ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਪੁਰਬ ਦਾ ਅਲੌਕਿਕ ਨਜ਼ਾਰਾ – ਸਿੱਖ ਕੌਮ ਦੇ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ਨੂੰ 5 ਕਰੋੜ ਰੁਪਏ ਦੀ ਲਾਗਤ ਨਾਲ ਸਜਾਇਆ – ਪੁਰਾਤਨ ਵਸਤੂਆਂ ਦਾ ਜਲੌ ਵੇਖਣ ਯੋਗ – ਨਿਊਜ਼ ਪੰਜਾਬ ਤੇ ਵੇਖੋ ਅਲੌਕਿਕ ਦ੍ਰਿਸ਼

ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ
ਸ਼੍ਰੀ ਅਮ੍ਰਿਤਸਰ , 28 ਅਗਸਤ – ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਮੁਚੇ ਸਿੱਖ ਪੰਥ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿੱਲ ਰਿਹਾ , ਅੱਜ ਤੜਕਸਾਰ ਤੋਂ ਹੀ ਸਮੂਹ ਗੁਰਦਵਾਰਿਆਂ ਵਿਚ ਭਾਰੀ ਇਕੱਠ ਵੇਖੇ ਜਾ ਰਹੇ ਹਨ , ਖਾਸ ਕਰ ਸਿੱਖ ਕੌਮ ਦੇ ਕੇਂਦਰੀ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜਿਥੇ ਗੁਰੂ ਅਰਜਨ ਦੇਵ ਜੀ ਨੇ ਇਸ ਰੱਬੀ ਬਾਣੀ ਦੇ ਆਦਿ ਗ੍ਰੰਥ ( ਗੁਰੂ ਗ੍ਰੰਥ ਸਾਹਿਬ ) ਦਾ ਪਹਿਲਾ ਪ੍ਰਕਾਸ਼ ਕੀਤਾ ਸੀ ਅੱਜ ਸ਼੍ਰੀ ਦਰਬਾਰ ਸਾਹਿਬ ਪੁਰਾਤਨ ਇਤਹਾਸਕ ਵਸਤੂਆਂ ਦਾ ਸਜਾਇਆ ਜਲੌ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਹੈ।

ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚ ਫੁੱਲਾਂ ਦੀ ਸਜਾਵਟ ਵੇਖਣ ਯੋਗ ਹੈ ,ਇਸ ਨੂੰ ਭਾਰਤ ਅਤੇ ਵਿਦੇਸ਼ਾਂ ਤੋਂ ਲਿਆਂਦੇ 50 ਮਿਲੀਅਨ ਖੁਸ਼ਬੂਦਾਰ ਫੁੱਲਾਂ ਨਾਲ ਸਜਾਇਆ ਗਿਆ ਹੈ । ਪਿਛਲੇ ਹਫ਼ਤੇ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਸਜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ । ਜਿਸ ਦੀ ਕੀਮਤ 5 ਕਰੋੜ ਰੁਪਏ ਦੀ ਲਾਗਤ ਆਈ ਹੈ।

ਕੋਲਕਾਤਾ , ਮਥੁਰਾ , ਨਵੀਂ ਦਿੱਲੀ ਅਤੇ ਯੂਪੀ ਦੇ ਲਗਭਗ 180 ਕਲਾਕਾਰ ਫੁੱਲਾਂ ਨਾਲ ਡਿਜ਼ਾਈਨ ਕਰਨ ਲਈ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਹੁੰਚੇ ਹਨ । ਇਸ ਮਕਸਦ ਲਈ ਹਾਈਡੇਂਜ ਮੈਕਰੋਫਾਈਲਾ , ਬਲੈਕ ਆਰਕਿਡ , ਸਿਮਬਿਡਮ , ਡੇਜ਼ੀ ਅਤੇ ਪੇਨੇਲੋਪ ਪੋਪੀ ਸਮੇਤ ਘੱਟੋ – ਘੱਟ 25 ਕਿਸਮਾਂ ਦੇ ਸੈਂਕੜੇ ਕੁਇੰਟਲ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਦਰਸ਼ਨੀ ਡਿਉੜੀ , ਅਕਾਲ ਤਖ਼ਤ ਸਾਹਿਬ ਅਤੇ ਦੀਵਾਰਾਂ ਨੂੰ ਸੁਸ਼ੋਭਿਤ ਕਰਨ ਲਈ ਨੀਦਰਲੈਂਡ , ਥਾਈਲੈਂਡ ਅਤੇ ਸਿੰਗਾਪੁਰ ਤੋਂ ਦਰਾਮਦ ਕੀਤੇ ਕਈ ਕੁਇੰਟਲ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ

ਇਤਹਾਸਕ ਵਸਤੂਆਂ ਦਾ ਸਜਾਇਆ ਜਲੌ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਹੈ।

ਬੇਨਤੀ – ਇਸ ਖਬਰ ਨੂੰ ਹੋਰ ਗਰੁਪਾਂ ਵਿੱਚ ਫਾਰਵਰਡ ਕਰਨ ਦੀ ਕ੍ਰਿਪਾਲਤਾ ਕਰਨੀ ਜੀ

ਆਓ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕਰੀਏ

*ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਮੁਢਲੀ ਜਾਣਕਾਰੀ*
01.(ਗੁਰੂ) ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ : 1604 ਸੰਤਬਰ
02. ਪਹਿਲੇ ਸੰਕਲਨ ਕਰਤਾ : ਸ੍ਰੀ ਗੁਰੂ ਅਰਜਨ ਦੇਵ ਜੀ
03. ਪਹਿਲੇ ਲਿਖਾਰੀ : ਭਾਈ ਗੁਰਦਾਸ ਜੀ
04. ਸਹਾਇਕ ਲਿਖਾਰੀ :
1.ਭਾਈ ਸੰਤ ਦਾਸ ਜੀ
2.ਭਾਈ ਹਰੀਆ ਜੀ
3.ਭਾਈ ਸੁਖਾ ਜੀ
4.ਭਾਈ ਮਨਸਾ ਰਾਮ ਜੀ

05.ਪਹਿਲੇ ਗ੍ਰੰਥੀ : ਬਾਬਾ ਬੁੱਢਾ ਜੀ
06.ਪਹਿਲਾ ਪ੍ਰਕਾਸ਼ ਅਸਥਾਨ : ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ ਸਾਹਿਬ)
07.(1) ਪਹਿਲਾਂ ਸਰੂਪ ‘ਚ ਕਿੰਨੇ ਰਾਗ ਸਨ : 30
(2) ਮੌਜੂਦਾ ਸਰੂਪ ‘ਚ ਕਿੰਨੇ ਰਾਗ ਹਨ : 31

08.ਪਹਿਲਾਂ ਕਿੰਨੇ ਮਹਾਪੁਰਸ਼ਾਂ ਦੀ ਬਾਣੀ ਦਰਜ ਸੀ-35
05-ਗੁਰੂ ਸਾਹਿਬਾਨ, 15-ਭਗਤ, 11-ਭੱਟ, 04 ਗੁਰਿਸੱਖ।

09. ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾਗੱਦੀ ਕਿਸ ਨੇ ਦਿੱਤੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ।
10 .ਕਦੋਂ ਤੇ ਕਿੱਥੇ : 20 ਅਕਤੂਬਰ 1708, ਸ੍ਰੀ ਹਜ਼ੂਰ ਸਾਹਿਬ, ਨੰਦੇੜ ਮਹਾਰਾਸ਼ਟਰ ਵਿਖੇ।
11.ਗੁਰੂ ਗ੍ਰੰਥ ਸਾਹਿਬ ਦੇ ਕੁਲ ਅੰਗ : 1430
12. ਗੁਰੂ ਗ੍ਰੰਥ ਸਾਹਿਬ ‘ਚ ਕਿੰਨੇ ਰਾਗ ਹਨ : 31 (ਰਾਗ ਜੈਜਾਵੰਤੀ ‘ਚ ਸਿਰਫ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ।)

13.ਗੁਰੂ ਗ੍ਰੰਥ ਸਾਹਿਬ ‘ਚ ਕਿੰਨੇ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ : 36

06 ਗੁਰੂ ਸਾਹਿਬਾਨ :
1. ਸ੍ਰੀ ਗੁਰੂ ਨਾਨਕ ਦੇਵ ਜੀ
2. ਸ੍ਰੀ ਗੁਰੂ ਅੰਗਦ ਦੇਵ ਜੀ
3. ਸ੍ਰੀ ਗੁਰੂ ਅਮਰਦਾਸ ਜੀ
4. ਸ੍ਰੀ ਗੁਰੂ ਰਾਮਦਾਸ ਜੀ
5. ਸ੍ਰੀ ਗੁਰੂ ਅਰਜਨ ਦੇਵ ਜੀ
6. ਸਿਰੀ ਗੁਰੂ ਤੇਗ ਬਹਾਦਰ ਜੀ

15 ਭਗਤ :

01.ਭਗਤ ਕਬੀਰ ਜੀ
02.ਬਾਬਾ ਫਰੀਦ ਜੀ
03.ਭਗਤ ਨਾਮਦੇਵ ਜੀ
04.ਭਗਤ ਰਵਿਦਾਸ ਜੀ
05. ਭਗਤ ਸਧਨਾ ਜੀ
06. ਭਗਤ ਤ੍ਰਿਲੋਚਨ ਜੀ
07.ਭਗਤ ਭੀਖਣ ਜੀ
08.ਭਗਤ ਪਰਮਾਨੰਦ ਜੀ
09.ਭਗਤ ਜੈਦੇਵ ਜੀ
10.ਭਗਤ ਪੀਪਾ ਜੀ
11.ਭਗਤ ਧੰਨਾ ਜੀ
12.ਭਗਤ ਬੇਣੀ ਜੀ
13.ਭਗਤ ਸੂਰਦਾਸ ਜੀ
14.ਭਗਤ ਸੈਣ ਜੀ
15.ਭਗਤ ਰਾਮਾਨੰਦ ਜੀ।

11 ਭੱਟਾਂ ਦੇ ਨਾਂ :

1.ਕਲ੍ ਜੀ
2.ਜਾਲਪ ਜੀ
3.ਕੀਰਤ ਜੀ
4.ਭਿਖਾ ਜੀ
5.ਸਲ੍ਹ ਜੀ
6.ਭਲ੍ਹ ਜੀ
7.ਨਲ੍ਹ ਜੀ
8.ਗੰਯਦ ਜੀ
9.ਮੁਥਰਾ ਜੀ
10.ਬਲ੍ਹ ਜੀ
11.ਹਰਿਬੰਸ ਜੀ

04 ਗੁਰਸਿੱਖਾਂ ਦੇ ਨਾਂ :

1.ਬਾਬਾ ਸੁੰਦਰ ਜੀ
2.ਬਾਬਾ ਸੱਤਾ ਜੀ
3.ਬਾਬਾ ਬਲਵੰਡ ਜੀ
4. ਭਾਈ ਮਰਦਾਨਾ ਜੀ

14. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਦਰਜ 31 ਰਾਗਾਂ ਦੇ ਨਾਂ :

1.ਸਿਰੀਰਾਗੁ
2.ਮਾਝ
3.ਗਉੜੀ
4.ਆਸਾ
5.ਗੂਜਰੀ
6.ਦੇਵਗੰਧਾਰੀ
7.ਬਿਹਾਗੜਾ
8.ਵਡਹੰਸੁ
9.ਸੋਰਠਿ
10.ਧਨਾਸਰੀ
11.ਜੈਤਸਰੀ
12.ਟੋਡੀ
13.ਬੈਰਾੜੀ
14.ਤਿਲੰਗ
15.ਸੂਹੀ
16.ਬਿਲਾਵਲੁ
17.ਗੋਡ
18.ਰਾਮਕਲੀ
19.ਨਟ
20.ਮਾਲੀ ਗਉੜਾ
21.ਮਾਰੂ
22.ਤੁਖਾਰੀ
23.ਕੇਦਾਰਾ
24.ਭੈਰਉ
25.ਬਸੰਤੁ
26.ਸਾਰੰਗ
27.ਕਾਨੜਾ
28.ਮਲਾਰ
29.ਕਲਿਆਣ
30.ਪ੍ਰਭਾਤੀ
31.ਜੈਜਾਵੰਤੀ
(ਰਾਗਾਂ ਦੀ ਸ਼ੁਰਆਤ 14 ਅੰਗ ਤੋਂ ਅਤੇ ਸਮਾਪਤੀ 1352 ਅੰਗ ‘ਤੇ ਹੈ)।

15.ਰਾਗ ਮੁਕਤ ਬਾਣੀਆਂ ਕਿਹੜੀਆਂ ਹਨ :

01.ਜਪੁ
02.ਸੋ ਦਰ
03.ਸੋ ਪੁਰਖੁ
04.ਸੋਹਿਲਾ
(ਇਹ ਬਾਣੀਆ 01 ਤੋ 13 ਅੰਗ ਤੱਕ ਹਨ)।

04.ਸਲੋਕ ਸਹਿਸਕ੍ਰਿਤੀ
05.ਗਾਥਾ
06.ਫੁਨਹੇ
07.ਚਉਬੋਲੇ
08.ਸਲੋਕ ਭਗਤ ਕਬੀਰ ਜੀ
09.ਸਲੋਕ ਭਗਤ ਫਰੀਦ ਜੀ
10.ਸਵਯੈ ਸ੍ਰੀ ਮੁਖਬਾਕ੍ਹ ਮ: 5
11.ਭਟਾਂ ਦੇ ਸਵੱਯੇ
12.ਸਲੋਕ ਵਾਰਾਂ ਤੇ ਵਧੀਕ
13.ਸਲੋਕ ਮਹਲਾ 9
14.ਮੁੰਦਾਵਣੀ
15.ਸਲੋਕ ਮ: 5
16.ਰਾਗਮਾਲਾ
(ਇਹ ਬਾਣੀਆ 1353 ਤੋ ਸ਼ੁਰੂ ਹੋ ਕੇ 1430 ਅੰਗ ‘ਤੇ ਸਮਾਪਤ ਹੁੰਦੀਆਂ ਹਨ)।

12. ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਕਿੰਨੀਆਂ ਵਾਰਾਂ ਹਨ : 22 ਵਾਰਾਂ।
17.ਕਿੰਨੀਆਂ ਧੁਨੀਆਂ ਹਨ : 09

ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🙏