੀ ਆਮਦਨ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਜੀਐਸਟੀ ਮਾਲੀਏ ਨਾਲੋਂ 26% ਵੱਧ ਹੈ। ਮਹੀਨੇ ਦੇ ਦੌਰਾਨ, ਵਸਤੂਆਂ ਦੇ ਆਯਾਤ ਤੋਂ ਮਾਲੀਆ 39% ਵੱਧ ਸੀ। ਲਗਾਤਾਰ ਸੱਤਮਹੀਨਿਆਂ ਤੋਂ ਮਹੀਨਾਵਾਰ ਜੀਐਸਟੀ ਮਾਲੀਆ ₹ 1.4 ਲੱਖ ਕਰੋੜ ਦੇ ਅੰਕ ਤੋਂ ਵੱਧ ਰਿਹਾ ਹੈ। ਸਤੰਬਰ 2022 ਤੱਕ ਜੀਐਸਟੀ ਮਾਲੀਏ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 27% ਵਾਧਾ ਹੋਇਆ ਹੈ।
ਪੰਜਾਬ ਵਿੱਚ ਇਸ ਸਾਲ ਸਤੰਬਰ ਮਹੀਨੇ 1,710 ਕਰੋੜ ਰੁਪਏ ਮਾਲੀਆ ਪ੍ਰਾਪਤ ਹੋਇਆ ਜਦੋ ਕਿ ਪਿੱਛਲੇ ਸਾਲ ਇਸੇ ਮਹੀਨੇ 1402 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਸੀ।

ਸਾਰੇ ਰਾਜਾਂ ਦੇ ਜੀ ਐੱਸ ਟੀ ਅੰਕੜੇ ਅਤੇ ਸਰਕਾਰੀ ਰਿਪੋਰਟ ਵੇਖਣ ਲਈ ਇਸ ਲਿੰਕ ਨੂੰ ਖੋਲ੍ਹੋ

₹1,47,686 crore gross GST revenue collected in the month of September 2022