ਅਧਿਆਪਕ ਦੇਸ਼ ਤੇ ਸਮਾਜ ਲਈ ਪ੍ਰੇਣਾ ਦਾ ਸਰੋਤ ਹਨ – ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ ਵਿਖੇ ਰੋਟਰੀ ਕਲੱਬ ਲੁਧਿਆਣਾ ਸਿਟੀ ਸਨਮਾਨ ਸਮਾਗਮ

ਸੀਨੀਅਰ ਅਧਿਆਪਕਾਵਾਂ ਨੂੰ ਸਮਨਾਨਿਤ ਕੀਤਾ

ਲੁਧਿਆਣਾ, 5ਸਤੰਬਰ ( ਆਰ ਐਸ ਖਾਲਸਾ ) ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਵਿਦਿਆਰਥੀਆਂ ਦੀ ਭਲਾਈ ਵਿੱਚ ਲਗਾਉਣ ਵਾਲੇ ਅਧਿਆਪਕ ਦੇਸ਼ ਤੇ ਸਮਾਜ ਲਈ ਪ੍ਰੇਣਾ ਦਾ ਸਰੋਤ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਸੈਕਟਰੀ ਰੋਟਰੀਅਨ ਸ. ਸੁਰਿੰਦਰ ਸਿੰਘ ਕਟਾਰੀਆ ਨੇ ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ ਸਲੇਮ ਟਾਬਰੀ ਲੁਧਿਆਣਾ ਵਿਖੇ ਰੋਟਰੀ ਕਲੱਬ ਲੁਧਿਆਣਾ ਸਿਟੀ ਵੱਲੋ ਅਧਿਆਪਕ ਦਿਵਸ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਇੱਕਤਰ ਪ੍ਰਮੁੱਖ ਸ਼ਖਸ਼ੀਅਤਾਂ, ਅਧਿਆਪਕ ਸਾਹਿਬਾਨਾਂ ਤੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਅਧਿਆਪਕ ਕੇਵਲ ਵਿਦਿਆਰਥੀਆਂ ਨੂੰ ਕੇਵਲ ਚੰਗੀ ਵਿੱਦਿਆ ਤੇ ਸੰਸਕਾਰ ਹੀ ਨਹੀਂ ਦੇਦੇ ਬਲਕਿ ਇੱਕ ਮਜ਼ਬੂਤ ਰਾਸ਼ਟਰ ਦੇ ਉਸਾਰੀਏ ਵੀ ਹੁੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ.ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਮਨਾਇਆ ਜਾਂਦਾ ਅਧਿਆਪਕ ਦਿਵਸ ਸਾਡੇ ਸਾਰਿਆਂ ਲਈ ਇੱਕ ਚਾਨਣ ਮੁਨਾਰਾ ਹੈ।ਜਿਸ ਤੋ ਸੇਧ ਪ੍ਰਾਪਤ ਕਰਕੇ ਅਸੀਂ ਸੁਚੱਜੇ ਗਿਆਨ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸੇ ਮਿਸ਼ਨ ਦੀ ਪ੍ਰਾਪਤੀ ਲਈ ਰੋਟਰੀ ਕਲੱਬ ਲੁਧਿਆਣਾ ਸਿਟੀ ਵੱਲੋ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਅਧਿਆਪਕ ਦਿਵਸ ਮਨਾਇਆ ਜ਼ਾਦਾਂ ਹੈ ਅਤੇ ਸਮਾਜ ਲਈ ਰੋਲ ਮਾਡਲ ਬਣੇ ਅਧਿਆਪਕ ਸਹਿਬਾਨ ਨੂੰ ਉਨ੍ਹਾਂ ਵੱਲੋ ਕੀਤੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਵੀ ਕੀਤਾ ਜਾਦਾ ਹੈ।

ਇਸ ਦੌਰਾਨ ਰੋਟਰੀਅਨ ਸ.ਅਜੈਬ ਸਿੰਘ, ਇੰਜੀ.ਸੁਖਦੇਵ ਸਿੰਘ ਲਾਜ,ਸਕੂਲ ਦੇ ਡਾਇਰੈਕਟਰ ਰਣਜੀਤ ਸਿੰਘ ਤੇ ਪ੍ਰਿੰਸੀਪਲ ਸ਼੍ਰੀ ਮਤੀ ਪ੍ਰਦੀਪ ਕੌਰ ਵਾਲੀਆਂ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਕੀਤੀ ਅਤੇ ਅਧਿਆਪਕ ਦਿਵਸ ਦੀ ਮਹੱਤਤਾ ਤੇ ਖੋਜ ਭਰਪੂਰ ਚਾਨਣਾ ਪਾਉਦਿਆਂ ਕਿਹਾ ਕਿਸੇ ਵਿਅਕਤੀ ਦੀ ਸ਼ਖਸ਼ੀਅਤ ਨੂੰ ਨਿਖਾਰਨ ਵਿੱਚ ਅਧਿਆਪਕ ਦਾ ਅਹਿਮ ਰੋਲ ਹੁੰਦਾ ਹੈ।

ਸਮੂਹ ਬੁਲਾਰਿਆਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਸਮੁੱਚੇ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਕਰਨ ਤੇ ਸਮਾਜ ਸੇਵੀ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਜੋ ਸੇਵਾ ਮੁਹਿੰਮ ਰੋਟਰੀ ਕਲੱਬ ਵੱਲੋ ਚਲਾਈ ਜਾ ਰਹੀ ਹੈ।ਉਹ ਆਪਣੇ ਆਪ ਇੱਕ ਮਿਸਾਲੀ ਕਾਰਜ ਹੈ। ਜਿਸ ਦੇ ਅਸੀਂ ਸਮੂਹ ਰੋਟਰੀਅਨ ਮੈਬਰਾਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦੇ ਹਾਂ।

ਇਸ ਮੌਕੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਮਹਿਮਾਨ ਸ਼ਖਸ਼ੀਅਤਾਂ ਦੇ ਸਨਮੁੱਖ ਗੀਤ ਸੰਗੀਤ ਦਾ ਮਨਮੋਹਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਇਸ ਦੌਰਾਨ ਰੋਟਰੀਅਨ ਸੁਰਿੰਦਰ ਸਿੰਘ ਕਟਾਰੀਆ ਨੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਪ੍ਰਮੁੱਖ ਅਧਿਆਪਕ ਸਾਹਿਬਾਨ ਜਿੰਨ੍ਹਾਂ ਵਿੱਚ ਸ.ਰਣਜੀਤ ਸਿੰਘ ਡਾਇਰੈਕਟਰ ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ ਸਲੇਮ ਟਾਬਰੀ, ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ (ਰਾਮਗੜ੍ਹੀਆ ਗਰਲਜ਼ ਸੀਨੀ.ਸੈਕੰਡਰੀ ਸਕੂਲ ਮਿਲਰਗੰਜ,) ਪ੍ਰਿੰਸੀਪਲ ਸ਼੍ਰੀਮਤੀ ਕਰਮਜੀਤ ਕੌਰ ਗਰੇਵਾਲ(ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ) ਪ੍ਰਿੰਸੀਪਲ ਸ਼੍ਰੀਮਤੀ ਪ੍ਰਦੀਪ ਕੌਰ(ਸਿੱਖ ਮਿਸ਼ਨਰੀ ਪਬਲਿਕ ਸਕੂਲ ) ਮੈਡਮ ਪ੍ਰਮਿੰਦਰ ਕੌਰ,ਮੈਡਮ ਰਜਨੀਤ ਕੌਰ(ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ) ਨੂੰ ਬੈਸਟ ਟੀਚਰ ਦੇ ਯਾਦਗਾਰੀ ਐਵਾਰਡ,ਸਨਮਾਨ ਪੱਤਰ ਤੇ ਦੁਸ਼ਾਲੇ ਰੋਟਰੀ ਕਲੱਬ ਲੁਧਿਆਣਾ ਸਿਟੀ ਵੱਲੋ ਭੇਟ ਕੀਤੇ ਗਏ।

ਸਮਾਗਮ ਵਿੱਚ ਰੋਟਰੀਅਨ ਇੰਜੀ. ਸੁਖਦੇਵ ਸਿੰਘ ਲਾਜ,,ਰੋਟਰੀਅਨ ਸ.ਅਜੈਬ ਸਿੰਘ,ਸ.ਜਗਜੀਤ ਸਿੰਘ ਸਮੇਤ ਰੋਟਰੀ ਕਲੱਬ,ਸ਼੍ਰੀ ਮਤੀ ਕੁਸਮ ਲਤਾ ਨੈਸ਼ਨਲ ਐਵਾਰਡੀ, ਪ੍ਰਿੰ.ਪਰਮਜੀਤ ਕੌਰ ਮਨਸੂਰਾ, ਬੀਬੀ ਸਤਿੰਦਰ ਕੌਰ ਸਿੱਖ ਮਿਸ਼ਨਰੀ ਕਾਲਜ ਦੇ ਜ਼ੋਨਲ ਆਰਗੇਨਾਈਜ਼ਰ, ਸ.ਹਰਵਿੰਦਰ ਸਿੰਘ, ਸ.ਜਸਵੰਤ ਸਿੰਘ ਸਮੇਤ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਪ੍ਰਮੁੱਖ ਮੈਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।