ਪੰਜਾਬ ਦੇ ਰਾਜਪਾਲ ਵੱਲੋਂ 22 ਸਤੰਬਰ ਲਈ ਬੁਲਾਇਆ ਗਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਰੱਦ
ਨਿਊਜ਼ ਪੰਜਾਬ
ਚੰਡੀਗੜ੍ਹ , 21 ਸਤੰਬਰ , 2022 : ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਸ : ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ ਆਮ ਆਦਮੀ ਪਾਰਟੀ ‘ ਦੀ ਸਰਕਾਰ ਵੱਲੋਂ 22 ਸਤੰਬਰ ਲਈ ਬੁਲਾਇਆ ਗਿਆ ਵਿਸ਼ੇਸ਼ ਇਜਲਾਸ ਰੱਦ ਕਰ ਦਿੱਤਾ ਗਿਆ ਹੈ । ਰਾਜਪਾਲ ਨੇ ਇਸ ਬਾਰੇ ਫ਼ੈਸਲਾ ਅੱਜ ਸ਼ਾਮ ਕਾਨੂੰਨੀ ਮਾਹਿਰਾਂ ਨਾਲ ਰਾਏ – ਮਸ਼ਵਰਾ ਕਰਨ ਤੋਂ ਬਾਅਦ ਕੀਤਾ ਗਿਆ । ਜ਼ਿਕਰਯੋਗ ਹੈ ਕਿ ਰਾਜਪਾਲ ਨੇ ਪਹਿਲਾਂ ਇਸ ਇਜਲਾਸ ਨੂੰ 20 ਸਤੰਬਰ ਨੂੰ ਮਨਜ਼ੂਰੀ ਦੇ ਦਿੱਤੀ ਸੀ ।’ ਆਪ ‘ ਸਰਕਾਰ ਵੱਲੋਂ ਇਹ ਵਿਸ਼ੇਸ਼ ਇਜਲਾਸ ਭਾਜਪਾ ‘ ਤੇ ‘ ਅਪ੍ਰੇਸ਼ਨ ਲੋਟਸ ’ ਤਹਿਤ ਵਿਧਾਇਕਾਂ ਦੀ ਖ਼ਰੀਦੋ ਫ਼ਰੋਖ਼ਤ ਲਈ ਕਰੋੜਾਂ ਦੀਆਂ ਰਕਮਾਂ ਦੇਣ ਦੇ ਦੋਸ਼ ਲਾਉਂਦੇ ਹੋਏ ਬੁਲਾਇਆ ਗਿਆ ਸੀ ।