ਭਾਰੀ ਬਾਰਸ਼ – ਦਿੱਲੀ ‘ਚ ਅੱਜ ਯੈਲੋ ਅਲਰਟ ਜਾਰੀ – ਨੋਇਡਾ ਅਤੇ ਗਾਜ਼ੀਆਬਾਦ ਵਿੱਚ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ – ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਸਲਾਹ – ਯੂ ਪੀ ਵਿੱਚ 10 ਮੌਤਾਂ

A school bus submerged at Faridabad, kids were rescued ਦਿੱਲੀ ‘ਚ ਅੱਜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸਾਈਬਰ ਸਿਟੀ ਗੁੜਗਾਓਂ ਵਿੱਚ ਬੱਦਲ ਛਾਏ ਹੋਏ ਹਨ ਅਤੇ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਕਾਰਪੋਰੇਟ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਸਲਾਹ ਦਿੱਤੀ ਹੈ। ਨੋਇਡਾ ਅਤੇ ਗਾਜ਼ੀਆਬਾਦ ਵਿੱਚ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ।

ਨਿਊਜ਼ ਪੰਜਾਬ
ਨਵੀ ਦਿੱਲ੍ਹੀ , 23 ਸਤੰਬਰ – ਵੀਰਵਾਰ ਨੂੰ ਦਿਨ ਭਰ ਪਏ ਮੀਂਹ ਕਾਰਨ ਗੁਰੂਗ੍ਰਾਮ ਦਾ ਨਵਾਂ ਅਤੇ ਪੁਰਾਣਾ ਸ਼ਹਿਰ ਪਾਣੀ ਵਿਚ ਡੁੱਬਿਆ ਰਿਹਾ । ਸ਼ਹਿਰ ਦਾ ਕੋਈ ਵੀ ਹਿੱਸਾ ਪਾਣੀ ਭਰਨ ਤੋਂ ਅਛੂਤਾ ਨਹੀਂ ਰਿਹਾ। ਪੂਰਾ ਦਿਨ ਪਏ ਮੀਂਹ ਨੇ ਸ਼ਹਿਰ ਦੀ ਹਾਲਤ ਖਰਾਬ ਕਰ ਦਿੱਤੀ। ਖ਼ਰਾਬ ਮੌਸਮ ਦੇ ਕਾਰਨ, ਆਫ਼ਤ ਪ੍ਰਬੰਧਨ ਅਥਾਰਟੀ ਨੇ ਗੁਰੂਗ੍ਰਾਮ ਵਿੱਚ ਸਾਰੇ ਕਾਰਪੋਰੇਟ ਅਤੇ ਨਿੱਜੀ ਅਦਾਰਿਆਂ ਦੇ ਕਰਮਚਾਰੀਆਂ ਨੂੰ ਸ਼ੁੱਕਰਵਾਰ ਨੂੰ ਘਰ ਵਿੱਚ ਕੰਮ ਕਰਨ ਦੀ ਅਪੀਲ ਕੀਤੀ ਹੈ।ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਸ਼ੁੱਕਰਵਾਰ ਨੂੰ ਵੀ ਮੀਂਹ ਜਾਰੀ ਰਹੇਗਾ। ਹਲਕੀ ਤੋਂ ਦਰਮਿਆਨੀ ਬਾਰਿਸ਼ ਰਿਕਾਰਡ ਕੀਤੀ ਜਾ ਸਕਦੀ ਹੈ। ਦਿੱਲੀ ਵਿੱਚ ਅੱਜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਨੋਇਡਾ ਅਤੇ ਗਾਜ਼ੀਆਬਾਦ ਵਿੱਚ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ।

ਉੱਤਰ ਪ੍ਰਦੇਸ਼ ਵਿੱਚ ਬਿਜਲੀ ਡਿੱਗਣ ਅਤੇ ਕੰਧ ਤੇ ਮਕਾਨ ਡਿੱਗਣ ਦੀਆਂ ਘਟਨਾਵਾਂ ’ਚ ਇਕੋ ਪਰਿਵਾਰ ਦੇ ਚਾਰ ਬੱਚਿਆਂ ਸਣੇ 10 ਵਿਅਕਤੀਆਂ ਦੀ ਮੌਤ ਹੋ ਗਈ ਤੇ 11 ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਸੱਤ ਮੌਤਾਂ ਸਿਰਫ਼ ਇਟਾਵਾ ਜ਼ਿਲ੍ਹੇ ਵਿੱਚ ਹੋਈਆਂ। ਭਾਰੀ ਮੀਂਹ ਕਾਰਨ ਫਿਰੋਜ਼ਾਬਾਦ ਵਿੱਚ ਜਨਜੀਵਨ ਪ੍ਰਭਾਵਿਤ ਹੋ ਗਿਆ ਅਤੇ ਅਲੀਗੜ੍ਹ ਵਿੱਚ ਤਾਂ ਸਕੂਲ ਸ਼ਨਿਚਰਵਾਰ ਤੱਕ ਲਈ ਬੰਦ ਕਰਨੇ ਪਏ।

Image

ਦਿੱਲੀ-ਗੁਰੂਗ੍ਰਾਮ ਤੋਂ ਆਈਐਮਟੀ ਮਾਨੇਸਰ, ਰੇਵਾੜੀ, ਧਾਰੂਹੇੜਾ, ਭਿਵੜੀ, ਬਾਵਲ ਜਾਣ ਵਾਲਿਆਂ ਨੂੰ ਘੰਟਿਆਂ ਬੱਧੀ ਜਾਮ ਦਾ ਸਾਹਮਣਾ ਕਰਨਾ ਪਿਆ। ਇੱਥੇ ਜੀਐਮਡੀਏ ਦੇ ਪੰਪ ਲੱਗੇ ਹੋਏ ਹਨ ਪਰ ਬਰਸਾਤੀ ਪਾਣੀ ਅੱਗੇ ਪੰਪ ਬੌਣੇ ਸਾਬਤ ਹੋਏ। ਬਰਸਾਤ ਦੇ ਪਾਣੀ ਵਿੱਚ ਛੋਟੇ ਵਾਹਨਾਂ ਦੀ ਗੱਲ ਤਾਂ ਦੂਰ, ਵੱਡੇ-ਵੱਡੇ ਟਰੱਕ ਵੀ ਫਸ ਕੇ ਰੁਕ ਗਏ। ਦੇਰ ਸ਼ਾਮ ਤੱਕ ਦਿੱਲੀ-ਜੈਪੁਰ ਹਾਈਵੇਅ ਦੀ ਇਕ ਲੇਨ ‘ਤੇ ਲੋਕ ਜਾਮ ‘ਚ ਫਸੇ ਰਹੇ।
ਬੱਦਲਾਂ ਦੀ ਮਿਜਾਜ਼ ਨੂੰ ਦੇਖਦਿਆਂ ਪ੍ਰਸ਼ਾਸਨ ਨੂੰ ਮੁੜ ਹੜ੍ਹ ਰਾਹਤ ਕੰਟਰੋਲ ਰੂਮ ਨੂੰ ਸਰਗਰਮ ਕਰਨਾ ਪਿਆ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਪਾਣੀ ਭਰਨ ਅਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਦੇ ਹੈਲਪਲਾਈਨ ਨੰਬਰ ਜਾਰੀ ਕੀਤੇ। ਇਨ੍ਹਾਂ ਨੰਬਰਾਂ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਪ੍ਰਸਾਰਿਤ ਅਤੇ ਪ੍ਰਚਾਰਿਆ ਗਿਆ ਸੀ। ਕੋਈ ਵੀ ਸ਼ਹਿਰ ਵਾਸੀ ਪਾਣੀ ਭਰਨ ਦੀ ਸ਼ਿਕਾਇਤ ਲਈ 0124-2322877, 9289790911, 0124-2386004-5 ਅਤੇ 112 ‘ਤੇ ਕਾਲ ਕਰਕੇ ਮਦਦ ਲੈ ਸਕਦਾ ਹੈ।
ਕਿੱਥੇ ਕਿੰਨੀ ਬਾਰਿਸ਼
ਗੁਰੂਗ੍ਰਾਮ – 55 ਮਿ.ਮੀ.
ਕਾਦੀਪੁਰ – 54 ਮਿ.ਮੀ.
ਹਰਸਰੂ – 54 ਮਿ.ਮੀ
ਵਜ਼ੀਰਾਬਾਦ – .60 ਮਿ.ਮੀ
ਬਾਦਸ਼ਾਹਪੁਰ – 30 ਮਿ.ਮੀ
ਸੋਹਨਾ – 43 ਮਿ.ਮੀ
ਮਾਨੇਸਰ – 50 ਮਿਲੀਮੀਟਰ
ਪਟੌਦੀ – 20 ਮਿਲੀਮੀਟਰ…
ਫਾਰੂਖਨਗਰ – 29 ਮਿ.ਮੀ

Imageਤਸਵੀਰਾਂ – ਸ਼ੋਸ਼ਲ ਮੀਡੀਆ / ਟਵੀਟਰ