Supertech Twin Tower Demolition – ਟਵਿਨ ਟਾਵਰ ਕਰ ਦਿੱਤੇ ਤਬਾਹ – 3700 ਕਿੱਲੋ ਵਿਸਫ਼ੋਟ ਨਾਲ ਹੋਏ ਜ਼ੋਰਦਾਰ ਧਮਾਕੇ – ਕਈ ਮੀਲਾਂ ਤੱਕ ਫੈਲੇ ਧੂੜ ਦੇ ਬੱਦਲ – ਤਬਾਹੀ ਦੀ ਵੇਖੋ ਵੀਡੀਓ

ਨਿਊਜ਼ ਪੰਜਾਬ

ਲਗਭਗ 10 ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ, ਆਖਰਕਾਰ ਨੋਇਡਾ ਵਿੱਚ ਬਣੇ ਸੁਪਰਟੈਕ ਬਿਲਡਰ ਦੇ ਜੁੜਵੇਂ ਟਾਵਰਾਂ ਨੂੰ ਐਤਵਾਰ ਨੂੰ ਢਾਹ ਦਿੱਤਾ ਗਿਆ। ਐਮਰਲਡ ਕੋਰਟ ਸੋਸਾਇਟੀ ਵਿੱਚ ਰਹਿਣ ਵਾਲੇ ਲੋਕਾਂ ਨੇ ਇਨ੍ਹਾਂ ਟਾਵਰਾਂ ਦੇ ਨਿਰਮਾਣ ਵਿੱਚ ਧਾਂਦਲੀ ਲਈ ਇਲਾਹਾਬਾਦ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ। ਇਲਾਹਾਬਾਦ ਹਾਈ ਕੋਰਟ ਨੇ ਸਾਲ 2014 ਵਿੱਚ ਟਵਿਨ ਟਾਵਰਾਂ ਨੂੰ ਢਾਹੁਣ ਦਾ ਹੁਕਮ ਦਿੱਤਾ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਵੀ ਪਿਛਲੇ ਸਾਲ ਅਗਸਤ ਵਿੱਚ ਮਨਜ਼ੂਰੀ ਦਿੱਤੀ ਸੀ।ਆਖਰਕਾਰ ਸੁਪਰਟੈਕ ਦੇ 200 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬਹੁ-ਮੰਜ਼ਿਲਾ ਟਵਿਨ ਟਾਵਰ ਨੂੰ ਢਾਹ ਦਿੱਤਾ ਗਿਆ

ਨਿਊਜ਼ ਪੰਜਾਬ
3700 ਕਿੱਲੋ ਵਿਸਫ਼ੋਟ ਨਾਲ ਹੋਏ ਜ਼ੋਰਦਾਰ ਧਮਾਕੇ ਤੋਂ ਬਾਅਦ ਨੋਇਡਾ ਸੈਕਟਰ-93ਏ ਸਥਿਤ ਸੁਪਰਟੈਕ ਐਮਰਾਲਡ ਕੋਰਟ ਦੇ ਟਵਿਨ ਟਾਵਰਾਂ ਨੂੰ ਜ਼ਮੀਨਦੋਜ਼ ਕਰ ਦਿੱਤਾ ਗਿਆ।
ਨੋਇਡਾ-ਗ੍ਰੇਟਰ ਨੋਇਡਾ ਹਾਈਵੇਅ ਨੂੰ ਪੁਲਿਸ ਨੇ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੁਲੀਸ ਵੱਲੋਂ ਹਟਾਏ ਜਾਣ ਤੋਂ ਬਾਅਦ ਵੀ ਸਥਾਨਕ ਵਾਸੀ ਫਲਾਈਓਵਰ ’ਤੇ ਚੜ੍ਹ ਗਏ ਹਨ।Image

ਕੁਤੁਬ ਮੀਨਾਰ ਤੋਂ ਉੱਚੇ ਹਨ ਸੁਪਰਟੇਕ ਦੇ ਇਹ ਟਵਿਨ ਟਾਵਰ, ਗੈਰ-ਕਾਨੂੰਨੀ ਟਾਵਰਾਂ ‘ਚ ਲੱਗੇ ਸਨ ਵਿਸਫੋਟਕ
Noida Twin Towers Demolition: ਉੱਤਰ ਪ੍ਰਦੇਸ਼ (ਯੂਪੀ) ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਅਧੀਨ ਆਉਂਦੇ ਨੋਇਡਾ ਵਿੱਚ ਟਵਿਨ ਟਾਵਰਾਂ ਨੂੰ ਢਾਹੁਣ ਦੀ ਤਿਆਰੀ ਪਿਛਲੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਸੀ।
ਰੀਅਲ ਅਸਟੇਟ ਡਿਵੈਲਪਰ ਸੁਪਰਟੈਕ ਲਿਮਟਿਡ ਵੱਲੋਂ ਬਣਾਏ ਗਏ ਗੈਰ-ਕਾਨੂੰਨੀ ਟਾਵਰ ਵਿੱਚ 3700 ਕਿਲੋ ਬਾਰੂਦ ਰਖਿਆ ਗਿਆ ਸੀ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਪੂਰੇ ਟਾਵਰ ‘ਤੇ ਇੰਨੀ ਵੱਡੀ ਮਾਤਰਾ ਵਿਚ ਵਿਸਫੋਟਕ ਲਗਾਉਣ ਲਈ 9640 ਹੋਲ ਡ੍ਰਿਲ ਕੀਤੇ ਗਏ ਸਨ। ਧਮਾਕੇ ਤੋਂ ਬਾਅਦ ਇਹ ਟਵਿਨ ਟਾਵਰ ਢਾਹੇ ਜਾਣ ਵਾਲੀ ਭਾਰਤ ਦੀ ਸਭ ਤੋਂ ਉੱਚੀ ਇਮਾਰਤ ਬਣ ਜਾਵੇਗੀ।

ਟਾਵਰ 8 ਸਕਿੰਟਾਂ ਵਿੱਚ ਢਹਿ ਗਏ
28 ਅਗਸਤ, 2022 ਨੂੰ ਜਿਵੇਂ ਹੀ ਆਰਡਰ ਤੋਂ ਬਾਅਦ ਬਟਨ ਦਬਾਇਆ ਗਿਆ , ਦਿੱਲੀ ਦੇ ਕੁਤੁਬ ਮੀਨਾਰ ਤੋਂ ਉੱਚਾ ਇਹ ਸਕਾਈਸਕ੍ਰੈਪਰ ਟਾਵਰ ਮਿੱਟੀ ਦੇ ਮਲਬੇ ਵਿੱਚ ਮਿਲ ਗਿਆ । ਇਹ ਇਮਾਰਤਾਂ 100 ਮੀਟਰ ਤੋਂ ਥੋੜ੍ਹੀ ਉੱਚੀਆਂ ਹਨ। ਧਮਾਕੇ ਤੋਂ ਬਾਅਦ, ਇਸ ਨੂੰ ਡਿੱਗਣ ਲਈ ਕੁੱਝ ਸਕਿੰਟ ਦਾ ਸਮਾਂ ਹੀ ਲੱਗਿਆ , ਦੱਸਿਆ ਗਿਆ ਕਿ ਧਮਾਕੇ ਤੋਂ ਬਾਅਦ ਮੌਕੇ ‘ਤੇ 35,000 ਕਿਊਬਿਕ ਮੀਟਰ ਮਲਬਾ (ਲਗਭਗ 55,000 ਟਨ ਮਲਬਾ) ਜਮ੍ਹਾ ਹੋ ਜਾਵੇਗਾ ।

ਵੀਡੀਓ – ਤਸਵੀਰਾਂ – ਸ਼ੋਸਲ ਮੀਡੀਆ / ਟਵੀਟਰ