Foreign Currency – ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਰਿਕਾਰਡ ਪੱਧਰ ’ਤੇ ਹੇਠਾਂ ਡਿੱਗਿਆ – ਭਾਰਤ ਸਰਕਾਰ ਨੇ ਵਿਦੇਸ਼ੀ ਕਾਰੋਬਾਰ ਲਈ ਅੱਜ ਤੋਂ ਪੌਂਡ ਦੀਆਂ ਨਵੀਆਂ ਕੀਮਤਾਂ ਕੀਤੀਆਂ ਤੈਅ – ਪੜ੍ਹੋ ਸਰਕਾਰ ਵਲੋਂ ਜਾਰੀ ਆਰਡਰ Exchange rate notification No.83/2022 – Customs (N.T.)
ਨਿਊਜ਼ ਪੰਜਾਬ
ਕੇਂਦਰੀ ਵਿੱਤ ਮੰਤਰਾਲਾ ਨੇ ਵਿਦੇਸ਼ੀ ਕਾਰੋਬਾਰ ਲਈ ਪੌਂਡ ਦੀ ਭਾਰਤੀ ਕੀਮਤ ਤਹਿ ਕੀਤੀ ਹੈ ਜੋ ਅੱਜ 27 ਸਤੰਬਰ 2022 ਤੋਂ ਲਾਗੂ ਹੋਵੇਗੀ। ਐਕਸਚੇਂਜ ਦਰ ਨੋਟੀਫਿਕੇਸ਼ਨ ਨੰਬਰ 83/2022 – ਕਸਟਮਜ਼ (N.T.) ਅਨੁਸਾਰ
“ਕਸਟਮ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਇਸ ਦੁਆਰਾ ਕੇਂਦਰੀ ਅਸਿੱਧੇ ਟੈਕਸਾਂ ਅਤੇ ਕਸਟਮਜ਼ ਨੋਟੀਫਿਕੇਸ਼ਨ ਨੰਬਰ 78/2022 ਵਿੱਚ ਹੇਠ ਲਿਖੀਆਂ ਸੋਧਾਂ ਕਰਦਾ ਹੈ- ਕਸਟਮਜ਼ (ਐਨ.ਟੀ.), ਮਿਤੀ 15 ਸਤੰਬਰ, 2022, 27 ਸਤੰਬਰ, 2022 ਤੋਂ ਪ੍ਰਭਾਵੀ ਹੈ।”
ਨੋਟੀਫਿਕੇਸ਼ਨ ਅਨੁਸਾਰ Pound Sterling ਦੀ ਕੀਮਤ ਇੰਪੋਰਟ ਲਈ 87.45 ਰੁਪਏ ਅਤੇ ਐਕਸਪੋਰਟ ਵਾਸਤੇ 84.40 ਰੁਪਏ ਮੰਨੀ ਜਾਵੇਗੀ।
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ
ਨਿਊਜ਼ ਪੰਜਾਬ
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਅੱਜ ਰਿਕਾਰਡ ਪੱਧਰ ’ਤੇ ਹੇਠਾਂ ਡਿੱਗ ਗਿਆ। ਇਹ 58 ਪੈਸੇ ਹੇਠਾਂ ਡਿੱਗ ਕੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 81.67 (ਆਰਜ਼ੀ) ਉਤੇ ਪਹੁੰਚ ਗਿਆ। ਇਸ ਦਾ ਕਾਰਨ ਡਾਲਰ ਦਾ ਆਲਮੀ ਪੱਧਰ ’ਤੇ ਮਜ਼ਬੂਤ ਹੋਣਾ ਤੇ ਨਿਵੇਸ਼ਕਾਂ ਵਿਚ ਜੋਖ਼ਮ ਨਾ ਲੈਣ ਦੀ ਭਾਵਨਾ ਪੈਦਾ ਹੋਣਾ ਹੈ। ਮੁਦਰਾ ਵਪਾਰੀਆਂ ਦਾ ਕਹਿਣਾ ਹੈ ਕਿ ਯੂਕਰੇਨ ਜੰਗ ਜਿਹੇ ਭੂਗੋਲਿਕ-ਸਿਆਸੀ ਖ਼ਤਰੇ ਦੇ ਵਧਣ, ਘਰੇਲੂ ਇਕੁਇਟੀ ਬਾਜ਼ਾਰ ਦੇ ਨਾਕਾਰਾਤਮਕ ਰੁਖ਼ ਤੇ ਵਿਦੇਸ਼ੀ ਫੰਡ ਦੀ ਜ਼ਿਆਦਾ ਨਿਕਾਸੀ ਕਾਰਨ ਨਿਵੇਸ਼ਕ ਠੰਢੇ ਪੈ ਗਏ ਹਨ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਤਬਾਦਲਾ ਬਾਜ਼ਾਰ ਵਿਚ ਰੁਪਿਆ ਅੱਜ ਡਾਲਰ ਦੇ ਮੁਕਾਬਲੇ 81.47 ’ਤੇ ਖੁੱਲ੍ਹਿਆ ਤੇ ਹੇਠਾਂ ਡਿੱਗ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 81.67 ’ਤੇ ਪਹੁੰਚ ਗਿਆ। ਸ਼ੁੱਕਰਵਾਰ ਡਾਲਰ ਦੇ ਮੁਕਾਬਲੇ ਰੁਪਿਆ 81.09 ’ਤੇ ਬੰਦ ਹੋਇਆ ਸੀ। ਰੁਪਿਆ ਲਗਾਤਾਰ ਚੌਥੀ ਵਾਰ ਡਿੱਗਿਆ ਹੈ ਤੇ ਹੁਣ ਤੱਕ ਡਾਲਰ ਦੇ ਮੁਕਾਬਲੇ 193 ਪੈਸੇ ਹੇਠਾਂ ਖ਼ਿਸਕ ਚੁੱਕਾ ਹੈ। ਮਹਾਰਾਸ਼ਟਰ ਦੀ ਪਾਰਟੀ ਐੱਨਸੀਪੀ ਨੇ ਰੁਪਏ ’ਚ ਰਿਕਾਰਡ ਗਿਰਾਵਟ ਦੇ ਮੱਦੇਨਜ਼ਰ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਸਵਾਲ ਵੀ ਕੀਤੇ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੂੰ ਰੁਪਏ ਦੇ ਐਨਾ ਹੇਠਾਂ ਡਿਗਣ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਸ਼ਰਦ ਪਵਾਰ ਦੀ ਪਾਰਟੀ ਨੇ ਸੀਤਾਰਾਮਨ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਸ਼ਨਿਚਰਵਾਰ ਪੁਣੇ ਵਿਚ ਕਿਹਾ ਸੀ ਕਿ ‘ਰੁਪਿਆ ਬਹੁਤ ਵਧੀਆ ਢੰਗ ਨਾਲ ਵਾਪਸੀ ਕਰ ਰਿਹਾ ਹੈ। ਇਹ ਅਮਰੀਕੀ ਡਾਲਰ ਤੇ ਹੋਰਨਾਂ ਕਰੰਸੀਆਂ ਦੇ ਮੁਕਾਬਲੇ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।’ ਸੀਤਾਰਾਮਨ ਨੇ ਕਿਹਾ ਸੀ ਕਿ ਰਿਜ਼ਰਵ ਬੈਂਕ ਤੇ ਵਿੱਤ ਮੰਤਰਾਲਾ ਸਥਿਤੀ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ।
——–
Ministry of Finance
Exchange rate notification No.83/2022 – Customs (N.T.)
In exercise of the powers conferred by section 14 of the Customs Act, 1962 (52 of 1962), the Central Board of Indirect Taxes and Customs hereby makes the following amendments in the Central Board of Indirect Taxes and Customs Notification No.78/2022-CUSTOMS (N.T.), dated 15th September, 2022 with effect from 27th September, 2022.
In the SCHEDULE-I of the said Notification, for serial No.11 and the entries relating thereto, the following shall be substituted, namely: –
SCHEDULE-I
Sl.No. | Foreign Currency | Rate of exchange of one unit of foreign currency equivalent to Indian rupees | ||
|
(2) | (3) | ||
(a) | (b) | |||
(For Imported Goods) | (For Export Goods) | |||
11. | Pound Sterling | 87.45 | 84.40 | |