ਪੰਜਾਬ ਵਿੱਚ ਦੋ ਟੌਲ ਪਲਾਜ਼ਾ ਹੋਏ ਬੰਦ – ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ

ਨਿਊਜ਼ ਪੰਜਾਬ
ਚੰਡੀਗੜ੍ਹ , 4 ਸਤੰਬਰ – ਪੰਜਾਬ ਵਿਚ ਲੱਡਾ ਅਤੇ ਮੰਡੀ ਅਹਿਮਦਗੜ੍ਹ ਟੌਲ ਪਲਾਜ਼ਾ 5 ਸਤੰਬਰ ਤੋਂ ਬੰਦ ਕਰ ਦਿੱਤੇ ਜਾਣਗੇ।ਇਹ ਐਲਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਇਹ ਟੌਲ ਪਲਾਜ਼ਾ ਅੱਜ ਰਾਤ 12 ਵਜੇ ਤੱਕ ਹੀ ਚੱਲਣਗੇ। ਮੁੱਖ ਮੰਤਰੀ ਨੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ, ‘ਟੌਲ ਅਧਿਕਾਰੀ ਛੇ ਮਹੀਨੇ ਦਾ ਵਾਧਾ ਚਾਹੁੰਦੇ ਸਨ ਪਰ ਰਾਜ ਸਰਕਾਰ ਨੇ ਇਨਕਾਰ ਕਰ ਦਿੱਤਾ।’

https://twitter.com/i/broadcasts/1OdKrzEpQbYKX