ਸਾਕਾ ਸਾਰਾਗੜ੍ਹੀ – ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ

ਨਿਊਜ਼ ਪੰਜਾਬ

ਬੈਟਲ ਆਂਫ ਸਾਰਾਗੜ੍ਹੀ ਨਾਲ ਸਬੰਧਤ ਸਾਕਾ ਸਾਰਾਗੜ੍ਹੀ ਯਾਦਗਾਰੀ ਚਿੱਤਰ ਬਣਾਉ ਪ੍ਰਤੀਯੋਗਿਤਾ ਵਿੱਚ ਪਹਿਲਾਂ ਸਥਾਨ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਹੋਣਹਾਰ ਵਿਦਿਆਰਥਣ ਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਵਿਦਿਆਰਥੀ ਰਸ਼ਵਿੰਦਰ ਸਿੰਘ ਨੇ ਤੇ ਤੀਜਾ ਸਥਾਨ ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਐਕਸਟੈਨਸ਼ਨ ਦੀ ਵਿਦਿਆਰਥਣ ਹਰਮੰਨਤ ਕੌਰ ਨੇ ਪ੍ਰਪਤ ਕੀਤਾ।ਇਸੇ ਤਰ੍ਹਾਂ ਹੋਸਲਾ ਅਫਜਾਈ ਦਾ ਇਨਾਮ ਅੰਮ੍ਰਿਤ ਇੰਡੋ ਐਕਡਮੀ ਦੇ ਵਿਦਿਆਰਥੀ ਪ੍ਰਭਸਿਮਰਨ ਸਿੰਘ ਨੇ ਪ੍ਰਾਪਤ ਕੀਤਾ ਅਤੇ ਪ੍ਰਤੀਯੋਗਿਤਾ ਦਾ ਵਿਸ਼ੇਸ਼ ਇਨਾਮ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀ ਅੰਸ਼ ਸੋਨੀ ਨੇ ਪ੍ਰਾਪਤ ਕੀਤਾ

ਲੁਧਿਆਣਾ,13 ਸਤੰਬਰ ( ਆਰ ਐਸ ਖਾਲਸਾ )
ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਵਿਸ਼ਵ ਪ੍ਰਸਿੱਧ ਇਤਿਹਾਸਕ ਸਾਰਾਗੜ੍ਹੀ ਦੀ ਲੜਾਈ ਅੰਦਰ ਸ਼ਹੀਦ ਹੋਣ ਵਾਲੇ 36 ਸਿੱਖ ਰੈਜ਼ੀਮੈਟ ਦੇ ਬਹਾਦਰ 21 ਸਿੱਖ ਫੌਜੀਆਂ ਦੀ ਲਾਸਾਨੀ ਕੁਰਬਾਨੀ ਦੀ ਮਹੱਤਤਾ ਤੋ ਜਾਣੂ ਕਰਵਾਉਣ ਦੇ ਉਦੇਸ਼ ਨੂੰ ਲੈ ਕੇ ਸਾਰਾਗੜ੍ਹੀ ਫਾਉਂਡੇਸ਼ਨ (ਰਜਿ) ਵੱਲੋਂ ਰੋਟਰੀ ਕਲੱਬ ਲੁਧਿਆਣਾ ਨਾਰਥ ਤੇ ਯੂਨਾਈਟਿਡ ਸਿੱਖਜ਼ ਦੇ ਨਿੱਘੇ ਸਹਿਯੋਗ ਨਾਲ ਲੁਧਿਆਣਾ ਸ਼ਹਿਰ ਨਾਲ ਸਬੰਧਤ ਸਕੂਲਾਂ ਦੇ ਵਿਦਿਆਰਥੀਆਂ ਦਾ

ਬੈਟਲ ਆਂਫ ਸਾਰਾਗੜ੍ਹੀ ਨਾਲ ਸਬੰਧਤ ਸਾਕਾ ਸਾਰਾਗੜ੍ਹੀ ਯਾਦਗਾਰੀ ਚਿੱਤਰ ਬਣਾਉ ਪ੍ਰਤੀਯੋਗਿਤਾ ਇੱਕ ਯਾਦਗਾਰੀ ਪ੍ਰਤੀਯੋਗਤਾ ਹੋ ਨਿਬੜੀ ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਸ.ਰਣਜੀਤ ਸਿੰਘ ਖਾਲਸਾ ਨੇ ਪਿਛਲੇ ਦਿਨੀਂ ਆਯੋਜਿਤ ਕੀਤੀ ਗਈ ਚਿੱਤਰ ਬਣਾਉ ਪ੍ਰਤੀਯੋਗਤਾ ਵਿੱਚ ਜੇਤੂ ਰਹਿਣ ਵਾਲੇ ਸਕੂਲੀ ਵਿਦਿਆਰਥੀਆਂ ਦੇ ਨਤੀਜਿਆਂ ਦੀ ਸੂਚੀ ਜਾਰੀ ਕਰਦਿਆਂ ਹੋਇਆ ਕੀਤਾ।ਉਨ੍ਹਾਂ ਨੇ ਦੱਸਿਆ ਕਿ ਬੈਟਲ ਆਂਫ ਸਾਰਾਗੜ੍ਹੀ ਦੀ 125ਵੀ ਵਰੇਗੰਢ ਨੂੰ ਸਮਰਪਿਤ ਕੀਤੀ ਗਈ ਉਕਤ ਚਿੱਤਰ ਬਣਾਉ ਪ੍ਰਤੀਯੋਗਿਤਾ ਵਿੱਚ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲੈ ਕੇ ਆਪਣੀ ਪ੍ਰਤੀਬਾ ਦੇ ਜ਼ੋਹਰ ਦਿਖਾਏ । ਸ.ਖਾਲਸਾ ਨੇ ਦੱਸਿਆ ਕਿ ਚਿੱਤਰ ਬਣਾਉ ਪ੍ਰਤੀਯੋਗਤਾ ਵਿੱਚ ਸਕੂਲੀ ਵਿਦਿਆਰਥੀਆਂ ਦੀ ਮੈਰਿਟ ਤਿਆਰ ਕਰਨ ਅਤੇ ਪ੍ਰਤੀਯੋਗਤਾ ਦੇ ਜੇਤੂਆਂ ਦੀ ਚੋਣ ਕਰਨ ਲਈ ਬਣਾਏ ਗਏ ਤਿੰਨ ਮੈਬਰੀ ਜੱਜਾਂ ਦੇ ਪੈਨਲ ਵੱਲੋ ਬੜੀ ਸੰਜੀਦਗੀ ਤੇ ਪਾਰਦਰਸ਼ੀ ਢੰਗ ਦੇ ਨਾਲ ਨਤੀਜੇ ਤਿਆਰ ਕੀਤੇ ਗਏ।ਉਨ੍ਹਾਂ ਨੇ ਬੈਟਲ ਆਫ਼ ਸਾਰਾਗੜ੍ਹੀ ਨੂੰ ਸਮਰਪਿਤ ਆਯੋਜਿਤ ਕੀਤੀ ਗਈ ਚਿੱਤਰ ਬਣਾਉ ਪ੍ਰਤੀਯੋਗਿਤਾ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਪ੍ਰਤੀਯੋਗਿਤਾ ਵਿੱਚ
ਪਹਿਲਾਂ ਸਥਾਨ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਹੋਣਹਾਰ ਵਿਦਿਆਰਥਣ ਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਵਿਦਿਆਰਥੀ ਰਸ਼ਵਿੰਦਰ ਸਿੰਘ ਨੇ ਤੇ ਤੀਜਾ ਸਥਾਨ ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਐਕਸਟੈਨਸ਼ਨ ਦੀ ਵਿਦਿਆਰਥਣ ਹਰਮੰਨਤ ਕੌਰ ਨੇ ਪ੍ਰਪਤ ਕੀਤਾ।ਇਸੇ ਤਰ੍ਹਾਂ ਹੋਸਲਾ ਅਫਜਾਈ ਦਾ ਇਨਾਮ ਅੰਮ੍ਰਿਤ ਇੰਡੋ ਐਕਡਮੀ ਦੇ ਵਿਦਿਆਰਥੀ ਪ੍ਰਭਸਿਮਰਨ ਸਿੰਘ ਨੇ ਪ੍ਰਾਪਤ ਕੀਤਾ ਅਤੇ ਪ੍ਰਤੀਯੋਗਿਤਾ ਦਾ ਵਿਸ਼ੇਸ਼ ਇਨਾਮ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀ ਅੰਸ਼ ਸੋਨੀ ਨੇ ਪ੍ਰਾਪਤ ਕੀਤਾ।ਸ.ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਮੂਹ ਜੇਤੂ ਰਹਿਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਰੋਟਰੀ ਕਲੱਬ ਲੁਧਿਆਣਾ ਨਾਰਥ ਦੇ ਪ੍ਰਧਾਨ ਸ.ਦਲਬੀਰ ਸਿੰਘ ਮੱਕੜ, ਯੂਨਾਈਟਿਡ ਸਿੱਖਜ਼ ਦੇ ਡਾਇਰੈਕਟਰ ਪੰਜਾਬ ਅੰਮ੍ਰਿਤਪਾਲ ਸਿੰਘ ਤੇ ਸਾਰਾਗੜ੍ਹੀ ਦੇ ਚੇਅਰਮੈਨ ਸ.ਗੁਰਿੰਦਰਪਾਲ ਸਿੰਘ ਜੋਸਨ ਤੇ ਮੈਡਮ ਤਰਨਜੀਤ ਕੌਰ ਵੱਲੋ ਸਾਂਝੇ ਤੌਰ ਤੇ ਇਨਾਮ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਉੱਥੇ ਨਾਲ ਪ੍ਰਤੀਯੋਗਿਤਾ ਵਿੱਚ ਬਤੌਰ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਮੈਡਮ ਬੱਬਲੀ.ਐਸ.ਸਿੰਘ, ਮੈਡਮ ਪ੍ਰਿਤਪਾਲ ,ਮੈਡਮ ਕੁਲਵੰਤ ਸ਼ੀਰਾ ਨੂੰ ਯਾਦਗਾਰੀ ਚਿੰਨ੍ਹ ਤੇ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਉਨ੍ਹਾਂ ਦੇ ਨਾਲ ਮੈਡਮ ਮਨਦੀਪ, ਮੈਡਮ ਜਸਦੀਪ ਕੌਰ , ਭੁਪਿੰਦਰ ਸਿੰਘ ਮੱਕੜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।